ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਨੂੰ ਸੌਂਪੀ ਕਮਾਨ

Posted On January - 13 - 2020

ਮੁੰਬਈ, 12 ਜਨਵਰੀ

ਬੀਸੀਸੀਆਈ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ। -ਫੋਟੋ: ਪੀਟੀਆਈ

ਭਾਰਤ ਨੇ 21 ਫਰਵਰੀ ਤੋਂ ਆਸਟਰੇਲੀਆ ਵਿੱਚ ਸ਼ੁਰੂ ਹੋਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਲਈ ਅੱਜ ਟੀਮ ਦਾ ਐਲਾਨ ਕਰ ਦਿੱਤਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਬੰਗਾਲ ਦੀ ਬੱਲੇਬਾਜ਼ ਰਿਚਾ ਘੋਸ਼ ਇਕਲੌਤਾ ਨਵਾਂ ਚਿਹਰਾ ਹੈ। ਟੀਮ ਵਿੱਚ ਹੋਰ ਕਿਸੇ ਨਵੇਂ ਚਿਹਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੀ 15 ਸਾਲ ਦੀ ਵਿਦਿਆਰਥਣ ਸ਼ੈਫਾਲੀ ਵਰਮਾ ਵੀ ਆਪਣੇ ਪਹਿਲੇ ਸੈਸ਼ਨ ਵਿੱਚ ਕੌਮਾਂਤਰੀ ਪੱਧਰ ’ਤੇ ਕੁੱਝ ਚੰਗੇ ਪ੍ਰਦਰਸ਼ਨ ਮਗਰੋਂ ਪਹਿਲੇ ਆਲਮੀ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਰਿਚਾ ਨੂੰ ਹਾਲ ਹੀ ਵਿੱਚ ਮਹਿਲਾ ਚੈਲੇਂਜਰ ਟਰਾਫ਼ੀ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ, ਜਿਸ ਨੇ 26 ਗੇਂਦਾਂ ਵਿੱਚ ਚਾਰ ਚੌਕੇ ਅਤੇ ਇੱਕ ਛੱਕੇ ਨਾਲ 36 ਦੌੜਾਂ ਬਣਾਈਆਂ ਸਨ।
ਮਹਿਲਾ ਚੋਣ ਕਮੇਟੀ ਦੀ ਪ੍ਰਧਾਨ ਹੇਮਲਤਾ ਕਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਵੇਖੋ, ਬੀਤੇ ਇੱਕ ਸਾਲ ਵਿੱਚ ਅਸੀਂ 5-6 ਖਿਡਾਰਨਾਂ ਨੂੰ ਪਹਿਲੀ ਵਾਰ ਮੌਕਾ ਦਿੱਤਾ। ਇਸ ਤੋਂ ਪਹਿਲਾਂ ਇੱਕ ਹੀ ਟੀਮ ਖੇਡਦੀ ਹੁੰਦੀ ਸੀ, ਪਰ 2017 ਇੱਕ ਰੋਜ਼ਾ ਵਿਸ਼ਵ ਕੱਪ ਮਗਰੋਂ ਕਾਫ਼ੀ ਨਵੀਆਂ ਖਿਡਾਰਨਾਂ ਆਈਆਂ ਹਨ।’’
ਉਸ ਨੇ ਕਿਹਾ, ‘‘ਰਿਚਾ ਘੋਸ਼ ਨਵੀਂ ਖਿਡਾਰਨ ਹੈ ਅਤੇ ਇੱਥੇ ਚੋਣਕਾਰਾਂ ਦੀ ਭੂਮਿਕਾ ਵਧ ਜਾਂਦੀ ਹੈ।’’ ਚੋਣਕਾਰਾਂ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿੱਚ ਹੋਣ ਵਾਲੀ ਤਿਕੋਣੀ ਲੜੀ ਲਈ ਵੀ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਨੁਜ਼ਹਤ ਪਰਵੀਨ ਨੂੰ 16ਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਹ ਟੂਰਨਾਮੈਂਟ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਤੀਜੀ ਟੀਮ ਇੰਗਲੈਂਡ ਹੈ।
ਕਪਤਾਨ ਹਰਮਨਪ੍ਰੀਤ ਨੂੰ ਲਗਦਾ ਹੈ ਕਿ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਤਿਕੋਣੀ ਲੜੀ ਖੇਡਣਾ ਟੀਮ ਲਈ ਫ਼ਾਇਦੇਮੰਦ ਹੋਵੇਗਾ। ਉਸ ਨੇ ਕਿਹਾ, ‘‘ਵਿਸ਼ਵ ਕੱਪ ਤੋਂ ਪਹਿਲਾਂ, ਇਹ ਲੜੀ ਸਾਡੇ ਲਈ ਵੱਡੀ ਹੋਣ ਵਾਲੀ ਹੈ ਅਤੇ ਅਸੀਂ ਆਪਣੇ ਸਰਵੋਤਮ ਵੰਨ-ਸੁਵੰਨੇ ਖਿਡਾਰੀਆਂ ਨੂੰ ਉਤਾਰਨਾ ਚਾਹਾਂਗੇ ਅਤੇ ਇਸ ਨਾਲ ਨਵੀਆਂ ਖਿਡਾਰਨਾਂ ਨੂੰ ਵੀ ਮੌਕਾ ਮਿਲੇਗਾ।’’ ਉਸ ਨੇ ਕਿਹਾ ਕਿ ਕੋਚ ਡਬਲਯੂ ਵੀ ਰਮਨ ਦੀ ਮੌਜੂਦਗੀ ਨਾਲ ਟੀਮ ਨੂੰ ਕਾਫ਼ੀ ਮਦਦ ਮਿਲੀ ਹੈ। ਉਸ ਨੇ ਕਿਹਾ, ‘‘ਉਹ ਕਾਫ਼ੀ ਮਾਹਿਰ ਕ੍ਰਿਕਟਰ ਹਨ ਅਤੇ ਸਾਨੂੰ ਕੋਚਿੰਗ ਦੇ ਰਹੇ ਹਨ। ਉਹ ਹਮੇਸ਼ਾ ਸਾਡੀ ਮਦਦ ਕਰਦੇ ਹਨ ਕਿ ਦਬਾਅ ਵਰਗੇ ਹਾਲਾਤ ਵਿੱਚ ਆਪਣੇ ਆਪ ’ਤੇ ਕਿਵੇਂ ਕਾਬੂ ਪਾਉਣਾ ਹੈ ਅਤੇ ਇੱਕ-ਦੂਜੇ ਦੀ ਸਹਾਇਤਾ ਕਿਵੇਂ ਕਰਨੀ ਹੈ। ਉਹ ਸਾਡੇ ਲਈ ਬਿਹਤਰੀਨ ਕੰਮ ਕਰ ਰਹੇ ਹਨ। ਉਸ ਦੇ ਤਜਰਬੇ ਤੋਂ ਵਿਸ਼ਵ ਕੱਪ ਵਿੱਚ ਮਦਦ ਮਿਲੇਗੀ।’’
ਵਿਸ਼ਵ ਕੱਪ ਟੀ-20 ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੈਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਾਮੂਰਤੀ, ਰਿਚਾ ਘੋਸ਼, ਤਾਨੀਆ ਭਾਟੀਆ, ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾਕਰ ਅਤੇ ਅਰੁੰਧਤੀ ਰੈਡੀ। ਤਿਕੋਣੀ ਲੜੀ (16 ਮੈਂਬਰੀ ਟੀਮ): ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੈਮਿਮਾ ਰੋਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਾਮੂਰਤੀ, ਰਿਚਾ ਘੋਸ਼, ਤਾਨੀਆ ਭਾਟੀਆ, ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾਕਰ, ਅਰੁੰਧਤੀ ਰੈਡੀ, ਨੁਜ਼ਹਤ ਪਰਵੀਨ। -ਪੀਟੀਆਈ


Comments Off on ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਨੂੰ ਸੌਂਪੀ ਕਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.