ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਅਧਿਆਪਕਾ ਦੀ ਗੈਰਹਾਜ਼ਰੀ ਦੇ ਨਤੀਜੇ ਵਿਦਿਆਰਥੀ ਭੁਗਤਣ ਲਈ ਮਜਬੂਰ

Posted On January - 13 - 2020

ਸਕੂਲ ਕੰਗਣਾ ਬੇਟ ਦੇ ਹਾਜ਼ਰੀ ਰਜਿਸਟਰ ਦੀ ਤਸਵੀਰ।

ਗੁਰਦੇਵ ਸਿੰਘ
ਬਲਾਚੌਰ, 12 ਜਨਵਰੀ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਿੱਖਿਆ ਬਲਾਕ ਬਲਾਚੌਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਕੰਗਣਾ ਬੇਟ ਵਿੱਚ ਕੁੱਲ 51 ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਲਈ ਤਿੰਨ ਅਧਿਆਪਕ ਤਾਇਨਾਤ ਹਨ, ਜਿਨ੍ਹਾਂ ’ਚੋਂ ਇੱਕ ਹੈੱਡ ਟੀਚਰ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਬੀਐੱਮਟੀ ਦੀ ਡਿਊਟੀ ’ਤੇ ਤਾਇਨਾਤ ਹੈ ਅਤੇ ਇਕ ਸਿੱਖਿਆ ਪ੍ਰੋਵਾਈਡਰ ਵਜੋਂ ਤਾਇਨਾਤ ਹੈ। ਇਸੇ ਤਰ੍ਹਾਂ ਇੱਕ ਈਟੀਟੀ ਅਧਿਆਪਕਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਕੰਗਣਾ ਬੇਟ ਦੇ ਅਧਿਆਪਕਾਂ ਦੇ ਹਾਜ਼ਰੀ ਰਜਿਸਟਰ ਦੀ ਜਨਵਰੀ 2020 ਦਾ ਹਾਜ਼ਰੀ ਵਾਲਾ ਪੰਨਾ ਵੇਖਣ ’ਤੇ ਸਪੱਸ਼ਟ ਤੌਰ ਉੱਤੇ ਪਤਾ ਲੱਗਿਆ ਕਿ ਈਟੀਟੀ ਅਧਿਆਪਕਾ ਦੀ ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 3 ਤੋਂ 11 ਜਨਵਰੀ ਤੱਕ ਦਾ ਹਾਜ਼ਰੀ ਵਾਲਾ ਖਾਨਾ ਖਾਲੀ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਅਧਿਆਪਕਾ ਜੁਲਾਈ 2019 ਤੋਂ ਇਸ ਸਕੂਲ ਵਿੱਚ ਤਾਇਨਾਤ ਹੈ, ਪਰ ਉਨ੍ਹਾਂ ਦਾ ਸਕੂਲ ਆਉਣਾ ਮਹੀਨੇ ਵਿੱਚ ਇਕ-ਦੋ ਵਾਰ ਹੀ ਹੈ ।

ਅਧਿਕਾਰੀ ਬਣੇ ਅਣਜਾਣ
ਅਧਿਆਪਕਾ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤਿੰਦਰਬੀਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤਪਾਲ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਉਕਤ ਅਧਿਆਪਕਾ ਦੀ ਕਿਸੇ ਕਿਸਮ ਦੀ ਛੁੱਟੀ ਜਾਂ ਗੈਰਹਾਜ਼ਰੀ ਸਬੰਧੀ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਆਪਕਾ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੋ ਵਾਰ ਫੋਨ ਕਰਨ ’ਤੇ ਫੋਨ ਹੀ ਨਹੀਂ ਚੁੱਕਿਆ ।

 


Comments Off on ਅਧਿਆਪਕਾ ਦੀ ਗੈਰਹਾਜ਼ਰੀ ਦੇ ਨਤੀਜੇ ਵਿਦਿਆਰਥੀ ਭੁਗਤਣ ਲਈ ਮਜਬੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.