ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਹੁਸ਼ਿਆਰਪੁਰ ਨੇ ਮੰਡੀ ਇਲੈਵਨ ਨੂੰ ਹਰਾਇਆ

Posted On December - 8 - 2019

ਮੈਚ ਸ਼ੁਰੂ ਕਰਵਾਉਣ ਮੌਕੇ ਪ੍ਰਬੰਧਕ ਤੇ ਖਿਡਾਰੀ।-ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 7 ਦਸੰਬਰ
ਇਥੇ ਓਪਨ ਪੰਜਾਬ 20-20 ਕ੍ਰਿਸਮਸ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਸੱਤਵੇਂ ਦਿਨ ਮੁੱਖ ਮਹਿਮਾਨ ਵੱਜੋਂ ਜ਼ਿਲ੍ਹਾ ਵਪਾਰ ਮੰਡਲ ਦੇ ਮੀਡੀਆ ਸੈਲ ਦੇ ਇੰਚਾਰਜ ਅਮਿਤ ਮਹਾਜਨ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਮੈਚ ਆਰੰਭ ਕਰਵਾਇਆ। ਪ੍ਰਬੰਧਕ ਰਜਨੀਸ਼ ਰਿੰਕੂ ਅਨੁਸਾਰ ਅੱਜ ਦਾ ਮੈਚ ਸਾਬੀ ਇਲੈਵਨ ਹੁਸ਼ਿਆਰਪੁਰ ਅਤੇ ਸੋਨੂ ਮੰਡੀ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਸੋਨੂ ਮੰਡੀ ਇਲੈਵਨ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸਾਬੀ ਇਲੈਵਨ ਹੁਸ਼ਿਆਰਪੁਰ ਦੀ ਟੀਮ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ ਸੋਨੂ ਮੰਡੀ ਇਲੈਵਨ ਦੀ ਟੀਮ ਨੂੰ 20 ਓਵਰਾਂ ਵਿੱਚ ਸਿਰਫ 127 ਦੌੜਾਂ ਉਪਰ ਹੀ ਸਮੇਟ ਦਿੱਤਾ ਜਿਸ ਦੇ ਜਵਾਬ ਵਿੱਚ ਸਾਬੀ ਇਲੈਵਨ ਹੁਸ਼ਿਆਰਪੁਰ ਦੀ ਟੀਮ ਦੇ ਬੱਲੇਬਾਜ਼ਾਂ ਨੇ ਤੇਜ਼ ਰਫਤਾਰ ਨਾਲ ਬੱਲੇਬਾਜ਼ੀ ਕਰਦੇ ਹੋਏ 12 ਓਵਰਾਂ ਵਿੱਚ 128 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਆਪਣੇ ਨਾਂ ਕਰ ਲਿਆ। ਇਸ ਮੌਕੇ ਪ੍ਰਧਾਨ ਇੰਦਰਜੀਤ ਗੁਪਤਾ, ਕੇਵਲ ਸ਼ਰਮਾ, ਤਰਸੇਮ ਧੀਮਾਨ, ਵਿਜੇ ਪਾਸੀ, ਰਮੇਸ਼ ਤਲਵਾਰ, ਅਰਵਿੰਦਰ ਸਿੰਘ ਮੁੰਨਾ ਮੌਜੂਦ ਸਨ।


Comments Off on ਹੁਸ਼ਿਆਰਪੁਰ ਨੇ ਮੰਡੀ ਇਲੈਵਨ ਨੂੰ ਹਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.