ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਜੱਲ੍ਹਿਆਂਵਾਲਾ ਬਾਗ਼: ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਉਸਾਰੀ ਇਮਾਰਤ ਦਾ ਵਿਰੋਧ

Posted On January - 15 - 2020

ਜੱਲ੍ਹਿਆਂਵਾਲਾ ਬਾਗ਼ ’ਚ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਇਮਾਰਤ ਉਸਾਰਨ ਦਾ ਵਿਰੋਧ ਕਰਦੇ ਹੋਏ ਵਿਧਾਇਕ ਰਾਜ ਕੁਮਾਰ ਵੇਰਕਾ ਤੇ ਹੋਰ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜਨਵਰੀ
ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਦੇ ਪ੍ਰਵੇਸ਼ ਦੁਆਰ ’ਤੇ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੇੜੇ ਉਸਾਰੀ ਇਮਾਰਤ ਨੂੰ ਟਿਕਟ ਕਾਊਂਟਰ ਬਣਾਏ ਜਾਣ ਦੀ ਸੰਭਾਵਨਾ ਨੂੰ ਲੈ ਕੇ ਅੱਜ ਸ਼ਹੀਦਾਂ ਦੇ ਪਰਿਵਾਰਾਂ ਦੇ ਜੀਆਂ ਅਤੇ ਹੋਰਨਾਂ ਵਲੋਂ ਵਿਰੋਧ ਕੀਤਾ ਗਿਆ। ਇਸ ਤੋਂ ਪਹਿਲਾਂ ਕੰਬੋਜ ਸਭਾ ਵਲੋਂ ਵੀ ਸ਼ਹੀਦ ਦੇ ਬੁੱਤ ਦੇ ਨੇੜੇ ਇਮਾਰਤ ਉਸਾਰ ਕੇ ਬੁੱਤ ਨੂੰ ਲੁਕਾਉਣ ਦਾ ਦੋਸ਼ ਲਾਉਂਦਿਆਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਅੱਜ ਇੱਥੇ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਸਣੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਤੇ ਹੋਰਨਾਂ ਵਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਪ੍ਰਸਤਾਵਿਤ ਦਾਖ਼ਲਾ ਟਿਕਟ ਨੂੰ ‘ਜਜ਼ੀਆ’ ਕਰਾਰ ਦਿੱਤਾ ਗਿਆ। ਰੋਸ ਦਿਖਾਵਾ ਕਰਨ ਵਾਲਿਆਂ ਵਿਚ ਯੂਥ ਕਾਂਗਰਸ ਦੇ ਆਗੂ ਅਦਿਤਿਆ ਦੱਤੀ ਵੀ ਹਾਜ਼ਰ ਸਨ।
ਇੱਥੇ ਪ੍ਰਵੇਸ਼ ਦੁਆਰ ਨੇੜੇ ਲੱਗੇ ਬੁੱਤ ਅੱਗੇ ਉਸਾਰੀ ਗਈ ਕਮਰਾਨੁਮਾ ਇਮਾਰਤ ਦੀਆਂ ਕਈ ਖਿੜਕੀਆਂ ਵੀ ਹਨ, ਦੀ ਉਸਾਰੀ ਨਾਲ ਸ਼ਹੀਦ ਦਾ ਬੁੱਤ ਦਿਖਾਈ ਨਹੀਂ ਦੇ ਰਿਹਾ। ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ ਟਰਸੱਟ ਦੇ ਮੈਂਬਰ ਸ਼ਵੇਤ ਮਲਿਕ ਨੇ ਸ਼ਹੀਦੀ ਸਮਾਰਕ ਵਿਚ ਜਾਣ ਲਈ ਦਾਖ਼ਲਾ ਟਿਕਟ ਲਾਉਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਆਖਿਆ ਕਿ ਦਾਖ਼ਲਾ ਟਿਕਟ ਲਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧ ਵਿਚ ਵਿਰੋਧੀ ਧਿਰ ਵਲੋਂ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ।
ਅੱਜ ਰੋਸ ਪ੍ਰਗਟ ਕਰਨ ਸਮੇਂ ਵਿਧਾਇਕ ਰਾਜ ਕੁਮਾਰ ਨੇ ਆਖਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣ ਵਾਲਿਆਂ ਵਾਸਤੇ ਦਾਖ਼ਲਾ ਟਿਕਟ ਲਾਉਣਾ ਜਜ਼ੀਆ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਇਮਾਰਤ ਉਸਾਰ ਦਿੱਤੀ ਹੈ, ਜਿਸ ਨਾਲ ਬੁੱਤ ਲਾਉਣ ਦਾ ਮੰਤਵ ਖ਼ਤਮ ਹੋ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦਾਖ਼ਲਾ ਟਿਕਟ ਲਾਉਣ ਦੀ ਪ੍ਰਸਤਾਵਿਤ ਯੋਜਨਾ ਰੱਦ ਨਾ ਕੀਤੀ ਗਈ ਤੇ ਬੁੱਤ ਦੇ ਅੱਗੇ ਤੋਂ ਉਸਾਰੀ ਨਾ ਹਟਾਈ ਗਈ ਤਾਂ ਪਹਿਲੀ ਫਰਵਰੀ ਤੋਂ ਇਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਵਿਚ ਸ਼ਾਮਲ ਸੁਨੀਲ ਕਪੂਰ, ਜਿਸ ਦੇ ਪੜਦਾਦਾ ਲਾਲਾ ਵਾਸੂ ਮੱਲ ਕਪੂਰ 13 ਅਪਰੈਲ 1919 ਨੂੰ ਇੱਥੇ ਚੱਲੀ ਗੋਲੀ ਨਾਲ ਸ਼ਹੀਦ ਹੋ ਗਏ ਸਨ, ਨੇ ਵੀ ਪ੍ਰਸਤਾਵਿਤ ਦਾਖ਼ਲਾ ਟਿਕਟ ਦਾ ਵਿਰੋਧ ਕੀਤਾ। ਮਹੇਸ਼ ਬਹਿਲ, ਜਿਸ ਦੇ ਦਾਦਾ ਲਾਲਾ ਹਰੀ ਰਾਮ ਸ਼ਹੀਦ ਹੋਏ ਸਨ, ਨੇ ਕਿਹਾ ਕਿ ਇੱਥੇ ਆਉਣ ਵਾਲੇ ਯਾਤਰੂਆਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਫੀਸ ਵਸੂਲ ਕਰਨਾ ਜਾਇਜ਼ ਨਹੀਂ ਹੈ।


Comments Off on ਜੱਲ੍ਹਿਆਂਵਾਲਾ ਬਾਗ਼: ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਉਸਾਰੀ ਇਮਾਰਤ ਦਾ ਵਿਰੋਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.