ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਅਤਿਵਾਦੀਆਂ ਦਾ ਸਹਿਯੋਗੀ ਡੀਐੱਸਪੀ ਗ੍ਰਿਫ਼ਤਾਰ

Posted On January - 13 - 2020

* ਵਿਦੇਸ਼ੀ ਰਾਜਦੂਤਾਂ ਦੀ ਫੇਰੀ ਮੌਕੇ ਸੁਰੱਖਿਆ ਕਾਫਲੇ ’ਚ ਵੀ ਸ਼ਾਮਲ ਸੀ ਡੀਐੱਸਪੀ ਦਵਿੰਦਰ ਸਿੰਘ

* ਕਾਰ ’ਚੋਂ ਦੋ ਏਕੇ ਰਾਈਫਲਾਂ ਵੀ ਮਿਲੀਆਂ

ਸ੍ਰੀਨਗਰ, 12 ਜਨਵਰੀ
ਜੰਮੂ ਕਸ਼ਮੀਰ ਪੁਲੀਸ ਨੇ ਸ੍ਰੀਨਗਰ ਦੇ ਹਵਾਈ ਅੱਡੇ ’ਤੇ ਰੱਖਿਆ ਟੁਕੜੀ ’ਚ ਤਾਇਨਾਤ ਇੱਕ ਡੀਐੱਸਪੀ ਨੂੰ ਦੋ ਅਤਿਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਪੁਲੀਸ ਅਧਿਕਾਰੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਸਮੇਂ ਇਹ ਦੋ ਅਤਿਵਾਦੀਆਂ ਨੂੰ ਆਪਣੀ ਕਾਰ ਰਾਹੀਂ ਕਸ਼ਮੀਰ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਸ੍ਰੀਨਗਰ ਹਵਾਈ ਅੱਡੇ ’ਤੇ ਤਾਇਨਾਤ ਡੀਐੱਸਪੀ ਦਵਿੰਦਰ ਸਿੰਘ ਨੂੰ ਨਵੀਦ ਬਾਬੂ ਅਤੇ ਅਲਤਾਫ ਨਾਂ ਦੇ ਅਤਿਵਾਦੀਆਂ ਨਾਲ ਬੀਤੇ ਦਿਨ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀ ’ਤੇ ਦੋਸ਼ ਹੈ ਕਿ ਉਹ ਅਤਿਵਾਦੀਆਂ ਨੂੰ ਸ਼ੌਪੀਆਂ ਇਲਾਕੇ ’ਚੋਂ ਕਸ਼ਮੀਰ ਘਾਟੀ ਤੋਂ ਬਾਹਰ ਲਿਆ ਰਿਹਾ ਸੀ। ਦੱਖਣੀ ਕਸ਼ਮੀਰ ਦੀ ਏਡੀਜੀਪੀ ਅਤੁਲ ਗੋਇਲ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸੀ ਅਤੇ ਉਨ੍ਹਾਂ ਦੱਖਣੀ ਕਸ਼ਮੀਰ ਦੇ ਮੀਰ ਬਾਜ਼ਾਰ ’ਚ ਪੁਲੀਸ ਬੈਰੀਕੇਡ ’ਤੇ ਕਾਰ ਫੜ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ’ਚੋਂ ਦੋ ਏਕੇ ਰਾਈਫਲਾਂ ਜ਼ਬਤ ਕੀਤੀਆਂ ਗਈਆਂ ਹਨ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਦਵਿੰਦਰ ਸਿੰਘ ਨਾਲ ਅਤਿਵਾਦੀਆਂ ਵਾਲਾ ਸਲੂਕ ਕੀਤਾ ਜਾਵੇਗਾ ਅਤੇ ਉਸ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪਿਛਲੇ ਹਫ਼ਤੇ ਵਿਦੇਸ਼ੀ ਰਾਜਦੂਤਾਂ ਦੀ ਕਸ਼ਮੀਰ ਫੇਰੀ ਮੌਕੇ ਮੁਲਜ਼ਮ ਡੀਐੱਸਪੀ ਦੀ ਤਾਇਨਾਤੀ ਨਾਲ ਸੁਰੱਖਿਆ ’ਚ ਸੰਨ੍ਹ ਲੱਗਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਈਜੀ ਨੇ ਕਿਹਾ ਕਿ ਬੀਤੇ ਦਿਨ ਤੋਂ ਪਹਿਲਾਂ ਉਨ੍ਹਾਂ ਨੂੰ ਡੀਐੱਸਪੀ ਦੀ ਇਸ ’ਚ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ‘ਉਹ ਡਿਊਟੀ ’ਤੇ ਤਾਇਨਾਤ ਸੀ ਤੇ ਜਦੋਂ ਸਾਡੇ ਕੋਲ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤਾਂ ਅਸੀਂ ਉਸ ਨੂੰ ਰੋਕ ਕਿਵੇਂ ਸਕਦੇ ਸੀ।’ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਅਧਿਕਾਰੀ ਦੀ ਸੰਸਦੀ ਹਮਲੇ ’ਚ ਸ਼ਮੂਲੀਅਤ ਦਾ ਕੋਈ ਰਿਕਾਰਡ ਨਹੀਂ ਹੈ ਪਰ ਉਸ ਨੂੰ ਇਸ ਸਬੰਧੀ ਪੁੱਛਿਆ ਜ਼ਰੂਰ ਜਾਵੇਗਾ। ਜਾਂਚ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਆਈਜੀ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਬਹੁਤ ਸਾਰੇ ਅਤਿਵਾਦੀ ਸ਼ੋਪੀਆਂ ’ਚ ਰੂਪੋਸ਼ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀਆਂ ’ਚੋਂ ਇੱਕ ਨਵੀਦ ਪੁਲੀਸ ਕਾਂਸਟੇਬਲ ਸੀ ਤੇ ਉਹ 2017 ’ਚ ਨੌਕਰੀ ਛੱਡ ਕੇ ਹਿਜ਼ਬੁਲ ਮੁਜਾਹਿਦੀਨ ’ਚ ਸ਼ਾਮਲ ਹੋ ਗਿਆ ਸੀ। ਉਹ ਕਈ ਪੁਲੀਸ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਕਤਲ ਦੀਆਂ ਵਾਰਦਾਤਾਂ ’ਚ ਸ਼ਾਮਲ ਰਿਹਾ ਹੈ।
ਆਈਜੀ ਨੇ ਕਿਹਾ, ‘ਪੁਲੀਸ ਅਫਸਰ ਦਵਿੰਦਰ ਸਿੰਘ ਨੇ ਕਈ ਅਤਿਵਾਦੀ ਵਿਰੋਧੀ ਮੁਹਿੰਮਾਂ ’ਚ ਹਿੱਸਾ ਲਿਆ ਹੈ ਪਰ ਬੀਤੇ ਦਿਨ ਉਸ ਦਾ ਕਾਰ ਵਿੱਚ ਦੋ ਅਤਿਵਾਦੀਆਂ ਨਾਲ ਗ੍ਰਿਫ਼ਤਾਰ ਹੋਣਾ ਵੱਡਾ ਅਪਰਾਧ ਹੈ।’ ਉਨ੍ਹਾਂ ਕਿਹਾ ਕਿ ਡੀਐੱਸਪੀ ਨੂੰ ਮੁਲਜ਼ਮ ਦੀ ਤਰ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਕੇਸ ਦੀ ਜਾਂਚ ਅਜੇ ਮੁੱਢਲੇ ਪੜਾਅ ’ਤੇ ਹੈ ਤੇ ਇਸ ਦੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ।
ਬੀਤੇ ਦਿਨ ਦੀ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਸੌਪੀਆਂ ਦੇ ਐੱਸਪੀ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਅਤਿਵਾਦੀ ਕਾਰ ’ਚ ਸਵਾਰ ਹੋ ਕੇ ਕੌਮੀ ਮਾਰਗ ਰਾਹੀਂ ਜੰਮੂ ਵੱਲ ਵੱਧ ਰਹੇ ਹਨ। ਉਨ੍ਹਾਂ ਦੱਸਿਆ, ‘ਐੱਸਪੀ ਨੇ ਇਹ ਜਾਣਕਾਰੀ ਮੈਨੂੰ ਦਿੱਤੀ ਤੇ ਮੈਂ ਦੱਖਣੀ ਕਸ਼ਮੀਰ ਦੇ ਡੀਆਈਜੀ ਨੂੰ ਨਾਕਾ ਲਗਾਉਣ ਦੇ ਨਿਰਦੇਸ਼ ਦਿੱਤੇ। ਡੀਆਈਜੀ ਨੇ ਨਾਕੇ ਦੌਰਾਨ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।’

-ਪੀਟੀਆਈ

 

ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਦੇ ਗੁਲਸ਼ਨਪੁਰਾ ’ਚ ਅਤਿਵਾਦੀਆਂ ਦੀ ਲੁਕਣਗਾਹ ਕੋਲ ਤਾਇਨਾਤ ਸੁਰੱਖਿਆ ਬਲ। -ਫੋਟੋ: ਪੀਟੀਆਈ

ਪੁਲਵਾਮਾ ’ਚ ਤਿੰਨ ਅਤਿਵਾਦੀ ਹਲਾਕ

ਸ੍ਰੀਨਗਰ, 12 ਜਨਵਰੀ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਨੇ ਤਰਾਲ ਦੇ ਗੁਲਸ਼ਨਪੋਰਾ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਤਿੰਨ ਅਤਿਵਾਦੀ ਹਲਾਕ ਹੋ ਗਏ। ਮਾਰੇ ਗਏ ਅਤਿਵਾਦੀਆਂ ਦੀ ਸ਼ਨਾਖ਼ਤ ਉਮਰ ਫਯਾਜ਼ ਲੋਨ ਉਰਫ਼ ਹਮਦ ਖਾਨ ਵਾਸੀ ਪਿੰਡ ਸੀਰ, ਫੈਜ਼ਾਨ ਹਾਮਿਦ ਵਾਸੀ ਮੰਡੂਰਾ ਤੇ ਆਦਿਲ ਬਸ਼ੀਰ ਮੀਰ ਉਰਫ਼ ਅਬੂ ਦੁਜਾਨਾ ਵਾਸੀ ਮੌਂਗਾਮਾ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ’ਤੇ ਸੁਰੱਖਿਆ ਦਸਤਿਆਂ ਸਮੇਤ ਆਮ ਲੋਕਾਂ ’ਤੇ ਹਮਲੇ ਕਰਨ ਦੇ ਦੋਸ਼ ਹਨ। ਇਹ ਤਿੰਨੋਂ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਹਨ।

-ਪੀਟੀਆਈ


Comments Off on ਅਤਿਵਾਦੀਆਂ ਦਾ ਸਹਿਯੋਗੀ ਡੀਐੱਸਪੀ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.