ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਹਕੂਮਤ ਦੀ ਬੇਰੁਖ਼ੀ ਤੋਂ ਖ਼ਫ਼ਾ ਅੰਦੋਲਨਕਾਰੀ ਭਖ਼ਾਉਣਗੇ ਸੰਘਰਸ਼ ਦਾ ਪਿੜ

Posted On December - 2 - 2019

ਜੈਤੋ ਦੇ ਉਪ-ਮੰਡਲ ਪ੍ਰਬੰਧਕੀ ਕੰਪਲੈਕਸ ਵਿੱਚ ਧਰਨੇ ’ਤੇ ਬੈਠੇ ਸੰਘਰਸ਼ਕਾਰੀ ਕਿਸਾਨ।

ਸ਼ਗਨ ਕਟਾਰੀਆ
ਜੈਤੋ, 1 ਦਸੰਬਰ
ਇੱਥੋਂ ਰਾਜ ਵਿਆਪੀ ਅੰਦੋਲਨ ਚਲਾ ਰਹੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਅੱਜ ਸਰਕਾਰ ਦੇ ‘ਅੱਖੜ’ ਵਤੀਰੇ ਤੋਂ ਖ਼ਫ਼ਾ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇੱਥੇ ਤਿੰਨ ਘੰਟੇ ਚੱਲੀ ਸੂਬਾਈ ਕਮੇਟੀ ਦੀ ਮੀਟਿੰਗ ’ਚ ਹਕੂਮਤ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਹਕੂਮਤ ’ਤੇ ਕਿਸਾਨਾਂ ਦਾ ਸਬਰ ਪਰਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਦੇ ਦਰਦ ਨੂੰ ਗੰਭੀਰਤਾ ਨਾਲ ਲੈ ਕੇ, ਹਲਕੇ ਪੱਧਰ ’ਤੇ ਵਾਚ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮ ਪਰਾਲੀ ਮਾਮਲਿਆਂ ’ਚ ਕਿਸਾਨਾਂ ਨੂੰ ਉਲਝਾ ਕੇ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਲਈ ਖੇਤੀ ਸੈਕਟਰ ’ਤੇ ਕਬਜ਼ਾ ਕਰਾਉਣ ਦਾ ਰਾਹ ਮੋਕਲਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਰਾਲੀ ਨਾਲ ਸਬੰਧਿਤ ਮਾਮਲਿਆਂ ਦੇ ਨਿਬੇੜੇ ਲਈ 7 ਨਵੰਬਰ ਤੋਂ ਜੈਤੋ ’ਚ ਚੱਲ ਰਹੇ ਨਿਰੰਤਰ ਅੰਦੋਲਨ ਤੋਂ ਸਰਕਾਰ ਨੇ ਜੇ ਕੁਝ ਸਬਕ ਸਿੱਖਿਆ ਹੁੰਦਾ ਤਾਂ ਮਾਮਲਾ ਕਦੋਂ ਦਾ ਖਤਮ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਿਲ ਬੈਠ ਕੇ ਮਸਲੇ ਦਾ ਹੱਲ ਕਰਨ ਦੀ ਪੇਸ਼ਕਸ ਕੀਤੀ ਤਾਂ ਜਥੇਬੰਦੀ ਨੇ ਮੰਨਿਆ ਪਰ ਹਰ ਵਾਰ ਹਕੂਮਤ ਦੀ ਅਸਾਵੀਂ ਪਹੁੰਚ ਕਾਰਨ ਗੱਲਬਾਤ ਸਿਰੇ ਨਹੀਂ ਲੱਗੀ।
ਸ੍ਰੀ ਡੱਲੇਵਾਲਾ ਨੇ ਖੁਲਾਸਾ ਕੀਤਾ ਕਿ ਅੱਜ ਮੀਟਿੰਗ ’ਚ ਸਰਕਾਰ ਦੀ ਅੰਦੋਲਨ ਪ੍ਰਤੀ ‘ਗ਼ੈਰ-ਸੰਜੀਦਗੀ’ ਨੂੰ ਲੈ ਕੇ ਆਗੂਆਂ ਵਿੱਚ ਰੋਸ ਸੀ। ਇਸੇ ਆਧਾਰ ’ਤੇ ਫੈਸਲਾ ਕੀਤਾ ਗਿਆ ਕਿ ਚੱਲ ਰਹੇ ‘ਸੰਕੇਤਕ’ ਧਰਨੇ ਨੂੰ ‘ਵਿਸ਼ਾਲ’ ਦਿੱਖ ਦਿੱਤੀ ਜਾਵੇ। ਤਾਜ਼ਾ ਫੈਸਲੇ ਬਾਰੇ ਉਨ੍ਹਾਂ ਦੱਸਿਆ ਕਿ ਚੱਲ ਰਹੇ ਬੇਮਿਆਦੀ ਧਰਨੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵਾਲੰਟੀਅਰ ਸ਼ਾਮਿਲ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਸਰਕਾਰੀ ਦਫ਼ਤਰਾਂ ਵਿੱਚ ਐਤਵਾਰੀ ਛੁੱਟੀ ਹੋਣ ਕਾਰਨ ਗ੍ਰਿਫ਼ਤਾਰੀਆਂ ਨਹੀਂ ਦਿੱਤੀਆਂ ਜਾ ਸਕੀਆਂ ਪਰ ਭਲਕ ਤੋਂ ਗ੍ਰਿਫ਼ਤਾਰੀਆਂ ਦਾ ਗੇੜ ਚੱਲੇਗਾ।
ਉਪ ਮੰਡਲ ਪ੍ਰਬੰਧਕੀ ਕੰਪਲੈਕਸ ’ਚ ਧਰਨੇ ਵਾਲੀ ਥਾਂ ’ਤੇ ਅੱਜ ਜ਼ਿਲ੍ਹਾ ਫ਼ਾਜ਼ਲਿਕਾ ਤੋਂ ਕਿਸਾਨ ਗ੍ਰਿਫ਼ਤਾਰੀਆਂ ਦੇਣ ਲਈ ਪਹੁੰਚੇ ਸਨ। ਸੋਮਵਾਰ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨ ਆ ਕੇ ਗ੍ਰਿਫ਼ਤਾਰੀਆਂ ਦੇਣਗੇ। ਮੁਕਤਸਰ ਜ਼ਿਲ੍ਹੇ ਦੇ ਇਕ ਕਿਸਾਨ ਵੱਲੋਂ ਥਾਣੇ ’ਚ ਜਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ਨੂੰ ਉਠਾਉਂਦਿਆਂ ਸ੍ਰੀ ਡੱਲੇਵਾਲਾ ਨੇ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਕਿਸਾਨ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ’ਚ ਦਰਜ ਹਨ, ਉਨ੍ਹਾਂ ’ਤੇ ਫੌਰੀ ਪੁਲੀਸ ਕੇਸ ਦਰਜ ਹੋਵੇ। ਉਨ੍ਹਾਂ ਤਾੜਨਾ ਕੀਤੀ ਕਿ ਕਿਸੇ ਕਿਸਮ ਦੀ ਢਿੱਲਮੱਠ ਜਾਂ ਟਾਲਮਟੋਲ ਦੀ ਸੂਰਤ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।


Comments Off on ਹਕੂਮਤ ਦੀ ਬੇਰੁਖ਼ੀ ਤੋਂ ਖ਼ਫ਼ਾ ਅੰਦੋਲਨਕਾਰੀ ਭਖ਼ਾਉਣਗੇ ਸੰਘਰਸ਼ ਦਾ ਪਿੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.