ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ

Posted On January - 20 - 2020

ਨਵੀਂ ਦਿੱਲੀ, 19 ਜਨਵਰੀ
ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਨੇ ਮਾਨਸਿਕ ਰੋਗਾਂ (ਸਾਈਕੋਟ੍ਰੋਪਿਕ) ਨਾਲ ਸਬੰਧਤ ਦਵਾਈਆਂ ਦੇ ਅੰਤਰਰਾਜੀ ਤਸਕਰਾਂ ਦਾ ਧੰਦਾ ਬੇਪਰਦ ਕਰਦਿਆਂ 7 ਲੱਖ ਗੋਲੀਆਂ, 14 ਸੌ ਟੀਕੇ ਅਤੇ ਖੰਘ ਦੀ ਦਵਾਈ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।
ਐੱਨਸੀਬੀ ਦਿੱਲੀ ਜ਼ੋਨਲ ਡਾਇਰੈਕਟਰ ਕੇ.ਪੀ.ਐੱਸ. ਮਲਹੋਤਰਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਸਬੰਧੀ ਚਲਾਈ ਮੁਹਿੰਮ ਤਹਿਤ ਆਗਰਾ (ਉੱਤਰ ਪ੍ਰਦੇਸ਼) ਅਤੇ ਲੁਧਿਆਣਾ (ਪੰਜਾਬ) ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ 7,24,840 ਗੋਲੀਆਂ ਤੇ ਕੈਪਸੂਲ, 14 ਸੌ ਟੀਕੇ ਅਤੇ 80 ਸੀਬੀਸੀਐੱਸ (ਖੰਘ ਦੀ ਕੋਡੀਨ ਵਾਲੀ ਦਵਾਈ) ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਗ਼ੈਰਕਾਨੂੰਨੀ ਤਰੀਕੇ ਨਾਲ ਤਸਕਰੀ ਰਾਹੀਂ ਸਪਲਾਈ ਕੀਤੇ ਜਾਣ ਦਾ ਸ਼ੱਕ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈ ਦਵਾਈਆਂ ਵਿੱਚ ਟਰਾਮਾਡੌਲ ਦਵਾਈ ਵੀ ਸ਼ਾਮਲ ਹੈ, ਜੋ ਕਿ ਕਾਨੂੰਨ ਅਨੁਸਾਰ ਮਨੋਰਗਾਂ ਨਾਲ ਸਬੰਧਤ ਦਵਾਈਆਂ ਦੀ ਸ਼੍ਰੇਣੀ ’ਚ ਆਉਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਨ.ਸੀ.ਬੀ. ਵੱਲੋਂ ਹੁਣ ਇਸ ਮਾਮਲੇ ’ਚ ਫਾਰਮਾ ਕੰਪਨੀਆਂ, ਡੀਲਰਾਂ ਅਤੇ ਰਿਟੇਲਰਾਂ ਦੀ ਸ਼ਮੂਲੀਅਤ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨਾਂ ਦਵਾਈਆਂ ਦੀ ਵਰਤੋਂ ਮਨੋਰਗਾਂ ਤੋਂ ਇਲਾਵਾ ਚਿੰਤਾ, ਤਣਾਅ ਅਤੇ ਦਰਦ ਨਿਵਾਰਕ ਵਜੋਂ ਵੀ ਕੀਤੀ ਜਾਂਦੀ ਹੈ। -ਪੀਟੀਆਈ

 


Comments Off on ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.