ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

85 ਸਾਲਾ ਬਜ਼ੁਰਗ ਨੇ ਜਿੱਤੇ ਸੋਨ ਤਗ਼ਮੇ

Posted On December - 4 - 2019

ਜਸਪਾਲ ਸਿੰਘ ਛੋਕਰ ਆਪਣੇ ਤਗ਼ਮੇ ਅਤੇ ਸਰਟੀਫ਼ਿਕੇਟ ਦਿਖਾਉਂਦੇ ਹੋਏ। -ਫੋਟੋ; ਚਿੱਲਾ

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 3 ਦਸੰਬਰ
ਮੁਹਾਲੀ ਤਹਿਸੀਲ ਦੇ ਪਿੰਡ ਗਿੱਦੜਪੁਰ ਦੇ 85 ਸਾਲਾ ਬਜ਼ੁਰਗ ਜਸਪਾਲ ਸਿੰਘ ਛੋਕਰ ਨੇ ਚੰਡੀਗੜ੍ਹ ਵਿੱਚ ਹੋਈ ਚੰਡੀਗੜ੍ਹ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਅਤੇ ਸ਼ਾਟ-ਪੁੱਟ ਵਿੱਚ ਸੋਨੇ ਦੇ ਤਗ਼ਮੇ ਜਿੱਤਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਬਜ਼ੁਰਗ ਐਥਲੀਟ ਵੱਲੋਂ ਇਸ ਤੋਂ ਪਹਿਲਾਂ ਵੀ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਅਨੇਕਾਂ ਜਿੱਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਤਾਜ਼ਾ ਜਿੱਤੇ ਤਗ਼ਮੇ ਅਤੇ ਸਰਟੀਫ਼ਿਕੇਟ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਸੈਕਟਰ 46 ਦੇ ਸਪੋਰਟਸ ਕੰਪਲੈਕਸ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ 80 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਡਿਸਕਸ ਥਰੋਅ ਵਿੱਚ ਉਨ੍ਹਾਂ 20.07 ਮੀਟਰ ਦੂਰੀ ’ਤੇ ਡਿਸਕਸ ਸੁੱਟਕੇ ਪਹਿਲਾ ਇਨਾਮ ਜਿੱਤਿਆ। ਸ਼ਾਟ-ਪੁੱਟ ਵਿੱਚ 8 ਮੀਟਰ ਦੀ ਦੂਰੀ ਨਾਲ ਸੋਨੇ ਦਾ ਤਗ਼ਮਾ ਹਾਸਲ ਕੀਤਾ।


Comments Off on 85 ਸਾਲਾ ਬਜ਼ੁਰਗ ਨੇ ਜਿੱਤੇ ਸੋਨ ਤਗ਼ਮੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.