ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਢੀਂਡਸਾ ਤੇ ਅਮਰਜੀਤ ਕੌਰ ਦੀ ਮਿਲਣੀ ਮਗਰੋਂ ਸਿਆਸਤ ਭਖੀ

Posted On January - 15 - 2020

ਰਵੇਲ ਸਿੰਘ ਭਿੰਡਰ
ਪਟਿਆਲਾ, 14 ਜਨਵਰੀ
ਸਾਬਕਾ ਰਾਜ ਸਭਾ ਮੈਂਬਰ ਤੇ ਮਹਿਲਾ ਅਕਾਲੀ ਆਗੂ ਅਮਰਜੀਤ ਕੌਰ ਸਿਆਸਤ ’ਚ ਸਰਗਰਮੀ ਨਾਲ ਮਘਣ ਲਈ ਨਵੇਂ ਸਿਰਿਓਂ ਰਣਨੀਤੀ ਘੜਨ ਲੱਗੇ ਹਨ। ਅਜਿਹੇ ਦੌਰਾਨ ਉਹ ਆਪਣੇ ਪੁਰਾਣੇ ਵਫ਼ਾਦਾਰ ਵਰਕਰਾਂ ਨਾਲ ਰਾਜਸੀ ਪੱਧਰ ਦੀਆਂ ਸਲਾਹਾਂ ’ਚ ਮਸ਼ਰੂਫ ਹਨ। ਉਨ੍ਹਾਂ ਕਿਹਾ ਹੈ ਕਿ ਉਹ 16 ਫਰਵਰੀ ਤੋਂ ਸਿਆਸਤ ’ਚ ਇੱਕ ਵਾਰ ਫਿਰ ਸਰਗਰਮੀ ਨਾਲ ਦਸਤਕ ਦੇਣਗੇ। ਉਨ੍ਹਾਂ ਬਾਦਲਕਿਆਂ ਪ੍ਰਤੀ ਸ਼ਿਕਵਾ ਜ਼ਾਹਿਰ ਕਰਦਿਆਂ ਆਖਿਆ ਕਿ ਫ਼ਿਲਹਾਲ ਤਾਂ ਉਨ੍ਹਾਂ ਨੂੰ ਜਿਵੇਂ ‘ਵਿਹਲੀ ਕਰ ਕੇ’ ਬਿਠਾਇਆ ਹੋਇਆ ਹੈ। ਦੱਸਣਯੋਗ ਹੈ ਕਿ ਅਮਰਜੀਤ ਕੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ’ਚੋਂ ਚਾਚੀ ਲੱਗਦੇ ਹਨ। ਭਾਵੇਂ ਦੋਵਾਂ ਸ਼ਾਹੀ ਪਰਿਵਾਰਾਂ ’ਚ ਪਰਿਵਾਰਕ ਸਨੇਹ ਬਰਕਰਾਰ ਹੈ ਪਰ ਸਿਆਸੀ ਰਾਹ ਅਲੱਗ-ਅਲੱਗ ਹੋਣ ਕਰ ਕੇ ਕਦੇ-ਕਦੇ ਸਿਆਸੀ ਕੁੜੱਤਣ ਉਪਜ ਪੈਂਦੀ ਹੈ। ਜ਼ਿਕਰਯੋਗ ਹੈ ਕਿ ਅਮਰਜੀਤ ਕੌਰ 80ਵੇਂ 90ਵੇਂ ਦੇ ਦਹਾਕਿਆਂ ’ਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਵਜੋਂ ਵੀ ਵਿਚਰਦੇ ਰਹੇ ਹਨ। ਅਜਿਹੇ ਦੌਰਾਨ ਉਹ ਕਾਂਗਰਸ ਦੀਆਂ ਸਫਾਂ ‘ਚ ਸਰਗਰਮ ਮਹਿਲਾ ਆਗੂ ਵਜੋ ਜਾਣੇ ਜਾਂਦੇ ਸਨ। ਅਜਿਹੇ ਦੌਰ ਮਗਰੋਂ ਉਹਨਾਂ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਹੁਣ ਸੁਖਦੇਵ ਸਿੰਘ ਢੀਂਡਸਾ ਦੀ ਬਾਦਲਕਿਆਂ ਨਾਲ ਸਿਆਸੀ ਅਣਬਣ ਦੇ ਘਟਨਾਕ੍ਰਮ ਮਗਰੋਂ ਲੰਘੇ ਦਿਨੀਂ ਸ੍ਰੀ ਢੀਂਡਸਾ ਦੀ ਪਟਿਆਲਾ ਫੇਰੀ ਦੌਰਾਨ ਅਮਰਜੀਤ ਕੌਰ ਨਾਲ ਗ਼ੈਰ-ਰਸਮੀ ਮਿਲਣੀ ਹੋਣ ’ਤੇ ਅਮਰਜੀਤ ਕੌਰ ਇੱਕ ਵਾਰ ਫਿਰ ਸਿਆਸੀ ਸਫ਼ਾਂ ’ਚ ਚਰਚਿਤ ਹੋਣ ਲੱਗੇ ਹਨ। ਅਮਰਜੀਤ ਕੌਰ ਨੇ ਫੋਨ ’ਤੇ ਗੱਲ ਕਰਦਿਆਂ ਮੰਨਿਆ ਕਿ ਲੰਘੇ ਹਫ਼ਤੇ ਭਾਵੇਂ ਸ੍ਰੀ ਢੀਂਡਸਾ ਦੇ ਇੱਕ ਸੱਦੇ ’ਤੇ ਬੈਠਕ ’ਚ ਉਨ੍ਹਾਂ ਨੂੰ ਮਿਲਣ ਜ਼ਰੂਰ ਗਏ ਸਨ ਪਰ ਇਸ ਦੌਰਾਨ ਉਨ੍ਹਾਂ ਸਿਆਸੀ ਚਰਚਾ ਨਹੀਂ ਕੀਤੀ।
ਅਗਲੀ ਰਣਨੀਤੀ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅਸਲ ’ਚ ਅਗਲੇ ਮਹੀਨੇ 16 ਫਰਵਰੀ ਨੂੰ ਉਨ੍ਹਾਂ ਦੇ ਪਤੀ ਦੀ ਬਰਸੀ ਹੈ, ਇਸ ਮਗਰੋਂ ਹੀ ਉਹ ਸਿਆਸਤ ’ਚ ਸਰਗਰਮ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਸਿਆਸੀ ਸਫ਼ਾਂ ਸਬੰਧੀ ਪੁਰਾਣੇ ਵਫ਼ਾਦਾਰ ਵਰਕਰਾਂ ਨਾਲ ਵਿਚਾਰਾਂ ਦੀ ਮਸ਼ਕ ਆਰੰਭੀ ਹੋਈ ਹੈ।


Comments Off on ਢੀਂਡਸਾ ਤੇ ਅਮਰਜੀਤ ਕੌਰ ਦੀ ਮਿਲਣੀ ਮਗਰੋਂ ਸਿਆਸਤ ਭਖੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.