ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਆਸਟਰੇਲਿਆਈ ਮਹਿਲਾ ਕ੍ਰਿਕਟ ਕੋਚ ਮੌਟ ਨੇ ਸਮਝੌਤਾ ਵਧਾਇਆ

Posted On January - 16 - 2020

ਸਿਡਨੀ, 15 ਜਨਵਰੀ
ਮੈਥਿਊ ਮੌਟ ਨੇ ਅੱਜ ਆਸਟਰੇਲਿਆਈ ਮਹਿਲਾ ਟੀਮ ਦੇ ਮੁੱਖ ਕੋਚ ਦੇ ਰੂਪ ’ਚ ਆਪਣਾ ਸਮਝੌਤਾ ਨਿਊਜ਼ੀਲੈਂਡ ’ਚ 2021 ਵਿੱਚ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਦੇ ਅਖ਼ੀਰ ਤੱਕ ਵਧਾ ਦਿੱਤਾ ਹੈ। ਸਾਲ 2015 ਤੋਂ ਉਹ ਟੀਮ ਨਾਲ ਜੁੜੀ ਹੋਈ ਹੈ। ਉਸ ਨੇ ਇਕ ਰੋਜ਼ਾ ਤੇ ਟਵੰਟੀ20 ਕ੍ਰਿਕਟ ਵਿੱਚ ਆਸਟਰੇਲੀਆ ਨੂੰ ਦੁਨੀਆਂ ਦੀ ਨੰਬਰ ਇਕ ਟੀਮ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਕ੍ਰਿਕਟ ਆਸਟਰੇਲੀਆ ਦੇ ਕਾਰਜਕਾਰੀ ਜਨਰਲ ਮੈਨੇਜਰ ਬੈਨ ਓਲੀਵਰ ਨੇ ਕਿਹਾ, ‘‘ਮੌਟ ਨੂੰ ਵਿਸ਼ਵ ਕ੍ਰਿਕਟ ਵਿੱਚ ਖੇਡ ਦੇ ਸਿਖ਼ਰਲੇ ਕੋਚਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।’’ ਉਸ ਨੇ ਆਸਟਰੇਲੀਆ ਨੂੰ 2018 ਟਵੰਟੀ20 ਵਿਸ਼ਵ ਕੱਪ ਵਿੱਚ ਜਿੱਤ ਦਿਵਾਈ ਸੀ ਅਤੇ ਟੀਮ ਫਰਵਰੀ ਵਿੱਚ ਘਰੇਲੂ ਮੈਦਾਨ ’ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਲਈ ਉਤਰੇਗੀ। ਉਨ੍ਹਾਂ ਕਿਹਾ, ‘‘ਉਸ ਦੇ ਮਾਰਗਦਰਸ਼ਨ ਵਿੱਚ ਆਸਟਰੇਲਿਆਈ ਮਹਿਲਾ ਟੀਮ ਦੇ ਖੇਡ ਵਿੱਚ ਕਾਫੀ ਵਿਕਾਸ ਹੋਇਆ ਹੈ। ਮੌਟ ਨੇ ਇਸ ’ਚ ਅਹਿਮ ਭੂਮਿਕਾ ਅਦਾਲ ਕੀਤੀ ਹੈ।’’ ਟੀ20 ਵਿਸ਼ਵ ਕੱਪ ਸਿਡਨੀ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ 21 ਫਰਵਰੀ ਨੂੰ ਆਸਟਰੇਲੀਆ ਦਾ ਸਾਹਮਣਾ ਭਾਰਤੀ ਮਹਿਲਾ ਟੀਮ ਨਾਲ ਹੋਵੇਗਾ। -ਏਐੱਫਪੀ


Comments Off on ਆਸਟਰੇਲਿਆਈ ਮਹਿਲਾ ਕ੍ਰਿਕਟ ਕੋਚ ਮੌਟ ਨੇ ਸਮਝੌਤਾ ਵਧਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.