ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਜੇਐੱਨਯੂ ਹਿੰਸਾ ਦਾ ਮੁੱਖ ਸਰਗਣਾ ਵੀਸੀ: ਕਾਂਗਰਸ

Posted On January - 13 - 2020

ਕਾਂਗਰਸ ਦੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ’ਚ ਲਗਾਇਆ ਦੋਸ਼

ਕਾਂਗਰਸ ਦੀ ਤੱਥ ਖੋਜ ਕਮੇਟੀ ਦੇ ਮੈਂਬਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 12 ਜਨਵਰੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਵਾਪਰੀ ਹਿੰਸਾ ਦੀ ਜਾਂਚ ਲਈ ਕਾਂਗਰਸ ਵੱਲੋਂ ਬਣਾਈ ਗਈ ਤੱਥ ਪੜਤਾਲ ਕਮੇਟੀ ਨੇ ਅੱਜ ਦੋਸ਼ ਲਾਇਆ ਕਿ ਇਸ ਘਟਨਾ ਦਾ ਮੁੱਖ ਸਰਗਣਾ ਵਾਈਸ ਚਾਂਸਲਰ ਐੱਮ ਜਗਦੀਸ਼ ਕੁਮਾਰ ਹੈ ਅਤੇ ਉਸ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਉਸ ਖ਼ਿਲਾਫ਼ ਅਪਰਾਧਿਕ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ।
ਕਾਂਗਰਸ ਦੀ ਚਾਰ ਮੈਂਬਰੀ ਤੱਥ ਪੜਤਾਲ ਕਮੇਟੀ ਦੀ ਮੈਂਬਰ ਸੁਸ਼ਮਿਤਾ ਦੇਵ ਨੇ ਜੇਐੱਨਯੂ ’ਚ ਪੰਜ ਜਨਵਰੀ ਨੂੰ ਹੋਈ ਹਿੰਸਾ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਗਰਦਾਨਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵੀਸੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਵੱਲੋਂ ਨਿਯੁਕਤ ਸਾਰੇ ਹਮਲੇ ਨੂੰ ਜਾਂਚ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਘਟਨਾ ਦੀ ਆਜ਼ਾਦਾਨਾ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਮਹਿਲਾ ਕਾਂਗਰਸ ਦੀ ਮੁਖੀ ਨੇ ਕਿਹਾ, ‘ਯੂਨੀਵਰਸਿਟੀ ਦੇ ਸਾਬਰਮਤੀ ਹੋਸਟਲ, ਪੇਰੀਆਰ ਹੋਸਟਲ ਤੇ ਹੋਰਨਾਂ ਥਾਵਾਂ ’ਤੇ ਹਿੰਸਾ ਕਰਨ ਵਾਲਿਆਂ ਦੀ ਮਦਦ ਕਰਨ ਦੇ ਦੋਸ਼ ਹੇਠ ਵਾਈਸ ਚਾਂਸਲਰ, ਯੂਨੀਵਰਸਿਟੀ ’ਚ ਸੁਰੱਖਿਆ ਸੇਵਾਵਾਂ ਮੁਹੱਈਆ ਕਰਨ ਵਾਲੀ ਕੰਪਨੀ ਅਤੇ ਸਟਾਫ਼ ਦੇ ਮੈਂਬਰਾਂ ਖ਼ਿਲਾਫ਼ ਅਪਰਾਧਿਕ ਜਾਂਚ ਕੀਤੀ ਜਾਣੀ ਚਾਹੀਦੀ ਹੈ।’ ਸੁਸ਼ਮਿਤਾ ਦੇਵ ਨੇ ਇਸ ਹਿੰਸਾ ਪਿੱਛੇ ਵਾਈਸ ਚਾਂਸਲਰ ਜਗਦੀਸ਼ ਕੁਮਾਰ ਨੂੰ ਮੁੱਖ ਸਾਜ਼ਿਸ਼ਘਾੜਾ ਦੱਸਦਿਆਂ ਕਿਹਾ ਕਿ 2016 ’ਚ ਜਦੋਂ ਤੋਂ ਉਨ੍ਹਾਂ ਦੀ ਵੀਸੀ ਵਜੋਂ ਨਿਯੁਕਤੀ ਹੋਈ ਹੈ ਉਸ ਸਮੇਂ ਤੋਂ ਉਹ ਯੂਨੀਵਰਸਿਟੀ ’ਚ ਆਪਣੇ ਹਮਾਇਤੀ ਤੇ ਹਿੰਦੂਤਵੀ ਵਿਚਾਰਧਾਰਾ ਵਾਲੇ ਵਿਅਕਤੀਆਂ ਦੀ ਸਟਾਫ ਨੂੰ ਅੱਗੇ ਕਰ ਰਹੇ ਹਨ। ਉਹ ਇਨ੍ਹਾਂ ਮੁਲਾਜ਼ਮਾਂ ਰਾਹੀਂ ਯੂਨੀਵਰਸਿਟੀ ਕੈਂਸਪ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, ‘ਇਹ ਸਪੱਸ਼ਟ ਹੈ ਕਿ ਜੇਐੱਨਯੂ ਕੈਂਪਸ ’ਤੇ ਹੋਏ ਹਮਲੇ ਨੂੰ ਸਰਕਾਰ ਦੀ ਸ਼ਹਿ ਹਾਸਲ ਸੀ। ਇਸ ’ਤੇ ਹੁਣ ਕੋਈ ਸ਼ੱਕ ਨਹੀਂ ਹੈ।
ਮੁੱਖ ਗੱਲ ਇਹ ਹੈ ਕਿ ਦਿੱਲੀ ਪੁਲੀਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਹਮਲੇ ਨੂੰ ਰੋਕਣ ਲਈ ਕੀ ਕੀਤਾ।’ ਕਮੇਟੀ ਨੇ ਪੰਜ ਜਨਵਰੀ ਨੂੰ ਵਾਪਰੀਆਂ ਘਟਨਾਵਾਂ ਦੀ ਆਜ਼ਾਦਾਨਾ ਨਿਆਇਕ ਜਾਂਚ ਕਰਵਾਉਣ ਸਮੇਤ ਹੋਰ ਵੀ ਕਈ ਸਿਫਾਰਸ਼ਾਂ ਕੀਤੀਆਂ ਹਨ। ਕਮੇਟੀ ਨੇ ਕਿਹਾ ਕਿ ਦਿੱਲੀ ਪੁਲੀਸ ਦੇ ਕਮਿਸ਼ਨਰ ਤੇ ਹੋਰ ਪੁਲੀਸ ਅਧਿਕਾਰੀਆਂ ਦੀ ਵੀ ਇਸ ਮਾਮਲੇ ’ਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਜੇਐੱਨਯੂ ਦੀਆਂ ਫੀਸਾਂ ’ਚ ਵਾਧਾ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਵੀ ਕੀਤੀ।

-ਪੀਟੀਆਈ

‘ਸਹੀ ਸਮੇਂ ’ਤੇ ਦਖ਼ਲ ਨਾਲ ਜੇਐੱਨਯੂ ਹਿੰਸਾ ਟਲ ਸਕਦੀ ਸੀ’

ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਸਾਬਕਾ ਕਮਿਸ਼ਨਰ ਨੀਰਜ ਕੁਮਾਰ ਨੇ ਅੱਜ ਕਿਹਾ ਕਿ ਜੇਕਰ ਢੁੱਕਵੇਂ ਸਮੇਂ ’ਤੇ ਦਖ਼ਲ ਦਿੱਤਾ ਜਾਂਦਾ ਤਾਂ ਜੇਐੱਨਯੂ ਵਿੱਚ ਹੋਈ ਹਿੰਸਾ ਟਲ ਸਕਦੀ ਸੀ। ਕੁਮਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਹੱਥ ਕਮਾਨ ਹੁੰਦੀ ਤਾਂ ਉਹ ਜਵਾਹਰਲਾਲ ਯੂਨੀਵਰਸਿਟੀ ਕੈਂਪਸ ਵਿੱਚ ਵਿਗੜਦੇ ਹਾਲਾਤ ਨੂੰ ਰੋਕਣ ਲਈ ‘ਸਹੀ ਸਮੇਂ’ ਉੱਤੇ ਦਖ਼ਲ ਦਿੰਦੇ। ਕੁਮਾਰ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ 5 ਜਨਵਰੀ ਨੂੰ ਜੇਐੱਨਯੂ ਕੈਂਪਸ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਨੂੰ ਰੋਕਣ ਵਿੱਚ ਕੀਤੀ ਦੇਰੀ ਲਈ ਪੁਲੀਸ ਦੀ ਵੱਡੇ ਪੱਧਰ ’ਤੇ ਨੁਕਤਾਚੀਨੀ ਹੋ ਰਹੀ ਹੈ। ਇਸ ਹਮਲੇ ’ਚ ਜਿੱਥੇ ਯੂਨੀਵਰਸਿਟੀ ਦੀ ਸੰਪਤੀ ਨੁਕਸਾਨੀ ਗਈ, ਉਥੇ 34 ਦੇ ਕਰੀਬ ਵਿਦਿਆਰਥੀ ਤੇ ਅਧਿਆਪਕ ਜ਼ਖ਼ਮੀ ਹੋ ਗਏ ਸਨ।
ਕੁਮਾਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਪ੍ਰਸ਼ਾਸਨ ਵੱਲੋਂ ਮਹਿਜ਼ ਹਾਲਾਤ ’ਤੇ ਨਜ਼ਰ ਰੱਖਣੀ ਗ਼ਲਤ ਸੀ। ਪੁਲੀਸ, ਉਪ ਕੁਲਪਤੀ ਦੀ ਅਪੀਲ ਤੋਂ ਬਗੈਰ ਵੀ ਕਾਰਵਾਈ ਕਰ ਸਕਦੀ ਸੀ।’ ਉਨ੍ਹਾਂ ਕਿਹਾ, ‘ਸਭ ਤੋਂ ਅਹਿਮ ਸੀ ਕਿ ਵਿਸ਼ੇਸ਼ ਬ੍ਰਾਂਚ ਤੇ ਮੁਕਾਮੀ ਪੁਲੀਸ ਪਿਛਲੇ ਕੁਝ ਦਿਨਾਂ ’ਚ ਵਾਪਰੇ ਘਟਨਾਕ੍ਰਮ ਤੋਂ ਜਾਣੂ ਸੀ। ਇਨ੍ਹਾਂ ਘਟਨਾਵਾਂ ਤੇ ਆਪਣੀਆਂ ਰਿਪੋਰਟਾਂ ਦੇ ਅਧਾਰ ’ਤੇ ਪੁਲੀਸ ਦਖ਼ਲ ਦੇ ਸਕਦੀ ਸੀ।’ ਕੁਮਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਹੱਥ ਪੁਲੀਸ ਦੀ ਕਮਾਨ ਹੁੰਦੀ ਤਾਂ ਉਹ ਆਪਣੀ ਵਿਸ਼ੇਸ਼ ਬ੍ਰਾਂਚ ਨੂੰ ਸੇਵਾ ਵਿਚ ਲਿਆ ਕੇ ਜਾਣਕਾਰੀ ਇਕੱਤਰ ਕਰਨ ਮਗਰੋਂ ਸਹੀ ਸਮੇਂ ’ਤੇ ਦਖਲ ਲਈ ਆਖਦੇ। ਕੁਮਾਰ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਕੋਈ ਉਨ੍ਹਾਂ ’ਤੇ ਉਂਗਲ ਵੀ ਨਹੀਂ ਚੁੱਕ ਸਕਦਾ ਸੀ।

-ਪੀਟੀਆਈ


Comments Off on ਜੇਐੱਨਯੂ ਹਿੰਸਾ ਦਾ ਮੁੱਖ ਸਰਗਣਾ ਵੀਸੀ: ਕਾਂਗਰਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.