ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ

Posted On January - 25 - 2020

ਮੇਜਰ ਸਿੰਘ ਜਖੇਪਲ
ਪੰਜਾਬੀ ਕਿਤੇ ਵੀ ਚਲੇ ਜਾਣ, ਪਰ ਆਪਣੀ ਮਿੱਟੀ ਤੇ ਆਪਣੇ ਵਿਰਸੇ ਨਾਲ ਮੋਹ ਬਰਕਰਾਰ ਰੱਖਦੇ ਹਨ। ਅਜਿਹਾ ਹੀ ਹੈ ਗੀਤਕਾਰ ਸੁਰਜੀਤ ਸੰਧੂ। ਉਹ ਸੰਜੀਦਾ ਗੀਤਕਾਰ ਹੈ। ਹੁਣ ਤਕ ਉਸਦੇ ਲਿਖੇ ਵੀਹ ਦੇ ਕਰੀਬ ਗੀਤ ਮਾਰਕੀਟ ਵਿਚ ਆ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਨੇ ਬੜੀ ਸ਼ਿੱਦਤ ਨਾਲ ਸੁਣਿਆ ਹੈ। ਉਸਦੇ ਲਿਖੇ ਗੀਤਾਂ ਨੂੰ ਕਈ ਸੁਰੀਲੀਆਂ ਆਵਾਜ਼ਾਂ ਨੇ ਗਾਇਆ ਹੈ ਜਿਨ੍ਹਾਂ ਵਿਚ ਦੀਪਕ ਢਿੱਲੋਂ, ਜੁਗਨੀ ਢਿੱਲੋਂ, ਲਵਲੀ ਨਿਰਮਾਣ, ਜੀ.ਐੱਸ. ਪੀਟਰ, ਕੰਵਰ ਗਰੇਵਾਲ, ਜਗਜੀਤ ਬੋਪਾਰਾਏ, ਗੁਰਤੇਜ ਬਰਾੜ, ਜਗਪਾਲ ਸੰਧੂ, ਜੇ ਕਿੰਗਰਾ, ਦਵਿੰਦਰ ਦੀਪ ਤੇ ਜਸਪਾਲ ਮਾਨ ਆਦਿ ਸ਼ਾਮਲ ਹਨ। ਸੰਧੂ ਸੱਭਿਆਚਾਰ ਦੀ ਪ੍ਰਫੁੱਲਤਾ ਨੂੰ ਬਾਖ਼ੂਬੀ ਸਮਝਦਾ ਹੈ। ਇਸ ਲਈ ਉਸਨੇ ਕਦੇ ਅਜਿਹਾ ਕੁਝ ਨਹੀਂ ਲਿਖਿਆ ਜੋ ਕਿ ਕਿਸੇ ਉਲਾਂਭੇ ਦਾ ਸਬੱਬ ਬਣੇ।
ਉਸਦੇ ਰਿਕਾਰਡ ਗੀਤਾਂ ਵਿਚ ‘ਕਬੂਤਰ’ (ਦੀਪਕ ਢਿੱਲੋਂ), ‘ਹਵਾ ਚੁਬਾਰੇ ਦੀ’, ‘ਬੀ.ਏ.’ (ਲਵਲੀ ਨਿਰਮਾਣ), ‘ਦੋ ਗੱਲਾਂ’, ‘ਮਿੱਠੇ-ਮਿੱਠੇ ਬੋਲ ਚੰਨ ਵੇ’ (ਜਗਜੀਤ ਬੋਪਾਰਾਏ), ‘ਚੱਕ ਦੇਣਗੇ’, ‘ਡਾਂਗ’ (ਗੁਰਭੇਜ ਬਰਾੜ), ‘ਸਾਡਾ ਚੰਨ’, ‘ਵਾਅਦੇ’, ‘ਦਿਲ ਦੇ ਦਰਵਾਜ਼ੇ’ (ਜੀ.ਐੱਸ.ਪੀਟਰ), ‘ਖੂਹ ਤੋਂ ਪਾਣੀ’, ‘ਬੰਦ ਬੋਤਲੇ’ (ਜਗਪਾਲ ਸੰਧੂ), ‘ਬੱਸ’ (ਜੇ ਕਿੰਗਰਾ ਜਸਪ੍ਰੀਤ ਢਿੱਲੋਂ), ‘ਗੁਰੂ ਨਾਨਕ ਮੇਰਾ ਨਾਨਕ’ (ਜੇ ਕਿੰਗਰਾ), ‘ਯਾਦ’ (ਕੰਵਰ ਗਰੇਵਾਲ) ਤੇ ‘ਰੁਮਾਲ’ (ਦਵਿੰਦਰ ਦੀਪ) ਆਦਿ ਦੇ ਨਾਂ ਸ਼ਾਮਲ ਹਨ। ਸੁਰਜੀਤ ਸੰਧੂ ਇਕ ਗੀਤਕਾਰ ਹੀ ਨਹੀਂ, ਸਗੋਂ ਉਹ ਲੇਖਣੀ ਦੀ ਹਰ ਵੰਨਗੀ ਵਿਚ ਮੁਹਾਰਤ ਰੱਖਦਾ ਹੈ ਜਿਸ ਤਰ੍ਹਾਂ ਬਾਲ ਸਾਹਿਤ ਤੇ ਕਵਿਤਾ ਆਦਿ। ਪਿਛਲੇ ਸਾਲ ਉਸ ਦੀਆਂ ‘ਸਮੁੰਦਰੋਂ ਪਾਰ ਦੇ ਦੀਵੇ’ ਨਾਮਕ ਸਾਂਝੇ ਕਾਵਿ ਸੰਗ੍ਰਹਿ ਵਿਚ ਦਸ ਕਵਿਤਾਵਾਂ ਅਤੇ ‘ਪੰਜਾਂ ਪਾਣੀਆਂ ਦੇ ਗੀਤ’ ਸੰਗ੍ਰਹਿ ਵਿਚ ਦਸ ਗੀਤ ਸ਼ਾਮਲ ਕੀਤੇ ਗਏ। ਉਹ ਜ਼ਿਲ੍ਹਾ ਮੋਗਾ ਦੇ ਅਜੀਤਵਾਲ ਦਾ ਜੰਮਪਾਲ ਹੈ, ਪਰ ਉਸਨੇ ਆਪਣੀ ਜਵਾਨੀ ਦੇ ਪੱਚੀ-ਤੀਹ ਸਾਲ ਪਿੰਡ ਸੋਢੀਵਾਲਾ (ਨੇੜੇ ਤਲਵੰਡੀ ਭਾਈ) ਫਿਰੋਜ਼ਪੁਰ, ਆਪਣੀ ਭੂਆ ਕੋਲ ਬਿਤਾਏ ਹਨ। ਉਹ 2009 ਤੋਂ ਆਪਣੇ ਪਰਿਵਾਰ ਨਾਲ ਆਸਟਰੇਲੀਆ ਵਿਚ ਰਹਿ ਰਿਹਾ ਹੈ। ਉਹ ਆਸਟਰੇਲੀਆ ਵਿਚ ਮਾਂ ਬੋਲੀ ਨੂੰ ਸਾਂਭਣ ਵਾਲੇ ਪੰਜਾਬੀਆਂ ਵਿਚ ਸ਼ਾਮਲ ਹੈ।
ਸੰਪਰਕ: 94631-28483


Comments Off on ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.