ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਟੀ-20 ਮਹਿਲਾ ਵਿਸ਼ਵ ਕੱਪ ਵਿਚ ਖੇਡੇਗੀ ਮੁਹਾਲੀ ਦੀ ਹਰਲੀਨ

Posted On January - 16 - 2020

ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੀ ਹੋਈ ਹਰਲੀਨ ਦਿਓਲ।

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 15 ਜਨਵਰੀ
ਇੱਥੋਂ ਦੇ ਸੈਕਟਰ 78 ਦੀ ਵਸਨੀਕ ਤੇ ਚੰਡੀਗੜ੍ਹ ਦੇ ਸੈਕਟਰ-36 ਦੇ ਐੱਮਸੀਐੱਮ ਡੀਏਵੀ ਕਾਲਜ ਵਿਚ ਬੀਏ ਫ਼ਾਈਨਲ ਦੀ ਵਿਦਿਆਰਥਣ ਹਰਲੀਨ ਕੌਰ ਦਿਓਲ ਦੀ ਭਾਰਤੀ ਮਹਿਲਾ ਟੀ-20 ਵਿਸ਼ਵ ਕੱਪ ਲਈ ਤਿਆਰ ਕੀਤੀ ਗਈ ਟੀਮ ਵਿੱਚ ਚੋਣ ਹੋਈ ਹੈ। ਹਰਲੀਨ ਪਹਿਲਾਂ ਵੀ ਭਾਰਤ ਦੀ ਮਹਿਲਾ-ਏ ਕ੍ਰਿਕਟ ਟੀਮ ਵਿੱਚ ਸ਼ਾਮਲ ਰਹੀ ਹੈ ਤੇ ਕੌਮਾਂਤਰੀ ਪੱਧਰ ’ਤੇ ਕਈ ਮੈਚ ਖੇਡ ਕੇ ਆਪਣੀ ਬਿਹਤਰੀਨ ਖੇਡ ਦਾ ਵਿਖਾਵਾ ਕਰ ਚੁੱਕੀ ਹੈ।
21 ਸਾਲਾਂ ਦੀ ਹਰਲੀਨ 2012 ਤੋਂ ਹਿਮਾਚਲ ਪ੍ਰਦੇਸ਼ ਦੀ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ ਤੇ ਧਰਮਸ਼ਾਲਾ ਵਿਚ ਲਗਾਤਾਰ ਕ੍ਰਿਕਟ ਦੀ ਕੋਚਿੰਗ ਲੈਂਦੀ ਹੈ। ਇਨ੍ਹੀਂ ਦਿਨੀਂ ਉਸ ਦਾ ਭਾਰਤੀ ਟੀਮ ਨਾਲ ਬੰਗਲੌਰ ਵਿਚ ਕੈਂਪ ਚੱਲ ਰਿਹਾ ਹੈ, ਜਿੱਥੋਂ ਉਸ ਦੀ ਭਾਰਤੀ ਟੀਮ ਲਈ ਚੋਣ ਹੋਈ ਹੈ। ਹਰਲੀਨ ਦੀ ਚੋਣ ਤੋਂ ਬਾਅਦ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਟੀ-20 ਮਹਿਲਾ ਵਿਸ਼ਵ ਕੱਪ 21 ਫ਼ਰਵਰੀ ਤੋਂ ਆਸਟਰੇਲੀਆ ਵਿਚ ਆਰੰਭ ਹੋਵੇਗਾ। ਹਰਲੀਨ ਦੇ ਪਿਤਾ ਬੀਐੱਸ ਦਿਓਲ ਅਤੇ ਮਾਤਾ ਚਰਨਜੀਤ ਕੌਰ ਦਿਓਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਲੀਨ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਹਰ ਹਾਲਤ ਵਿੱਚ ਵਿਸ਼ਵ ਕੱਪ ਜਿੱਤ ਕੇ ਲਿਆਵੇਗੀ। ਉਨ੍ਹਾਂ ਦੱਸਿਆ ਕਿ ਹਰਲੀਨ ਬਚਪਨ ਤੋਂ ਹੀ ਖੇਡਾਂ ਵੱਲ ਰੁਚੀ ਰੱਖਦੀ ਰਹੀ ਹੈ ਤੇ ਉਸ ਦੇ ਅਥਲੈਟਿਕਸ ਵਿੱਚ ਵੀ 100 ਦੇ ਕਰੀਬ ਇਨਾਮ ਜਿੱਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਰਲੀਨ 9 ਸਾਲ ਦੀ ਸੀ ਜਦੋਂ ਉਸ ਨੇ ਯਾਦਵਿੰਦਰਾ ਸਕੂਲ ਵਿਚ ਪੜ੍ਹਦਿਆਂ ਕੌਮੀ ਪੱਧਰ ’ਤੇ ਇਨਾਮ ਜਿੱਤਣੇ ਸ਼ੁਰੂ ਕੀਤੇ ਸਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਮਿਹਨਤ ਸਦਕਾ ਭਾਰਤੀ ਟੀਮ ਵਿੱਚ ਸ਼ਾਮਲ ਹੋਈ ਹੈ ਤੇ ਉਹ ਲਗਾਤਾਰ ਕਈ ਕਈ ਘੰਟੇ ਰੋਜ਼ਾਨਾ ਅਭਿਆਸ ਕਰਦੀ ਹੈ।


Comments Off on ਟੀ-20 ਮਹਿਲਾ ਵਿਸ਼ਵ ਕੱਪ ਵਿਚ ਖੇਡੇਗੀ ਮੁਹਾਲੀ ਦੀ ਹਰਲੀਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.