ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਟੈਸਟ ਪੰਜ ਦਿਨ ਦਾ ਹੀ ਰਹਿਣ ਦਿਓ: ਜੈਵਰਧਨੇ

Posted On January - 9 - 2020

ਨਵੀਂ ਦਿੱਲੀ, 8 ਜਨਵਰੀ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਦੇ ਮੈਂਬਰ ਮਹੇਲਾ ਜੈਵਰਧਨੇ ਨੇ ਅੱਜ ਕਿਹਾ ਕਿ ਟੈਸਟ ਕ੍ਰਿਕਟ ਨੂੰ ਪੰਜ ਦਿਨ ਦਾ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਜੈਵਰਧਨੇ ਦੀ ਮੌਜੂਦਗੀ ਵਾਲੀ ਕਮੇਟੀ ਹਾਲਾਂਕਿ ਆਪਣੀ ਅਗਲੀ ਮੀਟਿੰਗ ਵਿੱਚ ਟੈਸਟ ਕ੍ਰਿਕਟ ਨੂੰ ਚਾਰ ਦਿਨ ਦਾ ਕਰਨ ਦੀ ਤਜਵੀਜ਼ ਬਾਰੇ ਚਰਚਾ ਕਰੇਗੀ। ਆਈਸੀਸੀ ਦੀ ਕ੍ਰਿਕਟ ਕਮੇਟੀ ਦੇ ਪ੍ਰਮੁੱਖ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਦੱਸਿਆ ਕਿ ਦੁਬਈ ਵਿੱਚ 27 ਤੋਂ 31 ਮਾਰਚ ਤੱਕ ਹੋਣ ਵਾਲੀਆਂ ਆਈਸੀਸੀ ਮੀਟਿੰਗਾਂ ਦੌਰਾਨ ਇਸ ਤਜਵੀਜ਼ ਬਾਰੇ ਚਰਚਾ ਕੀਤੀ ਜਾਵੇਗੀ। ਸ੍ਰੀਲੰਕਾ ਦੇ ਸਾਬਕਾ ਕਪਤਾਨ ਜੈਵਰਧਨੇ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਟੈਸਟ ਵੰਨਗੀ ਵਿੱਚ ਕਿਸੇ ਵੀ ਤਬਦੀਲੀ ਦੇ ਖ਼ਿਲਾਫ਼ ਹੈ। ਜੈਵਰਧਨੇ ਨੇ ਕਿਹਾ, ‘‘ਅਸੀਂ ਮੀਟਿੰਗ ਵਿੱਚ (ਮਾਰਚ ਮਹੀਨੇ) ਇਸ ਬਾਰੇ ਚਰਚਾ ਕਰਾਂਗੇ ਅਤੇ ਮੈਨੂੰ ਨਹੀਂ ਪਤਾ ਕਿ ਇਸ ਮਗਰੋਂ ਕੀ ਹੋਵੇਗਾ, ਪਰ ਮੇਰਾ ਨਿੱਜੀ ਰਾਇ ਹੈ ਕਿ ਇਸ ਨੂੰ ਪੰਜ ਦਿਨ ਦਾ ਹੀ ਰਹਿਣਾ ਚਾਹੀਦਾ। ਮੈਂ ਕੋਈ ਤਬਦੀਲੀ ਨਹੀਂ ਚਾਹੁੰਦਾ।’’ ਇਨ੍ਹਾਂ ਤੋਂ ਇਲਾਵਾ ਐਂਡਰਿਊ ਸਟ੍ਰਾਸ, ਰਾਹੁਲ ਦ੍ਰਾਵਿੜ ਅਤੇ ਸ਼ਾਨ ਪੌਲਾਕ ਵਰਗੇ ਸਾਬਕਾ ਖਿਡਾਰੀ ਵੀ ਕ੍ਰਿਕਟ ਕਮੇਟੀ ਦੇ ਮੈਂਬਰ ਹਨ। -ਪੀਟੀਆਈ


Comments Off on ਟੈਸਟ ਪੰਜ ਦਿਨ ਦਾ ਹੀ ਰਹਿਣ ਦਿਓ: ਜੈਵਰਧਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.