ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਇਕਲੌਤਾ ਐਸਟ੍ਰੋਟਰਫ ਹਾਕੀ ਮੈਦਾਨ ਸੰਭਾਲ ਪੱਖੋਂ ਅਣਗੌਲਿਆ ਜਾਣ ਲੱਗਾ

Posted On January - 13 - 2020

ਪੀਏਯੂ ਦੇ ਹਾਕੀ ਮੈਦਾਨ ਦੇ ਆਲੇ-ਦੁਆਲੇ ਲਾਈ ਜਾਲੀ ਦੀ ਖਸਤਾ ਹਾਲਤ ਦੀ ਤਸਵੀਰ।

ਸਤਵਿੰਦਰ ਬਸਰਾ
ਲੁਧਿਆਣਾ, 12 ਜਨਵਰੀ
ਸ਼ਹਿਰ ਦਾ ਇਕਲੌਤਾ ਕੌਮਾਂਤਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਮੈਦਾਨ ਸੰਭਾਲ ਪੱਖੋਂ ਅਣਗੌਲਿਆਂ ਹੋਣ ਕਰਕੇ ਆਪਣੀ ਸੁੰਦਰ ਦਿੱਖ ਗੁਆਉਂਦਾ ਜਾ ਰਿਹਾ ਹੈ। ਇਸ ਮੈਦਾਨ ਦੇ ਆਲੇ ਦੁਆਲੇ ਲੱਗੀ ਜਾਲੀ ਅਤੇ ਪਾਈਪ ਵੀ ਹੌਲੀ ਹੌਲੀ ਟੁੱਟਣ ਤੇ ਗਲਣ ਲੱਗ ਪਏ ਹਨ। ਡੀਐਸਓ ਅਨੁਸਾਰ ਅਗਲੇ ਮਹੀਨੇ ਐਸਟੀਮੇਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ।
ਪੀਏਯੂ ਨੇ ਕਈ ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀ ਪੈਦਾ ਕੀਤੇ ਹਨ ਜਿਨਾਂ ਵਿੱਚੋਂ ਕਈਆਂ ਨੇ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਵੀ ਕੀਤੀ ਹੈ। ਇਹੋ ਵਜ੍ਹਾ ਸੀ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਪੀਏਯੂ ਵਿੱਚ ਕੁੱਝ ਸਾਲ ਪਹਿਲਾਂ ਉਕਤ ਐਸਟ੍ਰੇਟਰਫ ਹਾਕੀ ਮੈਦਾਨ ਤਿਆਰ ਕੀਤਾ ਗਿਆ ਸੀ। ਇਸ ਮੈਦਾਨ ਉੱਤੇ ਹਾਕੀ ਦੀਆਂ ਕਈ ਕੌਮੀ ਪੱਧਰ ਦੀਆਂ ਟੀਮਾਂ ਆਪਣੇ ਜੌਹਰ ਦਿਖਾ ਚੁੱਕੀਆਂ ਹਨ। ਪਰ ਹੁਣ ਇਹ ਮੈਦਾਨ ਖੇਡ ਵਿਭਾਗ ਦੀ ਕਥਿਤ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਮੈਦਾਨ ਦੇ ਦੋਵੇਂ ਪਾਸੇ ਖਿਡਾਰੀਆਂ ਦੇ ਕੱਪੜੇ ਬਦਲਣ ਲਈ ਬਣੇ ਕਮਰਿਆਂ ਦੀ ਹਾਲਤ ਵੀ ਤਰਸਯੋਗ ਹੈ। ਦਰਵਾਜ਼ੇ ਟੁੱਟੇ ਹੋਏ ਹਨ, ਬਾਰੀਆਂ ’ਤੇ ਲੱਗੇ ਸ਼ੀਸ਼ੇ ਵੀ ਟੁੱਟ ਕਿ ਇੱਧਰ ਉੱਧਰ ਖਿੱਲਰੇ ਪਏ ਹਨ। ਹੋਰ ਤਾਂ ਹੋਰ ਇਸ ਐਸਟ੍ਰੋਟਰ ਦੇ ਆਲੇ-ਦੁਆਲੇ ਲਾਏ ਪਾਈਪ ਵੀ ਪਿਛਲੇ ਕਈ ਸਾਲਾਂ ਤੋਂ ਰੰਗ-ਰੋਗਣ ਨਾ ਹੋਣ ਕਰਕੇ ਜੰਗਾਲ ਨਾਲ ਗਲ ਕਿ ਟੁੱਟਣੇ ਸ਼ੁਰੂ ਹੋ ਗਏ ਹਨ। ਮੈਦਾਨ ਦੇ ਚਾਰੋਂ ਪਾਸੇ ਲੱਗੀ ਜਾਲੀ ਵੀ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਮੈਦਾਨ ਦੇ ਅੰਦਰ ਸੀਵਰਜ ‘ਤੇ ਲੱਗਿਆ ਜੰਗਲਾ ਵੀ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਗਿਆ ਹੈ। ਹਾਕੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਹਾਕੀ ਮੈਦਾਨ ਦੀ ਮਹੱਤਤਾ ਨੂੰ ਦੇਖਦਿਆਂ ਖੇਡ ਵਿਭਾਗ ਨੂੰ ਜਲਦੀ ਤੋਂ ਜਲਦੀ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

ਜ਼ਿਲ੍ਹਾ ਖੇਡ ਅਫਸਰ ਨੇ ਖਸਤਾ ਹਾਲ ਦੀ ਗੱਲ ਮੰਨੀ
ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਉਹ ਇਸ ਤੋਂ ਭਲੀ ਭਾਂਤ ਜਾਣੂ ਹਨ। ਜਨਵਰੀ ਵਿੱਚ ਉਹ ਕਿਤੇ ਬਾਹਰ ਹਨ ਜਦੋਂਕਿ ਫਰਵਰੀ ਮਹੀਨੇ ਇਸ ਦੀ ਮੁਰੰਮਤ ਆਦਿ ਦਾ ਐਸਟੀਮੇਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।

 


Comments Off on ਇਕਲੌਤਾ ਐਸਟ੍ਰੋਟਰਫ ਹਾਕੀ ਮੈਦਾਨ ਸੰਭਾਲ ਪੱਖੋਂ ਅਣਗੌਲਿਆ ਜਾਣ ਲੱਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.