ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਦੋ ਸਟੋਨ ਕਰੱਸ਼ਰ ਮਾਲਕਾਂ ਵੱਲੋਂ ਆਤਮਦਾਹ ਦੀ ਕੋਸ਼ਿਸ਼

Posted On January - 13 - 2020

ਧਰਨੇ ਵਾਲੀ ਥਾਂ ’ਤੇ ਆਤਮਦਾਹ ਦੀ ਕੋਸ਼ਿਸ਼ ਕਰਦਾ ਹੋਇਆ ਸਟੋਨ ਕਰੱਸ਼ਰ ਮਾਲਕ।

ਬਲਵਿੰਦਰ ਰੈਤ
ਨੂਰਪੁਰ ਬੇਦੀ, 12 ਜਨਵਰੀ
ਸੁਆਂ ਨਦੀ ਲਾਗੇ ਐਲਗਰਾਂ, ਸੈਂਸੋਵਾਲ, ਸੁਆੜਾ, ਪਲਾਟਾ ਆਦਿ ’ਚ ਲੱਗੇ ਸਟੋਨ ਕਰੱਸ਼ਰ ਮਾਲਕਾਂ ਤੇ ਰਾਇਲਟੀ ਠੇਕੇਦਾਰ ਵਿੱਚਕਾਰ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਰਾਇਲਟੀ ਵਾਲਿਆਂ ਦੇ ਕਹਿਣ ’ਤੇ ਮਾਈਨਿੰਗ ਵਿਭਾਗ ਦੇ ਇੱਕ ਅਧਿਕਾਰੀ ਨੇ ਲੱਗਪਗ 6 ਸਟੋਨ ਕਰੱਸ਼ਰਾਂ ਨੂੰ ਬਿਨਾਂ ਗੱਲੋਂ ਸੀਲਾਂ ਲਗਾ ਦਿੱਤੀਆਂ। ਵਿਵਾਦ ਕੁਝ ਸਟੋਨ ਕਰੱਸ਼ਰਾਂ ਵੱਲ ਰਹਿੰਦੇ ਬਕਾਇਆ ਪੈਸਿਆਂ ਦਾ ਦੱਸਿਆ ਗਿਆ।
ਮਾਈਨਿੰਗ ਵਿਭਾਗ ਦੇ ਰਾਲਿੲਟੀ ਠੇਕੇਦਾਰ ਵੱਲੋਂ ਕੀਤੇ ਧੱਕੇ ਨੂੰ ਲੈ ਕੇ ਸਟੋਨ ਕਰੱਸ਼ਰ ਮਾਲਕਾਂ ਨੇ ਸ਼ਾਮ ਚਾਰ ਕੁ ਵਜੇ ਕਲਵਾਂ ਮੌੜ ਪੁਲੀਸ ਚੌਕੀ ਅੱਗੇ ਧਰਨੇ ਦਿੰਦਿਆਂ ਆਵਾਜਾਈ ਰੋਕ ਦਿੱਤੀ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਦੋ ਸਟੋਨ ਕਰੱਸ਼ਰ ਮਾਲਕਾਂ ਮਨਦੀਪ ਸਿੰਘ ਸੰਘਾ ਤੇ ਗੁਰਮੀਤ ਸਿੰਘ ਨੇ ਖ਼ੁਦ ’ਤੇ ਪੈਟਰੋਲ ਛਿੜਕ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉੱਥੇ ਖੜ੍ਹੇ ਪੁਲੀਸ ਮੁਲਾਜ਼ਮਾਂ ਅਸਫਲ ਬਣਾ ਦਿੱਤਾ। ਤਣਾਅ ਵਧਣ ’ਤੇ ਐੱਸਪੀ ਰੂਪਨਗਰ ਜੱਲਾ ਸਿੰਘ ਤੋਂ ਇਲਾਵਾ ਨੰਗਲ ਅਤੇ ਨੂਰਪੁਰ ਬੇਦੀ ਤੋਂ ਪੁਲੀਸ ਜਵਾਨ ਕਲਵਾਂ ਮੌੜ ਪਹੁੰਚ ਗਏ।
ਇਸੇ ਦੌਰਾਨ ਪੁਲੀਸ ਚੌਕੀ ਕਲਵਾਂ ਮੌੜ ਵਿੱਚ ਐੱਸਪੀ ਰੂਪਨਗਰ ਅਤੇ ਸਟੋਨ ਕਰੱਸ਼ਰ ਮਾਲਕਾਂ ਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਦਲਜੀਤ ਸਿੰਘ ਭਿੰਡਰ ਵਿਚਾਲੇ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਸਟੋਨ ਕਰੱਸ਼ਰ ਮਾਲਕ ਮੰਗ ਕਰ ਰਹੇ ਸਨ ਕਿ ਰਾਇਲਟੀ ਵਾਲਿਆਂ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਰਾਇਲਟੀ ਵਾਲਿਆਂ ਦੇ ਕਰਿੰਦੇ ਤੇ ਖ਼ੁਦ ਠੇਕੇਦਾਰ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਤੇ ਸਟਾਫ ਨੂੰ ਭਜਾਉਂਦੇ ਹਨ। ਉਕਤ ਠੇਕੇਦਾਰ ਹੀ ਉਨ੍ਹਾਂ ਦੇ ਸਟੋਨ ਕਰੱਸ਼ਰਾਂ ਨੂੰ ਹੀ ਸੀਲਾਂ ਲਗਾਉਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਉਹ ਚੁੱਪ ਨਹੀਂ ਬੈਠਣਗੇ।

ਵਿਧਾਇਕ ਸੰਦੋਆ ਵੱਲੋਂ ਮਸਲਾ ਹੱਲ ਕਰਵਾਉਣ ਦਾ ਭਰੋਸਾ
ਸਟੋਨ ਕਰੱਸ਼ਰਾਂ ਮਾਲਕਾਂ ਦੇ ਧਰਨੇ ’ਚ ਪਹੁੰਚੇ ਸਥਾਨਕ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਫੋਨ ’ਤੇ ਗੱਲ ਕੀਤੀ। ਡਿਪਟੀ ਕਮਿਸ਼ਨਰ ਨੇ 13 ਜਨਵਰੀ ਨੂੰ ਆਪਣੇ ਦਫ਼ਤਰ ’ਚ ਸਟੋਨ ਕਰੱਸ਼ਰਾਂ, ਰਾਇਲਟੀ ਠੇਕੇਦਾਰ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਮਸਲਾ ਹੱਲ ਕਰਨ ਦੀ ਗੱਲ ਆਖੀ ਗਈ। ਇਸ ਮਗਰੋਂ ਸਟੋਨ ਕਰੱਸ਼ਰ ਮਾਲਕਾਂ ਨੇ ਧਰਨਾ ਖ਼ਤਮ ਕਰ ਦਿੱਤਾ।

 


Comments Off on ਦੋ ਸਟੋਨ ਕਰੱਸ਼ਰ ਮਾਲਕਾਂ ਵੱਲੋਂ ਆਤਮਦਾਹ ਦੀ ਕੋਸ਼ਿਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.