ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਗ਼ਜ਼ਲ

Posted On December - 8 - 2019

ਲਖਵਿੰਦਰ ਜੌਹਲ

ਮੋਹ ਮੁਹੱਬਤ ਤੇ ਮੁਸਕਾਨਾਂ ਹਰਦਮ ਵੰਡਦੇ ਰਹੀਏ।
ਚਾਨਣ ਦੇ ਵਣਜਾਰੇ ਬਣਕੇ, ਨਾਲ ਵਿਵਸਥਾ ਖਹੀਏ।

ਚਿਬਖੜੱਬੀ ਦੁਨੀਆ ਸਾਰੀ, ਚਿਬਖੜੱਬੀਆਂ ਰੀਤਾਂ,
ਚਿਬਖੜੱਬੀਆਂ ਰੀਤਾਂ ਤਾਈਂ, ਸਿੱਧੇ ਨਿਭਦੇ ਰਹੀਏ।

ਗੁਰੂਆਂ ਪੀਰਾਂ ਨੇ ਜੋ ਲਿਖਿਆ, ਆਪਾਂ ਇਕ ਨਾ ਮੰਨੀ,
ਰੋਜ਼ ਦਿਖਾਵੇ ਖ਼ਾਤਰ ਭਾਵੇਂ, ਬਾਣੀ ਪੜ੍ਹਦੇ ਰਹੀਏ।

ਕੋਲੇ ਦੀ ਇਸ ਮੰਡੀ ਵਿਚੋਂ, ਕਾਲਖ ਪੈਣੀ ਪੱਲੇ,
ਸਾਂਭ ਜ਼ਮੀਰਾਂ ਆਪਣੀਆਂ ਹੁਣ ਆਪਣੇ ਰਸਤੇ ਪਈਏ।

ਉਲਝੀ ਫੇਰ ਸਿਆਸਤ ਸਾਰੀ, ਉਲਝੇ ਤਾਣੇ ਬਾਣੇ,
ਮੰਜ਼ਿਲ ਉੱਤੇ ਰੱਥ ਪਹੁੰਚਣੋਂ, ਪਹਿਲਾਂ ਟੁੱਟੇ ਪਹੀਏ।

ਕਾਲ ਕੋਠੜੀ ਵਰਗਾ ਲਗਦਾ, ਹਰ ਵਿਹੜਾ ਹਰ ਮੰਜ਼ਰ,
ਸਮਝ ਨਾ ਆਵੇ ਕਿੰਨੇ ਚਿਰ ਤੱਕ ਹੋਰ ਤਸੀਹੇ ਸਹੀਏ।

ਤੰਤਰ-ਮੰਤਰ, ਧਰਮ-ਧਨੰਤਰ ਭੀੜਾਂ ਚਾਰ ਚੁਫ਼ੇਰੇ,
ਸ਼ਾਮ-ਸਵੇਰੇ ਹੋਣੀ ਆਪਣੀ ਚੇਤੇ ਕਰਦੇ ਰਹੀਏ।

ਭਾਸ਼ਾ ਸਾਡਾ ਵਜੂਦ ਹੈ

ਅਰਵਿੰਦਰ ਕਾਕੜਾ

ਇਸ ਦੇ ਕੈਨਵਸ ਉੱਗੀਆਂ ਨੇ
ਮਾਂ ਦੀਆਂ ਲੋਰੀਆਂ
ਬਾਬਿਆਂ ਦੀ ਅਸੀਸ
ਮਹਿਬੂਬ ਦਾ ਪਿਆਰ
ਭਰਾ ਦਾ ਆਸਰਾ
ਭੈਣ ਦੀ ਰੱਖੜੀ
ਪਤਨੀ ਦਾ ਸਹਾਰਾ
ਇਹਦੇ ਮੁਹਾਂਦਰੇ ਵਿੱਚੋਂ
ਲੋਕ ਨਕਸ਼ ਦਿੱਖਦੇ ਨੇ
ਇਹ ਮਾਨਵੀ ਸਾਗਰਾਂ ’ਚ
ਗੋਤੇ ਲਾਉਂਦੀ…
ਮੋਤੀ ਲੱਭਦੀ…
ਮਾਲਾ ਬਣਾਉਂਦੀ…
ਟੰਗ ਆਉਂਦੀ
ਧਰਤ ਦੇ ਬੂਹੇ ’ਤੇ
ਖ਼ੈਰ ਮੰਗਦੀ ਹੈ
ਹਰ ਆਦਮ ਜਾਤ ਦੀ
ਦੂਜੀਆਂ ਭਾਸ਼ਾਵਾਂ ਸੰਗ
ਕਿੱਕਲੀ ਪਾਉਂਦੀ…
ਤਾਂ ਇਹਦੇ ’ਤੇ ਜੋਬਨ
ਖਿੜ ਖਿੜ ਹੱਸਦਾ
ਦਾਬੇ ਦੇ ਮਨਸੂਬੇ
ਦੋ ਧਾਰੀ ਤਲਵਾਰ ਚਲਾਉਂਦੇ
ਜਾਂ ਤਾਂ ਭਾਸ਼ਾ ਮਾਰ ਦਿੰਦੇ
ਜਾਂ ਇਸ ਨੂੰ ਕਠਪੁਤਲੀ ਬਣਾਉਂਦੇ
ਜਦ ਇਹ ਬੰਨ੍ਹੀ ਜਾਂਦੀ
ਤਖ਼ਤ ਦੇ ਪਾਵਿਆਂ ਸੰਗ
ਤਾਂ ਇਸ ਵਿੱਚੋਂ ਫ਼ਿਰਕੂ
ਬੋਅ ਆਉਂਦੀ ਹੈ…
ਤਾਂ ਖੇਡਣ ਜੋਗੀ ਰਹਿ ਜਾਂਦੀ
ਇਹ ਸਿਆਸਤੀ ਹੋਲੀ
ਤਾਂ ਸਮਝੋ ਮਰ ਜਾਂਦੀ ਹੈ
ਉਹੀ ਬੋਲੀ…
ਰਾਜੇ ਦੇ ਦਰਬਾਰ ਦੀ ਗੋਲੀ
ਤੇ ਇਹ ਮੁਹੱਬਤ ਤੋਂ ਮਨਫ਼ੀ
ਕੈਦੀ ਬਣੀ ਕਿਸੇ ਦੇ ਘੁਰਨੇ ਦੀ
ਲੋਕਾਂ ਦੀ ਬੋਲੀ ਨਹੀਂ ਹੁੰਦੀ
ਕੋਈ ਹੋਰ ਭਾਸ਼ਾ ਹੁੰਦੀ ਹੈ
ਜਿਉਂਦੀ ਜਾਗਦੀ…
ਸਿਵਿਆਂ ਦੇ ਰਾਹ ਪੈਂਦੀ
ਕਿਸੇ ਦੇ ਇਸ਼ਾਰੇ ’ਤੇ ਹਰ ਕਦਮ ਲੈਂਦੀ
ਕੁਝ ਹੋਰ ਹੀ ਬਣ ਜਾਂਦੀ
ਮਾਂ ਬੋਲੀ ਤਾਂ ਅਸਲ ’ਚ
ਸਾਂਝ ਦੀ ਪਗਡੰਡੀ ਬਣਾਉਂਦੀ ਹੈ
ਸਤਲੁਜ, ਝਨਾਂ ਤੇ ਗੰਗਾ ਨੂੰ
ਆਪਸ ਵਿੱਚ ਮਿਲਾਉਂਦੀ ਹੈ
ਇਸਦਾ ਕਿਸੇ ਨਾਲ ਵੈਰ ਨਹੀਂ ਹੁੰਦਾ
ਕੋਈ ਇਹਦੇ ਲਈ ਗੈਰ ਨਹੀਂ ਹੁੰਦਾ।
ਸੰਪਰਕ: 94636-15536


Comments Off on ਗ਼ਜ਼ਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.