ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਹੀਰੋ ਆਈ-ਲੀਗ: ਪੰਜਾਬ ਐੱਫਸੀ ਤੇ ਈਸਟ ਬੰਗਾਲ 1-1 ਨਾਲ ਬਰਾਬਰ

Posted On December - 8 - 2019

ਹੀਰੋ ਲੀਗ ਦੌਰਾਨ ਪੰਜਾਬ ਐੱਫਸੀ ਅਤੇ ਈਸਟ ਬੰਗਾਲ ਵਿਚਾਲੇ ਹੋਏ ਮੈਚ ਦਾ ਦ੍ਰਿਸ਼। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ
ਲੁਧਿਆਣਾ, 7 ਦਸੰਬਰ
ਹੀਰੋ ਆਈ-ਲੀਗ ਫੁਟਬਾਲ ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਪੰਜਾਬ ਐੱਫਸੀ ਅਤੇ ਈਸਟ ਬੰਗਾਲ ਵਿਚਾਲੇ ਮੈਚ ਖੇਡਿਆ ਗਿਆ। ਦੋਵਾਂ ਟੀਮਾਂ ਨੇ ਪੂਰੇ ਮੈਚ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਜਿੱਥੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਕੀਤਾ ਉੱਥੇ ਹੀ ਮੈਚ ਵੀ 1-1 ਗੋਲ ਦੀ ਬਰਾਬਰੀ ’ਤੇ ਖਤਮ ਕੀਤਾ।
ਆਪਣੇ ਪਿਛਲੇ ਮੈਚ ਵਿੱਚ ਚਰਚਿਲ ਬ੍ਰਦਰਜ਼ ਦੀ ਟੀਮ ਤੋਂ ਹਾਰਣ ਵਾਲੀ ਪੰਜਾਬ ਐੱਫਸੀ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ’ਤੇ ਵਧੀਆ ਖੇਡਦਿਆਂ ਵਿਰੋਧੀ ਟੀਮ ਨੂੰ ਸਖ਼ਤ ਟੱਕਰ ਦਿੱਤੀ। ਮੈਚ ਦੇ ਸ਼ੁਰੂ ਵਿੱਚ ਹੀ ਪੰਜਾਬ ਦੀ ਟੀਮ ਈਸਟ ਬੰਗਾਲ ਦੀ ਟੀਮ ’ਤੇ ਭਾਰੂ ਰਹੀ। ਪੰਜਾਬ ਦੀ ਟੀਮ ਨੇ ਤੇਜ਼ ਤਰਾਰ ਹਮਲੇ ਕਰਦਿਆਂ ਮੈਚ ਦੇ 12ਵੇਂ ਮਿੰਟ ਵਿੱਚ ਹੀ 1-0 ਨਾਲ ਲੀਡ ਹਾਸਲ ਕਰ ਲਈ। ਪੰਜਾਬ ਵੱਲੋਂ ਕਾਰਨਰ ਤੋਂ ਇਹ ਗੋਲ ਦਾਨਿਲ ਅਗੁਸਟੋ ਨੇ ਕੀਤਾ। ਇਸ ਗੋਲ ਤੋਂ ਬਾਅਦ ਭਾਵੇਂ ਕਿ ਬੰਗਾਲ ਦੇ ਖਿਡਾਰੀਆਂ ਨੇ ਪੰਜਾਬ ’ਤੇ ਕਈ ਹਮਲੇ ਕੀਤੇ ਪਰ ਕਿਸੇ ਵੀ ਹਮਲੇ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਸਫ਼ਲ ਨਹੀਂ ਹੋਏ। ਮੈਚ ਦੇ ਦੂਜੇ ਅੱਧ ਵਿੱਚ ਵੀ ਪੰਜਾਬ ਦੀ ਟੀਮ ਬੰਗਾਲ ’ਤੇ ਭਾਰੀ ਪੈਂਦੀ ਦਿਖਾਈ ਦਿੱਤੀ। ਇਸ ਅੱਧ ਵਿੱਚ ਪੰਜਾਬ ਨੇ ਆਪਣੀ ਬੜ੍ਹਤ ਵਧਾਉਣ ਲਈ ਕਈ ਮੂਵ ਬਣਾਏ ਪਰ ਹੋਰ ਗੋਲ ਕਰਨ ਵਿੱਚ ਸਫ਼ਲ ਨਹੀਂ ਹੋਈ। ਅਖੀਰ 84ਵੇਂ ਮਿੰਟ ਵਿੱਚ ਬੰਗਾਲ ਵੱਲੋਂ ਜੁਆਨ ਮੇਰਾ ਨੇ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਵੀ ਭਾਵੇਂ ਦੋਵਾਂ ਟੀਮਾਂ ਨੇ ਖਿਡਾਰੀਆਂ ਨੇ ਇੱਕ-ਦੂਜੇ ਖ਼ਿਲਾਫ਼ ਗੋਲ ਕਰਨ ਦੇ ਕਈ ਮੌਕੇ ਪ੍ਰਾਪਤ ਕੀਤੇ ਪਰ ਮੈਚ ਖਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਤੋਂ ਅੱਗੇ ਨਹੀਂ ਵਧ ਸਕੀਆਂ। ਅਖੀਰ ਰੈਫਰੀ ਦੀ ਫਾਈਨਲ ਸਿਟੀ ਨਾਲ ਇਹ ਮੈਚ 1-1 ਦੀ ਬਰਾਬਰੀ ’ਤੇ ਹੀ ਖ਼ਤਮ ਹੋ ਗਿਆ। ਇੱਥੇ ਦੱਸਣਯੋਗ ਹੈ ਕਿ ਇਸ ਲੀਗ ਵਿੱਚ 11 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਵਿਚ ਆਇਜ਼ਾਲ ਐੱਫਸੀ, ਚੇਨੱਈ ਸਿਟੀ, ਚਰਚਿਲ ਬ੍ਰਦਰਜ਼, ਈਸਟ ਬੰਗਾਲ, ਗੋਕੁਲਮ, ਇੰਡੀਅਨ ਐਰੋ, ਮਿਨਰਵਾ, ਮੋਹਨ ਬਾਗਾਨ, ਰੀਅਲ ਕਸ਼ਮੀਰ ਅਤੇ ਰਟਾਊ ਐੱਫਸੀ ਆਦਿ ਦੇ ਨਾਂ ਸ਼ਾਮਲ ਹਨ।


Comments Off on ਹੀਰੋ ਆਈ-ਲੀਗ: ਪੰਜਾਬ ਐੱਫਸੀ ਤੇ ਈਸਟ ਬੰਗਾਲ 1-1 ਨਾਲ ਬਰਾਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.