ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਗੈਂਗਸਟਰ ਮੰਨੂ ਦਾ ਚਾਰ ਦਿਨਾਂ ਪੁਲੀਸ ਰਿਮਾਂਡ

Posted On January - 17 - 2020

ਖੇਤਰੀ ਪ੍ਰਤੀਨਿਧ
ਬਟਾਲਾ, 16 ਜਨਵਰੀ
ਕਰੀਬ ਢਾਈ ਸਾਲ ਪਹਿਲਾਂ ਪੇਸ਼ੀ ਭੁਗਤਾਉਣ ਲਿਆ ਰਹੇ ਪੁਲੀਸ ਮੁਲਾਜ਼ਮਾਂ ਨੂੰ ਸਾਥੀਆਂ ਦੀ ਮਦਦ ਨਾਲ ਹਥਿਆਰ ਦਿਖਾ ਕੇ ਬਟਾਲਾ ਤੋਂ ਫ਼ਰਾਰ ਹੋਏ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਮੰਨੂ ਵਾਸੀ ਮਹਿਮਾ ਚੱਕ ਨੂੰ ਬਟਾਲਾ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇੱਥੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਪੁਲੀਸ ਨੂੰ ਉਸ ਦਾ 4 ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਕਤਲ, ਇਰਾਦਾ ਕਤਲ ਅਤੇ ਬੈਂਕ ਡਕੈਤੀਆਂ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ ਗੈਂਗਸਟਰ ਮੰਨੂ ਨੂੰ ਕਰੀਬ 3 ਮਹੀਨੇ ਪਹਿਲਾਂ ਜਲੰਧਰ ਪੁਲੀਸ ਨੇ ਭੋਗਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਹ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਸੀ। ਬਟਾਲਾ ਪੁਲੀਸ ਅਨੁਸਾਰ ਜੂਨ 2017 ਵਿਚ ਮੰਨੂ ਦੇ ਕੁਝ ਸਾਥੀ ਉਸ ਨੂੰ ਬਟਾਲਾ ਤੋਂ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰਾਂ ਦੇ ਦਮ ’ਤੇ ਉਸ ਵੇਲੇ ਛੁਡਵਾ ਕੇ ਫ਼ਰਾਰ ਹੋ ਗਏ ਸਨ, ਜਦੋਂ ਪੁਲੀਸ ਮੁਲਾਜ਼ਮ ਉਸ ਨੂੰ ਬਟਾਲਾ ਦੀ ਅਦਾਲਤ ਵਿਚ ਪੇਸ਼ੀ ਭੁਗਤਾਉਣ ਲਈ ਲਿਆ ਰਹੇ ਸਨ। ਇਸੇ ਕੇਸ ਸਬੰਧੀ ਬਟਾਲਾ ਪੁਲੀਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਟਾਲਾ ਲੈ ਕੇ ਆਈ ਹੈ।


Comments Off on ਗੈਂਗਸਟਰ ਮੰਨੂ ਦਾ ਚਾਰ ਦਿਨਾਂ ਪੁਲੀਸ ਰਿਮਾਂਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.