ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗੀਤਕਾਰ ਹਰਜਿੰਦਰ ਗੋਪਲੋਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ

Posted On January - 16 - 2020

ਹਰਜਿੰਦਰ ਸਿੰਘ ਗੋਪਲੋਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਸੰਜੀਵ ਬੱਬੀ
ਚਮਕੌਰ ਸਾਹਿਬ, 15 ਜਨਵਰੀ
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਪੁਆਧੀ ਸਾਹਿਤ ਵਿੱਚ ਜਾਣੇ-ਪਛਾਣੇ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨਾਲ ਰੂਬਰੂ ਪ੍ਰੋਗਰਾਮ ਅਤੇ ਗਜ਼ਲ ਵਰਕਸ਼ਾਪ ਵੀ ਲਗਾਈ ਗਈ। ਸਮਾਗਮ ਦੌਰਾਨ ਰੂਪਨਗਰ, ਮੋਰਿੰਡਾ ਅਤੇ ਮਾਛੀਵਾੜਾ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਵਾਈ। ਪ੍ਰੋਗਰਾਮ ਦੀ ਸ਼ੁਰੂਆਤ ਬਾਲ ਸਾਹਿਤਕਾਰ ਪਰਮਵੀਰ ਨੇ ਇਹ ਉਰਦੂ ਗਜ਼ਲ ਦੇ ਸ਼ਿਅਰਾਂ ਨਾਲ ਕੀਤੀ। ਕਾਕਾ ਤਜਿੰਦਰਪਾਲ ਸਿੰਘ ਨੇ ਵੀ ਇੱਕ ਸੱਭਿਆਚਾਰ ਗੀਤ ਸੁਣਾਇਆ, ਜਦਕਿ ਸੁਰਜੀਤ ਸੁਮਨ ਨੇ ਆਪਣੀ ਕਵਿਤਾ ਲੈ ਕੇ ਮੰਚ ’ਤੇ ਦਸਤਕ ਦਿੱਤੀ। ਸਭਾ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਸਰੋਤਿਆਂ ਨੂੰ ਆਪਣਾ ਗੀਤ ਸੁਣਾ ਕੇ ਵਾਹ-ਵਾਹ ਖੱਟੀ। ਜ਼ਿਕਰਯੋਗ ਹੈ ਕਿ ਸ੍ਰੀ ਗੋਪਾਲੋਂ ਪੰਜਾਬ ਦੀ ਮਿੱਟੀ ਨਾਲ ਜੁੜੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਰੰਗਲੇ ਪੰਜਾਬ ਦੇ ਖੇਤਾਂ, ਖਲਵਾੜਾਂ, ਅਖਾੜਿਆਂ, ਤੀਆਂ ਅਤੇ ਗਿੱਧੇ-ਭੰਗੜਿਆਂ ਸਮੇਤ ਸੁਆਣੀਆਂ ਦੀਆਂ ਸਿੱਠਣੀਆਂ ਨੂੰ ਆਪਣੇ ਗੀਤਾਂ ਵਿੱਚ ਗੁੰਦ ਕੇ ਸੁਰੀਲੀ ਆਵਾਜ਼ ਵਿੱਚ ਸਮੇਟਣ ਦਾ ਹੁਨਰ ਰੱਖਦੇ ਹਨ। ਉਨ੍ਹਾਂ ਹੋਰ ਗੀਤਕਾਰਾਂ ਨੂੰ ਸੁਨੇਹਾ ਦਿੰਦਾ ਗੀਤ ‘ਆਜਾ ਯਾਰਾ ਲਿਖੀਏ ਛੱਲੀਆਂ ਦੇ ਗੀਤ ਵੇ, ਛੱਲੀਆਂ ਕਣਕ ਦੀਆਂ ਬੱਲੀਆਂ ਦੇ ਗੀਤ ਵੇ’ ਸੁਣਾ ਕੇ ਪੰਜਾਬੀਅਤ ਨੂੰ ਹੋਰ ਅੱਗੇ ਲਿਜਾਣ ਦਾ ਸੱਦਾ ਦਿੱਤਾ। ਸਾਹਿਤ ਸਭਾ ਦੇ ਮੈਂਬਰਾਂ ਵੱਲੋਂ ਸ੍ਰੀ ਗੋਪਲੋਂ ਨੂੰ ਇੱਕ ਲੋਈ ਤੇ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਆ ਗਿਆ। ਪੰਜਾਬੀ ਦੇ ਨਾਮਵਰ ਸ਼ਾਇਰ ਐੱਸ ਨਸੀਮ ਨੇ ਲੇਖਕਾਂ ਨੂੰ ਪੰਜਾਬੀ ਗਜ਼ਲ ਅਤੇ ਹੋਰ ਵਿਧਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਰੂਜ ਕੋਈ ਹਊਆ ਨਹੀਂ ਸਗੋਂ ਇਸ ਦੀ ਮੁੱਢਲੀ ਜਾਣਕਾਰੀ ਨਾਲ ਹੀ ਗਜ਼ਲ ਲਿਖਣ ਵੱਲ ਵਧਿਆ ਜਾ ਸਕਦਾ ਹੈ। ਸਮਾਗਮ ਦੌਰਾਨ ਸਾਹਿਤਕਾਰਾਂ ਨੇ ਐੱਸ ਨਸੀਮ ਵੱਲੋਂ ਲਗਾਈ ਵਰਕਸ਼ਾਪ ਦਾ ਪੂਰਾ ਲਾਭ ਉਠਾਇਆ। ਕਵੀ ਦਰਬਾਰ ਦੌਰਾਨ ਸਰਦਾਰ ਅਲੀ ਸਿੰਘ ਨੇ ਗਜ਼ਲ, ਸੀਤਲ ਸਿੰਘ ਸਹੌੜਾ ਵੱਲੋਂ ਕਵਿਤਾ, ਅਮਰਜੀਤ ਕੌਰ ਮੋਰਿੰਡਾ ਵੱਲੋਂ ਗਜ਼ਲ, ਮਨਦੀਪ ਕੌਰ, ਕੁਲਵਿੰਦਰ ਕੌਰ, ਡਾ. ਦੌਲਤ ਰਾਮ ਲੋਈ ਨੇ ਜਿੱਥੇ ਆਪੋ-ਆਪਣੀਆਂ ਕਵਿਤਾਵਾਂ ਸੁਣਾਈਆਂ, ਉੱਥੇ ਹੀ ਹਰਨਾਮ ਸਿੰਘ ਡੱਲਾ, ਨਿਰੰਜਣ ਸੂਖਮ ਅਤੇ ਐੱਸ ਨਸੀਮ ਨੇ ਵੀ ਗਜ਼ਲਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਮੋਹਣ ਲਾਲ ਚੌਧਰੀ, ਮਨਮੋਹਣ ਸਿੰਘ, ਅਜਮੇਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਕੰਗ, ਗਿਆਨ ਸਿੰਘ ਤੇ ਕੁਲਦੀਪ ਸਿੰਘ ਹਾਜ਼ਰ ਸਨ।


Comments Off on ਗੀਤਕਾਰ ਹਰਜਿੰਦਰ ਗੋਪਲੋਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.