ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਚਾਰ ਰੋਜ਼ਾ ਟੈਸਟ ਏਸ਼ਿਆਈ ਦੇਸ਼ਾਂ ਖ਼ਿਲਾਫ਼ ਸਾਜ਼ਿਸ਼: ਅਖ਼ਤਰ

Posted On January - 7 - 2020

ਕਰਾਚੀ, 6 ਜਨਵਰੀ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਟੈਸਟ ਕ੍ਰਿਕਟ ਨੂੰ ਚਾਰ ਦਿਨਾਂ ਦਾ ਕਰਨ ਦੇ ਵਿਚਾਰ ਨੂੰ ਬਕਵਾਸ ਦੱਸਦਿਆਂ ਦੋਸ਼ ਲਾਇਆ ਕਿ ਇਹ ਏਸ਼ਿਆਈ ਟੀਮਾਂ ਖ਼ਿਲਾਫ਼ ਸਾਜ਼ਿਸ਼ ਹੈ ਅਤੇ ਬੀਸੀਸੀਆਈ ਅਜਿਹਾ ਨਹੀਂ ਹੋਣ ਦੇਵੇਗਾ। ਆਈਸੀਸੀ 2023 ਤੋਂ 2031 ਦੇ ਅਗਲੇ ਭਵਿੱਖੀ ਦੌਰੇ ਦੇ ਪ੍ਰੋਗਰਾਮ (ਐੱਫਟੀਪੀ) ਵਿੱਚ ਚਾਰ ਦਿਨਾਂ ਦਾ ਟੈਸਟ ਲਾਜ਼ਮੀ ਕਰਨ ਦੀ ਯੋਜਨਾ ’ਤੇ ਵਿਚਾਰ ਕਰ ਰਹੀ ਹੈ ਤਾਂ ਕਿ ਸੀਮਤ ਓਵਰਾਂ ਦੇ ਮੈਚਾਂ ਲਈ ਵੱਧ ਦਿਨ ਬਚਾਏ ਜਾ ਸਕਣ। ਅਖ਼ਤਰ ਨੇ ਆਪਣੇ ਯੂਟਿਊਬ ਚੈਨਲ ’ਤੇ ਪਾਈ ਵੀਡੀਓ ਵਿੱਚ ਕਿਹਾ, ‘‘ਅੱਜ ਕੱਲ੍ਹ ਏਸ਼ਿਆਈ ਟੀਮਾਂ ਖ਼ਿਲਾਫ਼ ਹਰ ਥਾਂ ਇਹ ਸਾਜ਼ਿਸ਼ ਹੋ ਰਹੀ ਹੈ। ਮੈਨੂੰ ਲਗਦਾ ਹੈ ਕਿ ਇਹ (ਟੈਸਟ ਮੈਚ ਨੂੰ ਚਾਰ ਦਿਨ ਦਾ ਕਰਨਾ) ਪੂਰੀ ਤਰ੍ਹਾਂ ਏਸ਼ਿਆਈ ਟੀਮਾਂ ਖ਼ਿਲਾਫ਼ ਹੈ।’’ ਅਖ਼ਤਰ ਨੇ ਕਿਹਾ ਕਿ ਆਈਸੀਸੀ ਦੁਨੀਆਂ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀਸੀਸੀਆਈ ਦੀ ਮਨਜ਼ੂਰੀ ਬਿਨਾਂ ਇਸ ਯੋਜਨਾ ਨੂੰ ਲਾਗੂ ਨਹੀਂ ਕਰ ਸਕਦਾ। ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਸਮਝਦਾਰ ਵਿਅਕਤੀ ਹੈ ਅਤੇ ਉਹ ਟੈਸਟ ਕ੍ਰਿਕਟ ਨੂੰ ਬਰਬਾਦ ਨਹੀਂ ਹੋਣ ਦੇਵੇਗਾ। ਅਖ਼ਤਰ ਨੇ ਸਚਿਨ ਤੇਂਦੁਲਕਰ ਦੇ ਇਸ ਨਜ਼ਰੀਏ ਦਾ ਵੀ ਸਮਰਥਨ ਕੀਤਾ ਕਿ ਚਾਰ ਦਿਨਾਂ ਦੇ ਮੈਚ ਨਾਲ ਸਪਿੰਨਰਾਂ ਨੂੰ ਨੁਕਸਾਨ ਹੋਵੇਗਾ।
ਚਾਰ ਰੋਜ਼ਾ ਟੈਸਟ ਦੇ ਵਿਚਾਰ ਦਾ ਕਈ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਵੀ ਵਿਰੋਧ ਕੀਤਾ ਹੈ। ਇਨ੍ਹਾਂ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ, ਤੇਂਦੁਲਕਰ, ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ, ਆਸਟਰੇਲਿਆਈ ਕੋਚ ਜਸਟਿਨ ਲੈਂਗਰ, ਸਪਿੰਨਰ ਨਾਥਨ ਲਿਓਨ, ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾਅ ਅਤੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਸ਼ਾਮਲ ਹਨ। ਹਾਲਾਂਕਿ ਸ਼ੇਨ ਵਾਰਨ, ਮਾਰਕ ਟੇਲਰ ਅਤੇ ਮਾਈਕਲ ਵੌਨ ਵਰਗੇ ਕੁੱਝ ਖਿਡਾਰੀਆਂ ਨੇ ਇਸ ਦਾ ਸਮਰਥਨ ਕੀਤਾ ਹੈ। -ਪੀਟੀਆਈ

ਮਾਰਚ ’ਚ ਚਾਰ ਰੋਜ਼ਾ ਟੈਸਟ ਬਾਰੇ ਚਰਚਾ ਕਰੇਗੀ ਆਈਸੀਸੀ
ਇੰਦੌਰ: ਭਾਰਤੀ ਕਪਤਾਨ ਵਿਰਾਟ ਕੋਹਲੀ ਸਣੇ ਚੋਟੀ ਦੇ ਖਿਡਾਰੀਆਂ ਵੱਲੋਂ ਆਲੋਚਨਾ ਦੇ ਬਾਵਜੂਦ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਮਾਰਚ ਵਿੱਚ ਚਾਰ ਦਿਨਾਂ ਦੇ ਟੈਸਟ ਦੀ ਤਜਵੀਜ਼ ’ਤੇ ਵਿਚਾਰ ਚਰਚਾ ਕਰੇਗੀ। ਖੇਡ ਦੀ ਕੌਮਾਂਤਰੀ ਸੰਸਥਾ ਦੀ ਕ੍ਰਿਕਟ ਕਮੇਟੀ ਦੇ ਪ੍ਰਮੁੱਖ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਦੱਸਿਆ ਕਿ 27 ਤੋਂ 31 ਮਾਰਚ ਤੱਕ ਦੁਬਈ ਵਿੱਚ ਹੋਣ ਵਾਲੀ ਆਈਸੀਸੀ ਦੀ ਅਗਲੇ ਗੇੜ ਦੀ ਮੀਟਿੰਗ ਵਿੱਚ ਇਸ ਤਜਵੀਜ਼ ਬਾਰੇ ਚਰਚਾ ਹੋਵੇਗੀ। ਐਂਡਰਿਊ ਸਟ੍ਰਾਸ, ਰਾਹੁਲ ਦ੍ਰਾਵਿੜ, ਮਹੇਲਾ ਜੈਵਰਧਨੇ ਅਤੇ ਸ਼ਾਨ ਪੋਲਾਕ ਵਰਗੇ ਸਾਬਕਾ ਖਿਡਾਰੀ ਵੀ ਕ੍ਰਿਕਟ ਕਮੇਟੀ ਵਿੱਚ ਸ਼ਾਮਲ ਹਨ। ਇੰਗਲੈਂਡ ਅਤੇ ਆਸਟਰੇਲੀਆ ਦੇ ਮੈਂਬਰ ਬੋਰਡ ਹਾਲਾਂਕਿ ਇਸ ਤਜਵੀਜ਼ ਬਾਰੇ ਚਰਚਾ ਕਰਨ ਲਈ ਤਿਆਰ ਹਨ, ਜਦਕਿ ਬੀਸੀਸੀਆਈ ਪ੍ਰਮੁੱਖ ਸੌਰਵ ਗਾਂਗੁਲੀ ਨੇ ਕਿਹਾ ਕਿ ਇਸ ਬਾਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ। -ਪੀਟੀਆਈ


Comments Off on ਚਾਰ ਰੋਜ਼ਾ ਟੈਸਟ ਏਸ਼ਿਆਈ ਦੇਸ਼ਾਂ ਖ਼ਿਲਾਫ਼ ਸਾਜ਼ਿਸ਼: ਅਖ਼ਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.