ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗੁਰਬਾਣੀ ਨੂੰ ਬੌਧਿਕ ਜਾਇਦਾਦ ਦੱਸਣਾ ਬੇਅਦਬੀ ਕਰਾਰ

Posted On January - 14 - 2020

ਪਾਲ ਸਿੰਘ ਨੌਲੀ
ਜਲੰਧਰ, 13 ਜਨਵਰੀ
ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਚੱਲਦੇ ਗੁਰਬਾਣੀ ਕੀਰਤਨ ਤੇ ਹੁਕਮਨਾਮਿਆਂ ’ਤੇ ਪੀਟੀਸੀ ਪੰਜਾਬੀ ਅਤੇ ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਪਣੀ ਅਜਾਰੇਦਾਰੀ ਦੱਸੇ ਜਾਣ ਖ਼ਿਲਾਫ਼ ਰੋਸ ਫੈਲ ਗਿਆ ਹੈ। ਸਿੱਖ ਸਿਆਸਤ ਵੈੱਬਸਾਈਟ ਦੇ ਐਡੀਟਰ ਪਰਮਜੀਤ ਸਿੰਘ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੰਵੇਦਨਸ਼ੀਲ ਮਾਮਲਾ ਬੇਅਦਬੀ ਤੋਂ ਘੱਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਥ ਦਰਦੀਆਂ, ਬੁੱਧੀਜੀਵੀਆਂ ਸਣੇ ਸਿੱਖ ਜਗਤ ਦੀਆਂ ਸੁਹਿਰਦ ਸ਼ਖ਼ਸੀਅਤਾਂ ਦਾ ਇਕੱਠ 17 ਜਨਵਰੀ ਨੂੰ ਕੇਂਦਰੀ ਗੁਰੂ ਸਿੰਘ ਸਭਾ, ਸੈਕਟਰ-28 ਚੰਡੀਗੜ੍ਹ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਸੋਸ਼ਲ ਮੀਡੀਆ ਭਾਈਚਾਰੇ ਅਤੇ ਮੀਡੀਆ ਨੂੰ ਸੱਦਾ ਦਿੱਤਾ ਕਿ ਉਹ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਤੇ ਹੁਕਮਨਾਮਾ ਸਾਹਿਬ ਨੂੰ ਸੰਗਤ ਤੱਕ ਪਹੁੰਚਾਉਣ ਲਈ ਆਪੋ-ਆਪਣੇ ਫੇਸਬੁੱਕ ਖਾਤਿਆਂ ਅਤੇ ਹੋਰ ਮੰਚਾਂ ਤੋਂ ਸਾਂਝਾ ਕਰਨ। ਜ਼ਿਕਰਯੋਗ ਹੈ ਕਿ ਪੀਟੀਸੀ ਨੇ 10 ਜਨਵਰੀ 2020 ਨੂੰ ਅਦਾਰਾ ‘ਸਿੱਖ ਸਿਆਸਤ’ ਨੂੰ ਫੇਸਬੁੱਕ ਰਾਹੀਂ ਭੇਜੇ ਨੋਟਿਸ ਵਿਚ ਗੁਰਬਾਣੀ ਨੂੰ ਆਪਣੀ ‘ਬੌਧਿਕ ਜਾਇਦਾਦ’ ਦਰਸਾਇਆ ਹੈ। ਉਨ੍ਹਾਂ ਦੱਸਿਆ ਕਿ ‘ਬੌਧਿਕ ਜਾਇਦਾਦ’ ਉਹ ਹੁੰਦੀ ਹੈ ਜਿਹੜੀ ਕਿਸੇ ਦੇ ਆਪਣੇ ਦਿਮਾਗ ਦੀ ਉਪਜ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਪੱਸ਼ਟ ਕੀਤਾ ਹੈ ਕਿ ਗੁਰਬਾਣੀ ਨਿਰੰਕਾਰ ਅਕਾਲ ਪੁਰਖ ਦਾ ਹੁਕਮ ਹੈ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਨੂੰ ਪੀਟੀਸੀ ਅਦਾਰੇ ਵਲੋਂ ਆਪਣੀ ‘ਬੌਧਿਕ ਜਾਇਦਾਦ’ ਦੱਸਣਾ ਬਾਣੀ ਦੀ ਬੇਅਦਬੀ ਸਮਝਦੇ ਹਨ।


Comments Off on ਗੁਰਬਾਣੀ ਨੂੰ ਬੌਧਿਕ ਜਾਇਦਾਦ ਦੱਸਣਾ ਬੇਅਦਬੀ ਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.