ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਏਟੀਪੀ: ਨਡਾਲ ਦੀ ਬਦੌਲਤ ਸਪੇਨ ਦੀ ਜਿੱਤ

Posted On January - 7 - 2020

ਬ੍ਰਿਸਬਨ, 6 ਜਨਵਰੀ
ਸਪੇਨ ਨੂੰ ਡੇਵਿਸ ਕੱਪ ਖ਼ਿਤਾਬ ਦਿਵਾਉਣ ਦੇ ਕੁੱਝ ਹਫ਼ਤਿਆਂ ਮਗਰੋਂ ਰਾਫੇਲ ਨਡਾਲ ਨੇ ਏਟੀਪੀ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਦੁਨੀਆਂ ਦੇ ਚੋਟੀ ਦੇ ਖਿਡਾਰੀ ਨਡਾਲ ਨੇ ਪਰਥ ਵਿੱਚ ਅੱਜ ਪਾਬਲੋ ਕੁਏਵਾਸ ਨੂੰ 6-2, 6-1 ਨਾਲ ਹਰਾਇਆ, ਜਿਸ ਨਾਲ ਸਪੇਨ ਨੇ ਉਰੂਗੁਏ ਖ਼ਿਲਾਫ਼ ਜਿੱਤ ਦਰਜ ਕੀਤੀ। ਰੌਬਰਟੋ ਬਾਤਿਸਤਾ ਆਗੁਤ ਨੇ 19 ਸਾਲਾ ਫਰੈਂਕੋ ਰੋਂਕਾਡੇਲੀ ਨੂੰ 6-1, 6-2 ਨਾਲ ਹਰਾ ਕੇ ਸਪੇਨ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ। ਸਪੇਨ ਨੇ ਗਰੁੱਪ ‘ਬੀ’ ਵਿੱਚ ਹੁਣ ਤੱਕ ਦੋਵੇਂ ਮੁਕਾਬਲੇ ਜਿੱਤੇ ਹਨ ਅਤੇ ਉਸ ਦੀ ਅਗਲੀ ਟੱਕਰ ਜਾਪਾਨ ਨਾਲ ਹੋਵੇਗੀ। ਇਸ ਮੈਚ ਨਾਲ ਇਸ ਗਰੁੱਪ ਵਿੱਚ ਚੋਟੀ ’ਤੇ ਰਹਿਣ ਵਾਲੀ ਟੀਮ ਦਾ ਫ਼ੈਸਲਾ ਹੋਵੇਗਾ, ਜਿਸ ਨੂੰ ਸਿਡਨੀ ਵਿੱਚ ਹੋਣ ਵਾਲੇ ਪਲੇਅ-ਆਫ਼ ਵਿੱਚ ਸਿੱਧੀ ਥਾਂ ਮਿਲੇਗੀ। -ਏਐੱਫਪੀ

 


Comments Off on ਏਟੀਪੀ: ਨਡਾਲ ਦੀ ਬਦੌਲਤ ਸਪੇਨ ਦੀ ਜਿੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.