ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਕੋਹਲੀ ਸਾਲ ਦੀ ਆਈਸੀਸੀ ਇਕ ਰੋਜ਼ਾ ਤੇ ਟੈਸਟ ਟੀਮ ਦਾ ਕਪਤਾਨ

Posted On January - 16 - 2020

ਦੁਬਈ, 15 ਜਨਵਰੀ
ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਭਾਰਤੀ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਸਾਲ ਦੀ ਟੈਸਟ ਤੇ ਇਕ ਰੋਜ਼ਾ ਟੀਮ ਦਾ ਕਪਤਾਨ ਚੁਣਿਆ ਗਿਆ ਹੈ।
ਚਾਰ ਹੋਰ ਭਾਰਤੀਆਂ ਨੂੰ ਆਈਸੀਸੀ ਟੈਸਟ ਤੇ ਇਕ ਰੋਜ਼ਾ ਟੀਮ ਵਿੱਚ ਚੁਣਿਆ ਗਿਆ ਹੈ। ਟੈਸਟ ਟੀਮ ’ਚ ਦੂਹਰਾ ਸੈਂਕੜਾ ਮਾਰਨ ਵਾਲਾ ਮਯੰਕ ਅਗਰਵਾਲ ਵੀ ਸ਼ਾਮਲ ਹੈ ਜਦੋਂਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਇਕ ਰੋਜ਼ਾ ਟੀਮ ’ਚ ਹਨ।
ਕੋਹਲੀ ਨੇ 2019 ਵਿੱਚ ਦੋਵੇਂ ਰੂਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਟੈਸਟ ਕ੍ਰਿਕਟ ’ਚ ਸੱਤਵਾਂ ਦੂਹਰਾ ਸੈਂਕੜਾ ਮਾਰਦੇ ਹੋਏ ਲੰਘੇ ਸਾਲ ਅਕਤੂਬਰ ਵਿੱਚ ਦੱਖਣੀ ਅਫ਼ਰੀਕਾ ਖ਼ਿਾਲਾਫ਼ ਨਾਬਾਦ 254 ਦੌੜਾਂ ਬਣਾਈਆਂ ਸਨ।
ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੋ ਦੂਹਰੇ ਸੈਂਕੜੇ, ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਬਣਾਏ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਨਵੰਬਰ ’ਚ ਕਰੀਅਰ ਦੀ ਸਭ ਤੋਂ ਵਧੀਆ 243 ਦੌੜਾਂ ਦੀ ਪਾਰੀ ਖੇਡੀ। ਇਕ ਰੋਜ਼ਾ ਉਪ ਕਪਤਾਨ ਰੋਹਿਤ ਨੇ ਵਿਸ਼ਵ ਕੱਪ ’ਚ ਪੰਜ ਸੈਂਕੜੇ ਤੇ ਇਕ ਅਰਧ ਸੈਂਕੜਾ ਬਣਾਇਆ। ਕੁਲਦੀਪ ਨੇ ਦੋ ਹੈਟ੍ਰਿਕ ਲਗਾਈਆਂ। ਉਸ ਨੇ ਵੈਸਟਇੰਡੀਜ਼ ਖ਼ਿਲਾਫ਼ ਪਿਛਲੇ ਮਹੀਨੇ ਕਰੀਅਰ ਦੀ ਦੂਜੀ ਹੈਟ੍ਰਿਕ ਲਗਾਈ। ਜਸਪ੍ਰੀਤ ਬੁਮਰਾਹ ਦੀ ਗੈਰ ਮੌਜੂਦਗੀ ’ਚ ਸ਼ਮੀ ਨੇ 21 ਇਕ ਰੋਜ਼ਾ ਮੈਚਾਂ ’ਚ 42 ਵਿਕਟਾਂ ਲਈਆਂ। -ਪੀਟੀਆਈ

ਸਾਲ 2019 ਦੀਆਂ ਆਈਸੀਸੀ ਟੀਮਾਂ ਇਸ ਤਰ੍ਹਾਂ ਹਨ:-
ਇਕ ਰੋਜ਼ਾ ਟੀਮ (ਬੱਲੇਬਾਜ਼ੀ ਕ੍ਰਮ ’ਚ): ਰੋਹਿਤ ਸ਼ਰਮਾ, ਸ਼ਾਈ ਹੋਪ, ਵਿਰਾਟ ਕੋਹਲੀ (ਕਪਤਾਨ), ਬਾਬਰ ਆਜ਼ਮ, ਕੇਨ ਵਿਲੀਅਮਸਨ, ਬੈਨ ਸਟੋਕਸ, ਜੋਸ ਬਟਲਰ, ਮਿਸ਼ੇ ਸਟਾਰਕ, ਟਰੈਂਟ ਬੋਲਟ, ਮੁਹੰਮਦ ਸ਼ਮੀ, ਕੁਲਦੀਪ ਯਾਦਵ।
ਟੈਸਟ ਟੀਮ (ਬੱਲੇਬਾਜ਼ੀ ਕ੍ਰਮ ’ਚ): ਮਯੰਕ ਅਗਰਵਾਲ, ਟਾਮ ਲਾਥਮ, ਮਾਰਨਸ ਲਾਬੂਸ਼ੇਨ, ਵਿਰਾਟ ਕੋਹਲੀ (ਕਪਤਾਨ), ਸਟੀਵ ਸਮਿੱਥ, ਬੈਨ ਸਟੋਕਸ, ਬੀ.ਜੇ. ਵਾਟਲਿੰਗ, ਪੈਟ ਕਮਿਨਜ਼, ਮਿਸ਼ੇਲ ਸਟਾਰਕ, ਨੀਲ ਵੈਗਨਰ, ਨਾਥਨ ਲਿਓਨ।


Comments Off on ਕੋਹਲੀ ਸਾਲ ਦੀ ਆਈਸੀਸੀ ਇਕ ਰੋਜ਼ਾ ਤੇ ਟੈਸਟ ਟੀਮ ਦਾ ਕਪਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.