ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਕੁਸ਼ਤੀ: ਅੰਸ਼ੂ ਨੂੰ ਚਾਂਦੀ ਦਾ ਤਗ਼ਮਾ

Posted On January - 18 - 2020

ਅੰਸ਼ੂ ਮਲਿਕ

ਰੋਮ, 17 ਜਨਵਰੀ
ਵਿਨੇਸ਼ ਫੋਗਾਟ ਨੇ 53 ਕਿਲੋ ਭਾਰ ਵਰਗ ਵਿੱਚ ਚੀਨ ਦੀਆਂ ਦੋ ਪਹਿਲਵਾਨਾਂ ਖ਼ਿਲਾਫ਼ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਰੋਮ ਰੈਂਕਿੰਗ ਸੀਰੀਜ਼ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ, ਜਦੋਂਕਿ ਅੰਸ਼ੂ ਮਲਿਕ ਨੂੰ 57 ਕਿਲੋ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਦਿਵਿਆ ਕਾਕਰਾਨ ਕਾਂਸੀ ਦੇ ਤਗ਼ਮੇ ਦੇ ਪਲੇਅ-ਆਫ ਮੈਚ ਵਿੱਚ ਹਾਰ ਗਈ।
ਵਿਨੇਸ਼ ਨੇ ਖ਼ਿਤਾਬੀ ਮੁਕਾਬਲੇ ’ਚ ਪਹੁੰਚਣ ਤੋਂ ਪਹਿਲਾਂ ਯੂਕਰੇਨ ਦੀ ਕ੍ਰਿਸਟੀਨਾ ਬਰੈਜ਼ਾ (10-0), ਚੀਨ ਦੀ ਲਾਨੁਆਨ ਲੁਓ (15-5) ਅਤੇ ਕਿਆਂਗਯੂ ਪੇਂਗ (4-2) ਨੂੰ ਹਰਾਇਆ।
ਅੰਸ਼ੂ ਨੇ ਟਰਾਇਲਜ਼ ਦੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸੀਨੀਅਰ ਪੱਧਰ ’ਤੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿੱਚ ਤਗ਼ਮਾ ਹਾਸਲ ਕੀਤਾ। ਹਾਲਾਂਕਿ ਉਹ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਨਾਇਜੀਰੀਆ ਦੀ ਓਡੂਨਾਇਓ ਐਡਕੂਓਰੋਏ ਤੋਂ ਹਾਰ ਗਈ। 18 ਸਾਲ ਦੀ ਭਾਰਤੀ ਪਹਿਲਵਾਨ ਨੇ ਇਸਉਸ ਨੇ ਅਮਰੀਕਾ ਦੀ ਜੈਨਾ ਰੋਜ਼ ਬਰਕਰਟ, ਨਾਰਵੇ ਦੀ ਗਰੇਸ ਬੁਲੇਨ ਅਤੇ ਕੈਨੇਡਾ ਦੀ ਸਾਲ 2019 ਵਿਸ਼ਵ ਚੈਂਪੀਅਨ ਲਿੰਡਾ ਮੋਰੇਸ ਨੂੰ ਹਰਾਇਆ ਸੀ।

-ਪੀਟੀਆਈ


Comments Off on ਕੁਸ਼ਤੀ: ਅੰਸ਼ੂ ਨੂੰ ਚਾਂਦੀ ਦਾ ਤਗ਼ਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.