ਕਾਰ ਰੁੱਖ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ !    ਜਲਾਲਪੁਰ ਦੀ ਕੋਠੀ ਦਾ ਘਿਰਾੳ ਕਰਨ ਜਾਂਦੇ ‘ਆਪ’ ਆਗੂ ਹਿਰਾਸਤ ’ਚ ਲਏ !    ਕਰੋਨਾ: ਭਾਰਤ ਵਿੱਚ ਐਮਰਜੈਂਸੀ ਦੌਰਾਨ ਰੈਮਡੀਸਿਵਿਰ ਦੀ ਵਰਤੋਂ ਨੂੰ ਮਨਜੂਰੀ !    ਭਾਰਤ ਆਰਥਿਕ ਵਿਕਾਸ ਦਰ ਮੁੜ ਹਾਸਲ ਕਰੇਗਾ: ਮੋਦੀ !    ਟਰੰਪ ਨੇ ਦੇਸ਼ ਵਿੱਚ ਫੌਜ ਲਾਉਣ ਦੀ ਚਿਤਾਵਨੀ ਦਿੱਤੀ !    ਦੇਸ਼ ਵਿੱਚ ਦੋ ਲੱਖ ਦੇ ਨੇੜੇ ਪੁੱਜੀ ਕਰੋਨਾ ਮਰੀਜ਼ਾਂ ਦੀ ਗਿਣਤੀ !    ਪੁਲਵਾਮਾ ਵਿੱਚ ਦੋ ਅਤਿਵਾਦੀ ਮਾਰੇ !    ਜਲੰਧਰ ਵਿੱਚ ਕਰੋਨਾ ਵਾਇਰਸ ਦੇ 10 ਮਰੀਜ਼ ਆਏ !    ਕਾਂਗਰਸੀ ਆਗੂ ਦੇ ਇਕਲੌਤੇ ਪੁੱਤ ਨੇ ਖ਼ੁਦਕੁਸ਼ੀ ਕੀਤੀ !    ਚੰਡੀਗੜ੍ਹ : ਕਰੋਨਾ ਪੀੜਤ ਬਜ਼ੁਰਗ ਔਰਤ ਦੀ ਮੌਤ !    

ਹੈਦਰਾਬਾਦ ਕਾਂਡ: ਲੋਕਾਂ ਦਾ ਰੋਹ ਵਧਿਆ, ਤਿੰਨ ਪੁਲੀਸ ਮੁਲਾਜ਼ਮ ਮੁਅੱਤਲ

Posted On December - 2 - 2019

ਮਹਿਲਾ ਤੇ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ ਹੈਦਰਾਬਾਦ ਵਿਚ ਜਬਰ-ਜਨਾਹ ਦਾ ਸ਼ਿਕਾਰ ਬਣੀ ਵੈਟਰਨਰੀ ਡਾਕਟਰ ਲਈ ਇਨਸਾਫ਼ ਦੀ ਮੰਗ ਕਰਦੇ ਹੋਏ। -ਫੋਟੋ: ਪੀਟੀਆਈ

ਹੈਦਰਾਬਾਦ, 1 ਦਸੰਬਰ
ਹੈਦਰਾਬਾਦ ਵਿਚ ਵਾਪਰੀ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਲੋਕ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਵੈਟਰਨਰੀ ਡਾਕਟਰ ਦੀ ਰਿਹਾਇਸ਼ ਵਾਲੀ ਕਲੋਨੀ ’ਚ ਅੱਜ ਹਮਦਰਦੀ ਜ਼ਾਹਿਰ ਕਰਨ ਪੁੱਜੇ ਸਿਆਸੀ ਆਗੂਆਂ ਨੂੰ ਮਿਲਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ। ਸ਼ਮਸ਼ਾਬਾਦ ’ਚ ਲੋਕਾਂ ਨੇ ਕਲੋਨੀ ਦੇ ਗੇਟ ਬੰਦ ਕਰ ਦਿੱਤੇ ਤੇ ਉੱਥੇ ਕਈ ਤਖ਼ਤੀਆਂ ਟੰਗ ਦਿੱਤੀਆਂ ਜਿਨ੍ਹਾਂ ’ਤੇ ਲਿਖਿਆ ਸੀ ‘ਮੀਡੀਆ, ਪੁਲੀਸ ਤੇ ਬਾਹਰਲਾ ਵਿਅਕਤੀ ਇੱਥੇ ਨਾ ਆਏ- ਕਿਸੇ ਹਮਦਰਦੀ ਦੀ ਲੋੜ ਨਹੀਂ, ਸਿਰਫ਼ ਕਰਵਾਈ ਤੇ ਨਿਆਂ।’ ਇਸ ਮਾਮਲੇ ’ਚ ਐੱਫਆਈਆਰ ਦਰਜ ਕਰਨ ’ਚ ਕਥਿਤ ਦੇਰੀ ਕਰਨ ਵਾਲੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਫਆਈਆਰ ਮਹਿਲਾ ਡਾਕਟਰ ਦੇ ‘ਲਾਪਤਾ’ ਹੋਣ ਬਾਰੇ ਸੀ ਜਿਸ ਦੀ ਬਾਅਦ ’ਚ ਸੜੀ ਹੋਈ ਲਾਸ਼ ਬਰਾਮਦ ਹੋਈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਪੁਲੀਸ ਨੇ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਘਟਨਾ ’ਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਇਕ ਸਬ ਇੰਸਪੈਕਟਰ ਤੇ ਦੋ ਕਾਂਸਟੇਬਲ ਮੁਅੱਤਲ ਕੀਤੇ ਗਏ ਹਨ। ਮਹਿਲਾ ਕਮਿਸ਼ਨ ਨੇ ਵੀ ਪੁਲੀਸ ’ਤੇ ਕਾਰਵਾਈ ’ਚ ਦੇਰੀ ਦਾ ਦੋਸ਼ ਲਾਇਆ ਸੀ। ਘਟਨਾ ਦੀ ਨਿਖੇਧੀ ਕਰਦਿਆਂ ਇਕ ਔਰਤ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਹਾਲੇ ਤੱਕ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ? ਪੁਲੀਸ ਨੇ ਚਾਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਤੇ ਜਲਦੀ ਨਿਆਂ ਯਕੀਨੀ ਕਿਉਂ ਨਹੀਂ ਬਣਾਇਆ ਜਾ ਰਿਹਾ? ਇਕ ਹੋਰ ਮਹਿਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਲੋਕਾਂ ਨੇ ਸਾਬਕਾ ਸੀਪੀਐੱਮ ਵਿਧਾਇਕ ਜੇ. ਰੰਗਾ ਰੈੱਡੀ ਤੇ ਪਾਰਟੀ ਵਰਕਰਾਂ ਨੂੰ ਗੇਟ ਤੋਂ ਮੋੜ ਦਿੱਤਾ।
ਇਸੇ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਇਸ ਕੇਸ ਦੀ ਜਲਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤ ਸਥਾਪਤ ਕਰਨ ਦੇ ਹੁਕਮ ਦਿੱਤੇ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆ।
-ਪੀਟੀਆਈ

ਬੋਤਲ ’ਚ ਤੇਲ ਵੇਚਣ ਵਾਲੇ ਪੰਪ ਮੁਲਾਜ਼ਮ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

ਹੈਦਰਾਬਾਦ ’ਚ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਨੂੰ ਬੋਤਲ ’ਚ ਪੈਟਰੋਲ ਵੇਚਣ ਵਾਲੇ ਪੰਪ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਪੁਲੀਸ ਕਾਨੂੰਨੀ ਰਾਇ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਤੇ ਹੱਤਿਆ ਤੋਂ ਬਾਅਦ ਮਹਿਲਾ ਡਾਕਟਰ ਦੀ ਲਾਸ਼ ਮੁਲਜ਼ਮਾਂ ਨੇ ਪੈਟਰੋਲ ਪਾ ਕੇ ਸਾੜ ਦਿੱਤੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਆਖ਼ਰ ਕਿਹੜੀਆਂ ਹਾਲਤਾਂ ’ਚ ਬੋਤਲ ਵਿਚ ਪੈਟਰੋਲ ਪਾ ਕੇ ਦੇ ਦਿੱਤਾ ਗਿਆ।


Comments Off on ਹੈਦਰਾਬਾਦ ਕਾਂਡ: ਲੋਕਾਂ ਦਾ ਰੋਹ ਵਧਿਆ, ਤਿੰਨ ਪੁਲੀਸ ਮੁਲਾਜ਼ਮ ਮੁਅੱਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.