ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

80 ਮੀਟਰ ਅੜਿੱਕਾ ਦੌੜ ’ਚ ਮੁੱਲਾ ਲੀਜ਼ਾ ਨੇ ਬਣਾਇਆ ਰਿਕਾਰਡ

Posted On December - 8 - 2019

ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਅੜਿੱਕਾ ਦੌੜ ਵਿੱਚ ਹਿੱਸਾ ਲੈਂਦੀਆਂ ਹੋਈਆਂ ਕੁੜੀਆਂ।

ਗੁਰਦੀਪ ਸਿੰਘ ਲਾਲੀ
ਸੰਗਰੂਰ 7 ਦਸੰਬਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 65ਵੀਂ ਕੌਮੀ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਕੂਲ ਗੇਮਜ਼ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਡੀਪੀਆਈ (ਐਲੀਮੈਂਟਰੀ ਸਿੱਖਿਆ) ਇੰਦਰਜੀਤ ਸਿੰਘ ਦੀ ਅਗਵਾਈ ਤੇ ਸਟੇਟ ਆਰਗੇਨਾਈਜ਼ਰ (ਖੇਡਾਂ) ਰੁਪਿੰਦਰ ਸਿੰਘ ਰਵੀ ਤੇ ਡਾਇਰੈਕਟਰ ਆਫ਼ ਅਥਲੈਟਿਕਸ ਚੈਂਪੀਅਨਸ਼ਿਪ ਸੁਰਿੰਦਰ ਸਿੰਘ ਭਰੂਰ ਦੀ ਦੇਖਰੇਖ ਹੇਠ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਪੀਆਈ (ਅ) ਇੰਦਰਜੀਤ ਸਿੰਘ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸ਼ਰਮਾ, ਡੀਐੱਸਪੀ ਸਤਪਾਲ ਸ਼ਰਮਾ ਤੇ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਟੀਟੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਚੌਥੇ ਦਿਨ ਦੇ ਮੁਕਾਬਲਿਆਂ ਦੌਰਾਨ ਅੰਡਰ 14 (ਕੁੜੀਆਂ) 80 ਮੀਟਰ ਅੜਿੱਕਾ ਦੌੜ ਵਿੱਚ ਮਹਾਰਾਸ਼ਟਰ ਦੀ ਮੁੱਲਾ ਲੀਜ਼ਾ ਨੇ 12.30 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਨਵਾਂ ਕੌਮੀ ਰਿਕਾਰਡ ਬਣਾਇਆ। ਦੂਸਰੇ ਸਥਾਨ ’ਤੇ ਵਿੱਦਿਆ ਭਾਰਤੀ ਦੀ ਯਾਮਿਨੀ ਨੇ ਲਿਆ ਜਦੋਂਕਿ ਤੀਜੇ ਸਥਾਨ ਉੱਤੇ ਪੱਛਮੀ ਬੰਗਾਲ ਦੀ ਤਾਹੁਰਾ ਖਾਤੂਨ ਰਹੀ।
ਅੰਡਰ-14 (ਲੜਕੇ) 80 ਮੀਟਰ ਅੜਿੱਕਾ ਦੌੜ ਵਿੱਚ ਛੱਤੀਸਗੜ੍ਹ ਦੇ ਅਰਜੁਨ ਨੇ 11.06 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਤ੍ਰਿਪੁਰਾ ਦੇ ਜਿਤੇਂਦਰਾ ਡੀਬਾਰਮਾ ਨੇ ਦੂਜਾ ਤੇ ਕੇਰਲ ਦੇ ਵਾਂਗ ਮਯੂਮ ਮੁਕਰਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੇ) 3000 ਮੀਟਰ ਦੌੜ ਵਿੱਚ ਮੱਧ ਪ੍ਰਦੇਸ਼ ਦੇ ਅਰਜੁਨ ਵਾਸਕਲੇ ਨੇ 8 ਮਿੰਟ 32.07 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਹਰਿਆਣਾ ਦੇ ਗਗਨ ਨੇ ਦੂਜਾ ਤੇ ਮੱਧ ਪ੍ਰਦੇਸ਼ ਦੇ ਅਭਿਸ਼ੇਕ ਠਾਕੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 3000 ਮੀਟਰ ਦੌੜ ਵਿੱਚ ਉੱਤਰ ਪ੍ਰਦੇਸ਼ ਦੀ ਵਿਨੀਤਾ ਗੁੱਜਰ ਨੇ 9 ਮਿੰਟ 56.89 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਮਹਾਰਾਸ਼ਟਰਾ ਦੀ ਪਾਵੜਾ ਰਿੰਕੇ ਨੇ ਦੂਜਾ ਤੇ ਕੇਰਲ ਦੀ ਸਾਨਿਕਾ ਕੇ.ਪੀ. ਨੇ ਤੀਸਰਾ ਸਤਾਨ ਪ੍ਰਾਪਤ ਕੀਤਾ। ਅੰਡਰ-17(ਮੁੰਡੇ) ਡਿਸਕਸ ਥਰੋਅ ਵਿੱਚ ਰਾਜਸਥਾਨ ਦੇ ਸੁਮਿਤ ਕੁਮਾਰ ਨੇ 55.45 ਮੀਟਰ ਦੂਰ ਡਿਸਕਸ ਸੁੱਟ ਕੇ ਪਹਿਲਾ, ਉੱਤਰ ਪ੍ਰਦੇਸ਼ ਦੇ ਅੰਕੁਸ਼ ਪੁੰਡੀਰ ਨੇ ਦੂਜਾ ਅਤੇ ਉੱਤਰ ਪ੍ਰਦੇਸ਼ ਦੇ ਹਰੀਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 3000 ਮੀਟਰ ਤੇਜ਼ ਚਾਲ ਵਿੱਚ ਉੱਤਰਾਖੰਡ ਦੀ ਮਾਨਸੀ ਨੇਗੀ ਨੇ 14 ਮਿੰਟ 35.03 ਸਕਿੰਟ ਦੇ ਸਮੇਂ ਨਾਲ ਪਹਿਲਾ, ਉੱਤਰ ਪ੍ਰਦੇਸ਼ ਦੀ ਰੁਪਾਲੀ ਨੇ ਦੂਸਰਾ ਤੇ ਵਿੱਦਿਆ ਭਾਰਤੀ ਦੀ ਕੋਮਲ ਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਲੰਬੀ ਛਾਲ ਵਿੱਚ ਗੁਜਰਾਤ ਦੀ ਅਸਾਰੀ ਨਿਰਮਾ ਨੇ 5.67 ਮੀਟਰ ਛਾਲ ਨਾਲ ਪਹਿਲਾ, ਰਾਜਸਥਾਨ ਦੀ ਸੁਸ਼ਮਿਤਾ ਨੇ ਦੂਸਰਾ ਅਤੇ ਸੀਆਈਐੱਸਈ ਦੀ ਸ੍ਰਿਸ਼ਟੀ ਸੇਠੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਜੈਵਲਿਨ ਥਰੋਅ ਦੇ ਮੁਕਾਬਲਿਆਂ ਵਿੱਚ ਵਿੱਦਿਆ ਭਾਰਤੀ ਦੀ ਪ੍ਰਤੀਕਸ਼ਾ ਪਾਟੇਲ ਨੇ 42.30 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲਾ, ਕਰਨਾਟਕਾ ਦੀ ਰਾਮਿਆਸ਼ਿਰੀ ਜੈਨ ਨੇ ਦੂਜਾ ਤੇ ਹਰਿਆਣਾ ਦੀ ਦੀਪਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-17 (ਲੜਕੀਆਂ) ਪੋਲ ਵਾਲਟ ਵਿੱਚ ਹਰਿਆਣਾ ਦੀ ਨਿਧੀ ਨੇ 3 ਮੀਟਰ ਨਾਲ ਪਹਿਲਾ, ਕਰਨਾਟਕ ਦੀ ਵਿਭਾ ਸ੍ਰੀਨਿਵਾਸਨ ਨੇ ਦੂਜਾ, ਗੁਜਰਾਤ ਦੀ ਪਰਮਾਰ ਭੂਮੀਬੇਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਮੁੰਡੇ) 400 ਮੀਟਰ ਰਿਲੇਅ ਦੌੜ ਵਿੱਚ ਕੇਰਲ ਨੂੰ 42.88 ਸਕਿੰਟ ਨਾਲ ਪਹਿਲਾ, ਹਰਿਆਣਾ ਨੂੰ ਦੂਜਾ ਤੇ ਤੇਲੰਗਾਨਾ ਨੂੰ ਤੀਸਰਾ ਸਥਾਨ ਮਿਲਿਆ। ਅੰਡਰ-17 (ਲੜਕੀਆਂ) 400 ਮੀਟਰ ਰਿਲੇਅ ਦੌੜ ਵਿੱਚ ਦਿੱਲੀ ਨੂੰ 48.20 ਸਕਿੰਟ ਨਾਲ ਪਹਿਲਾ, ਕੇਰਲ ਨੂੰ ਦੂਜਾ ਤੇ ਮਹਾਰਾਸ਼ਟਰ ਨੂੰ ਤੀਸਰਾ ਸਥਾਨ ਮਿਲਿਆ।


Comments Off on 80 ਮੀਟਰ ਅੜਿੱਕਾ ਦੌੜ ’ਚ ਮੁੱਲਾ ਲੀਜ਼ਾ ਨੇ ਬਣਾਇਆ ਰਿਕਾਰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.