ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਝੰਡੀ ਦੀ ਕੁਸ਼ਤੀ ਮਨੀਸ਼ ਤੇ ਅਲੀ ਵਿਚਾਲੇ ਬਰਾਬਰ

Posted On January - 10 - 2020

ਜੇਤੂ ਪਹਿਲਵਾਨਾਂ ਨੂੰ ਇਨਾਮ ਦਿੰਦੇ ਹੋਏ ਪਰਵਿੰਦਰ ਦਿਓਲ ਤੇ ਜਸਪਾਲ ਚੀਮਾ। -ਫੋਟੋ: ਮਿੱਠਾ

ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 9 ਜਨਵਰੀ
ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਦੰਗਲ ਕਮੇਟੀ ਵੱਲੋਂ ਪਹਿਲਾ ਕੁਸ਼ਤੀ ਦੰਗਲ ਲਿੰਕਨ ਕਾਲਜ ਰੋਡ ਨੇੜੇ ਆਮ ਖ਼ਾਸ ਬਾਗ ਦੇ ਅਖਾੜੇ ਵਿੱਚ ਕਰਵਾਇਆ ਗਿਆ ਜਿਸ ਵਿਚ ਪੂਰੇ ਭਾਰਤ ਤੋਂ ਲਗਭਗ 100 ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਵਿੰਦਰ ਸਿੰਘ ਦਿਓਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਸਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਿਮਰਜੀਤ ਸਿੰਘ ਚੀਮਾ ਨੇ ਕੁਮੈਂਟੇਟਰ ਦੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਦੂਰੋਂ ਨੇੜਿਓਂ ਆਏ ਪਹਿਲਵਾਨਾਂ ਵਿੱਚ ਰੋਚਕ ਕੁਸ਼ਤੀ ਦੇ ਮੁਕਾਬਲੇ ਹੋਏ। ਇਸ ਦੌਰਾਨ ਝੰਡੀ ਦੀ ਕੁਸ਼ਤੀ ਮਨੀਸ਼ ਡੂਮਛੇੜੀ ਅਤੇ ਨਵਾਜ਼ ਅਲੀ ਦੇ ਵਿਚਕਾਰ ਹੋਈ। ਇਸ ਫਸਵੇਂ ਮੁਕਾਬਲੇ ’ਚ ਦੋਵੇਂ ਪਹਿਲਵਾਨ ਬਰਾਬਰ ਰਹੇ। ਇਨ੍ਹਾਂ ਪਹਿਲਵਾਨਾਂ ਨੂੰ ਟਰਾਫ਼ੀ ਅਤੇ 31 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਰਵਿੰਦਰ ਸਿੰਘ ਦਿਓਲ, ਜਸਪਾਲ ਸਿੰਘ ਚੀਮਾ, ਸ਼ੇਰ ਸਿੰਘ ਚੀਮਾ, ਸਿਮਰਨਜੀਤ ਸਿੰਘ ਚੀਮਾ, ਮਨਇੰਦਰਜੀਤ ਸਿੰਘ, ਅਕਵਿੰਦਰ ਸਿੰਘ ਕੈਨੇਡਾ, ਤੇਜਿੰਦਰ ਸਿੰਘ ਅਸਟਰੇਲੀਆ, ਜਰਨੈਲ ਸਿੰਘ ਮੌਜੂਦ ਸਨ।


Comments Off on ਝੰਡੀ ਦੀ ਕੁਸ਼ਤੀ ਮਨੀਸ਼ ਤੇ ਅਲੀ ਵਿਚਾਲੇ ਬਰਾਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.