ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ !    ਕਾਂਗਰਸ ਨੇ ਪ੍ਰਿਯੰਕਾ ਨੂੰ ਰਾਜ ਸਭਾ ਭੇਜਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ !    ਸਾਨੀਆ ਦੁਬਈ ਓਪਨ ਰਾਹੀਂ ਕਰੇਗੀ ਟੈਨਿਸ ’ਚ ਵਾਪਸੀ !    ਹਰਸਿਮਰਨ ਕੌਰ ਨੂੰ ਐੱਨਬੀਏ ਵੱਲੋਂ ਸੱਦਾ !    ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ !    ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ !    ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼ !    ਨਿਯਮ ਕਾਨੂੰਨ: 70 ਸਕੂਲ ਬੱਸਾਂ ਦੇ ਚਲਾਨ !    ਦਸਵੀਂ ਤੇ ਬਾਰ੍ਹਵੀਂ ਦੀ ਪ੍ਰਯੋਗੀ ਪ੍ਰੀਖਿਆ ਦੀ ਡੇਟਸ਼ੀਟ ਮੁੜ ਬਦਲੀ !    

ਖੇਲੋ ਇੰਡੀਆ: ਜੂਡੋ ਖਿਡਾਰੀਆਂ ਨੇ ਪੰਜਾਬ ਨੂੰ ਦਿਵਾਏ ਪੰਜ ਤਗ਼ਮੇ

Posted On January - 18 - 2020

ਸੁਖਜੀਤ ਮਾਨ
ਬਠਿੰਡਾ, 17 ਜਨਵਰੀ
ਸਹੂਲਤਾਂ ਦੀ ਘਾਟ ਦੇ ਬਾਵਜੂਦ ਜੂਡੋ ਖਿਡਾਰੀਆਂ ਨੇ ਗੁਹਾਟੀ ‘ਚ ਖੇਲੋ ਇੰਡੀਆ ਯੂਥ ਖੇਡਾਂ ਦੇ ਅੰਡਰ-21 ਵਰਗ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ ਪੰਜ ਤਗ਼ਮੇ (ਦੋ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੀ) ਜਿੱਤ ਕੇ ਪੰਜਾਬ ਇਸ ਖੇਡ ਵਿੱਚ ਓਵਰਆਲ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਇਸ ਟੂਰਨਾਮੈਂਟ ਵਿੱਚ ਤਗ਼ਮਿਆਂ ਨੂੰ ਤਰਸ ਰਹੇ ਪੰਜਾਬ ਨੂੰ ਅੱਜ ਇੱਕ ਹੋਰ ਸੋਨ ਤਗ਼ਮਾ ਮਿਲਿਆ, ਜਦੋਂ ਹੁਸ਼ਿਆਰਪੁਰ ਦੇ ਨੀਰਜ ਕੁਮਾਰ ਨੇ 50 ਮੀਟਰ ਰਾਈਫਲ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਅੱਵਲ ਰਿਹਾ। ਪੰਜਾਬ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਕੁੱਲ 34 ਤਗ਼ਮੇ (8 ਸੋਨੇ, 11 ਚਾਂਦੀ ਅਤੇ 15 ਕਾਂਸੀ) ਜਿੱਤੇ ਹਨ ਅਤੇ ਉਹ ਤਗ਼ਮਾ ਸੂਚੀ ਵਿੱਚ 10ਵੇਂ ਸਥਾਨ ‘ਤੇ ਚੱਲ ਰਿਹਾ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜੂਡੋ ਅੰਡਰ-21 ਵਿੱਚ ਸ਼ਿਵ ਕੁਮਾਰ ਵਾਸੀ ਪਟਿਆਲਾ ਅਤੇ ਗੁਰਦਾਸਪੁਰ ਦੇ ਜ਼ੋਬਨਦੀਪ ਸਿੰਘ ਨੇ ਕ੍ਰਮਵਾਰ 60 ਕਿਲੋ ਅਤੇ 100 ਕਿਲੋ ਭਾਰ ਵਰਗ ’ਚੋਂ ਸੋਨ ਤਗ਼ਮੇ, ਜਦੋਂਕਿ ਗੁਰਦਾਸਪੁਰ ਦੇ ਰਿਤਿਕ ਕੁਮਾਰ (100 ਕਿਲੋ ਤੋਂ ਵੱਧ) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਮੁਹਾਲੀ ਦੇ ਹਰਸ਼ਦੀਪ ਸਿੰਘ (81 ਕਿਲੋ) ਅਤੇ ਮਨਪ੍ਰੀਤ ਕੌਰ ਨੇ ਕਾਂਸੀ ਦੇ ਤਗ਼ਮੇ ਜਿੱਤੇ। ਉਨ੍ਹਾਂ ਕਿਹਾ ਕਿ ਇਹ ਤਗ਼ਮੇ ਕੋਚ ਰਵੀ ਕੁਮਾਰ, ਕਰਮਜੀਤ ਅੰਮ੍ਰਿਤਸਰ ਅਤੇ ਨਵਦੀਪ ਖਹਿਰਾ ਮੁਹਾਲੀ ਦੇ ਯਤਨਾਂ ਦਾ ਨਤੀਜਾ ਹਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਜੂਡੋ ਖਿਡਾਰੀਆਂ ਦੇ ਅਭਿਆਸ ਲਈ ਗੁਰਦਾਸਪੁਰ ਵਿੱਚ ਮੁੱਖ ਕੇਂਦਰ ਬਣਦਾ ਹੈ ਤਾਂ ਨਤੀਜੇ ਬਿਹਤਰ ਹੋ ਸਕਦੇ ਹਨ।


Comments Off on ਖੇਲੋ ਇੰਡੀਆ: ਜੂਡੋ ਖਿਡਾਰੀਆਂ ਨੇ ਪੰਜਾਬ ਨੂੰ ਦਿਵਾਏ ਪੰਜ ਤਗ਼ਮੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.