ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਆਸ਼ੂ ਵੱਲੋਂ ਪੰਜਾਬ ’ਚ ਜਲਦੀ ਬਾਰਦਾਨਾ ਪਹੁੰਚਾਉਣ ’ਤੇ ਜ਼ੋਰ

Posted On January - 15 - 2020

ਭਾਰਤ ਭੂਸ਼ਣ ਆਸ਼ੂ ਕੋਲਕਾਤਾ ਵਿਚ ਬਾਰਦਾਨੇ ਦਾ ਨਿਰੀਖਣ ਕਰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜਨਵਰੀ
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਾੜੀ ਦੀ ਫ਼ਸਲ ਦੀ ਚੁਕਾਈ ਲਈ ਲੋੜੀਂਦੇ ਬਾਰਦਾਨੇ ਦੀ ਸਪਲਾਈ ਦਾ ਨਿਰੀਖਣ ਕਰਨ ਅਤੇ ਸਪਲਾਈ ਵਿਚ ਤੇਜ਼ੀ ਲਿਆਉਣ ਲਈ ਕੋਲਕਾਤਾ ਦਾ ਦੌਰਾ ਕੀਤਾ ਅਤੇ ਇੰਡੀਅਨ ਜੂਟ ਮਿੱਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਇਜਮਾ ਦੇ ਨੁਮਾਇੰਦਿਆਂ ਨੂੰ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਆਰਡਰ ਕੀਤੀ ਬਾਰਦਾਨੇ ਦੀ ਸਪਲਾਈ ਪਹਿਲ ਦੇ ਆਧਾਰ ’ਤੇ ਕਰਨ ਲਈ ਕਿਹਾ ਤਾਂ ਜੋ ਹਾੜੀ ਸੀਜ਼ਨ 2020-21 ਲਈ ਸਮੇਂ ਸਿਰ ਬਾਰਦਾਨੇ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਖੁਰਾਕ ਤੇ ਸਪਲਾਈਜ਼ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸ੍ਰੀ ਆਸ਼ੂ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਦਾ ਵਿੱਤੀ ਨੁਕਸਾਨ ਘਟਾਉਣ ਲਈ ਤ੍ਰੈ-ਪੱਖੀ ਸਮਝੌਤਾ ਕਰਨ ਦੀ ਗੱਲ ਕੀਤੀ, ਜਿਸ ਵਿਚ ਜੂਟ ਕਮਿਸ਼ਨਰ ਆਫ ਇੰਡੀਆਂ, ਬੈਂਕ ਅਤੇ ਰਾਜ ਖਰੀਦ ਏਜੰਸੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਨੇ ਬੀਤੇ ਵਰ੍ਹਿਆਂ ਦੌਰਾਨ ਬਾਰਦਾਨੇ ਦੀ ਸਪਲਾਈ ਨਾਲ ਸਬੰਧਤ ਜੂਟ ਕੰਪਨੀਆਂ ਵੱਲ ਪੰਜਾਬ ਦੀ ਬਕਾਇਆ 75 ਕਰੋੜ ਦੀ ਰਾਸ਼ੀ ਵਿਚੋਂ 30 ਕਰੋੜ ਜਾਰੀ ਕਰਵਾਉਣ ਦਾ ਮੁੱਦਾ ਚੁੱਕਦਿਆਂ ਰਾਸ਼ੀ ਜਲਦ ਜਾਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਣ ਦੀ ਉਮੀਦ ਹੈ, ਜਿਸ ਦੀ ਭਰਾਈ ਦੇ ਪ੍ਰਬੰਧ ਲਈ ਕੁੱਲ 3,87,600 ਗੱਠਾਂ ਦੇ ਆਰਡਰ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਨੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਰ) ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਗੱਠਾ ਜਲਦੀ ਭਿਜਵਾਉਣ ’ਚ ਮਦਦ ਕਰਨ ਲਈ ਕਿਹਾ।


Comments Off on ਆਸ਼ੂ ਵੱਲੋਂ ਪੰਜਾਬ ’ਚ ਜਲਦੀ ਬਾਰਦਾਨਾ ਪਹੁੰਚਾਉਣ ’ਤੇ ਜ਼ੋਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.