ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਇਰਾਨ ਮੁਜ਼ਾਹਰਾਕਾਰੀਆਂ ਖ਼ਿਲਾਫ਼ ਸਖ਼ਤੀ ਤੋਂ ਗੁਰੇਜ਼ ਕਰੇ: ਟਰੰਪ

Posted On January - 13 - 2020

ਵਾਸ਼ਿੰਗਟਨ, 12 ਜਨਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ‘ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਖ਼ਿਲਾਫ਼ ਸਖ਼ਤੀ ਵਰਤਣ ਤੇ ਇਕ ਹੋਰ ਕਤਲੇਆਮ’ ਤੋਂ ਇਰਾਨ ਗੁਰੇਜ ਕਰੇ। ਮਨੁੱਖੀ ਹੱਕ ਸੰਗਠਨਾਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਜਹਾਜ਼ ਦੇ ਇਰਾਨੀ ਮਿਜ਼ਾਈਲ ਨਾਲ ਡਿਗਣ ਤੋਂ ਬਾਅਦ ਮੁਲਕ ’ਚ ਰੋਸ ਫੁੱਟ ਪਿਆ ਹੈ। ਹਾਦਸੇ ਵਿਚ ਕਈ ਇਰਾਨੀ ਨਾਗਰਿਕ ਮਾਰੇ ਗਏ ਹਨ। ਇਰਾਨ ਨੇ ਗਲਤੀ ਨਾਲ ਮਿਜ਼ਾਈਲ ਜਹਾਜ਼ ਵੱਲ ਦਾਗ਼ੇ ਜਾਣ ਬਾਰੇ ਮੰਨਿਆ ਸੀ। ਦੱਸਣਯੋਗ ਹੈ ਕਿ ਮਨੁੱਖੀ ਹੱਕ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਨਵੰਬਰ ’ਚ ਇਰਾਨ ਨੇ ਰੋਸ ਮੁਜ਼ਾਹਰਿਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਸੀ ਤੇ 300 ਜਣੇ ਮਾਰੇ ਗਏ ਸਨ।

-ਏਐੱਫਪੀ

ਅਮਰੀਕੀ ਫੌਜੀ ਅੱਡੇ ’ਤੇ ਰਾਕੇਟ ਦਾਗ਼ੇ

ਸਮਾਰਾ(ਇਰਾਨ): ਫ਼ੌਜੀ ਸੂਤਰਾਂ ਨੇ ਐਤਵਾਰ ਨੂੰ ਬਗ਼ਦਾਦ ਦੇ ਉੱਤਰ ਵਿੱਚ ਅਮਰੀਕੀ ਫ਼ੌਜ ਦੇ ਅੱਡੇ ’ਤੇ ਚਾਰ ਰਾਕੇਟ ਦਾਗ਼ੇ ਜਾਣ ਦਾ ਦਾਅਵਾ ਕੀਤਾ ਹੈ। ਸੁਰੱਖਿਆ ਬਲਾਂ ਨੇ ਕਿਹਾ ਕਿ ਹਮਲੇ ਵਿੱਚ ਇਰਾਕੀ ਹਵਾਈ ਫੌਜ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਵਿੱਚ ਜਾਰੀ ਕਸ਼ੀਦਗੀ ਮਗਰੋਂ ਵੱਡੀ ਗਿਣਤੀ ਅਮਰੀਕੀ ਫ਼ੌਜੀ ਅਲ-ਬਲਾਦ ਫੌਜੀ ਅੱਡਾ ਛੱਡ ਚੁੱਕੇ ਹਨ।

-ਏਐੱਫਪੀ


Comments Off on ਇਰਾਨ ਮੁਜ਼ਾਹਰਾਕਾਰੀਆਂ ਖ਼ਿਲਾਫ਼ ਸਖ਼ਤੀ ਤੋਂ ਗੁਰੇਜ਼ ਕਰੇ: ਟਰੰਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.