ਮੱਛੀਆਂ ਪਾਲ ਕੇ ਸੁੱਖ ਮਾਣ ਰਿਹਾ ਹੈ ਸੁਖਪਾਲ !    ਕਰਜ਼ਈ ਕਿਸਾਨ ਵਲੋਂ ਖੁਦਕੁਸ਼ੀ !    ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 5.4 ਫ਼ੀਸਦ ਕੀਤਾ !    ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    

ਟੈਨਿਸ: ਪ੍ਰਜਨੇਸ਼ ਅਗਲੇ ਗੇੜ ’ਚ; ਰਾਮਕੁਮਾਰ ਬਾਹਰ

Posted On January - 7 - 2020

ਬੈਂਡਿਗੋ (ਆਸਟਰੇਲੀਆ), 6 ਜਨਵਰੀ
ਪ੍ਰਜਨੇਸ਼ ਗੁਣੇਸ਼ਵਰਨ ਨੇ 2020 ਦੇ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ, ਪਰ ਰਾਮਕੁਮਾਰ ਰਾਮਨਾਥਨ ਅੱਜ ਇੱਥੇ ਐਪਿਸ ਕੈਨਬਰਾ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਹਾਰ ਕੇ ਬਾਹਰ ਹੋ ਗਿਆ।
ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਅਤੇ ਵਿਸ਼ਵ ਵਿੱਚ 122ਵੇਂ ਨੰਬਰ ਦੇ ਪ੍ਰਜਨੇਸ਼ ਨੇ ਇਸ 1,62,480 ਡਾਲਰ ਇਨਾਮੀ ਏਟੀਪੀ ਚੈਲੇਂਜਰ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਵਾਈਲਡ ਕਾਰਡ ਪ੍ਰਾਪਤ ਜੇਸਨ ਕੁਬਲਰ ਨੂੰ 7-5, 6-3 ਨਾਲ ਹਰਾਇਆ। ਖੱਬੇ ਹੱਥ ਦੇ ਭਾਰਤੀ ਖਿਡਾਰੀ ਨੇ ਏਟੀਪੀ ਸਿੰਗਲਜ਼ ਸੂਚੀ ਵਿੱਚ 257 ਨੰਬਰ ’ਤੇ ਕਾਬਜ਼ ਕੁਬਲਰ ਨੂੰ ਇੱਕ ਘੰਟੇ 28 ਮਿੰਟ ਵਿੱਚ ਸ਼ਿਕਸਤ ਦਿੱਤੀ। ਪ੍ਰਜਨੇਸ਼ ਦਾ ਸਾਹਮਣਾ ਹੁਣ ਜਾਪਾਨ ਦੇ 13ਵਾਂ ਦਰਜਾ ਪ੍ਰਾਪਤ ਤਾਰਾ ਡੇਨੀਅਲ ਨਾਲ ਹੋਵੇਗਾ। ਦੂਜੇ ਪਾਸੇ ਰਾਮਕੁਮਾਰ ਪਹਿਲੇ ਗੇੜ ’ਚ ਹੀ ਫਿੱਨਲੈਂਡ ਦੇ ਐਮਿਲ ਰੂਸੁਵੋਰੀ ਤੋਂ 6-3, 2-6, 3-6 ਨਾਲ ਹਾਰ ਗਿਆ। ਇਹ ਮੁਕਾਬਲਾ ਇੱਕ ਘੰਟਾ 27 ਮਿੰਟ ਤੱਕ ਚੱਲਿਆ। -ਪੀਟੀਆਈ

 


Comments Off on ਟੈਨਿਸ: ਪ੍ਰਜਨੇਸ਼ ਅਗਲੇ ਗੇੜ ’ਚ; ਰਾਮਕੁਮਾਰ ਬਾਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.