ਕਾਰ ਰੁੱਖ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ !    ਜਲਾਲਪੁਰ ਦੀ ਕੋਠੀ ਦਾ ਘਿਰਾੳ ਕਰਨ ਜਾਂਦੇ ‘ਆਪ’ ਆਗੂ ਹਿਰਾਸਤ ’ਚ ਲਏ !    ਕਰੋਨਾ: ਭਾਰਤ ਵਿੱਚ ਐਮਰਜੈਂਸੀ ਦੌਰਾਨ ਰੈਮਡੀਸਿਵਿਰ ਦੀ ਵਰਤੋਂ ਨੂੰ ਮਨਜੂਰੀ !    ਭਾਰਤ ਆਰਥਿਕ ਵਿਕਾਸ ਦਰ ਮੁੜ ਹਾਸਲ ਕਰੇਗਾ: ਮੋਦੀ !    ਟਰੰਪ ਨੇ ਦੇਸ਼ ਵਿੱਚ ਫੌਜ ਲਾਉਣ ਦੀ ਚਿਤਾਵਨੀ ਦਿੱਤੀ !    ਦੇਸ਼ ਵਿੱਚ ਦੋ ਲੱਖ ਦੇ ਨੇੜੇ ਪੁੱਜੀ ਕਰੋਨਾ ਮਰੀਜ਼ਾਂ ਦੀ ਗਿਣਤੀ !    ਪੁਲਵਾਮਾ ਵਿੱਚ ਦੋ ਅਤਿਵਾਦੀ ਮਾਰੇ !    ਜਲੰਧਰ ਵਿੱਚ ਕਰੋਨਾ ਵਾਇਰਸ ਦੇ 10 ਮਰੀਜ਼ ਆਏ !    ਕਾਂਗਰਸੀ ਆਗੂ ਦੇ ਇਕਲੌਤੇ ਪੁੱਤ ਨੇ ਖ਼ੁਦਕੁਸ਼ੀ ਕੀਤੀ !    ਚੰਡੀਗੜ੍ਹ : ਕਰੋਨਾ ਪੀੜਤ ਬਜ਼ੁਰਗ ਔਰਤ ਦੀ ਮੌਤ !    

ਸੀਤਾਰਾਮਨ ਨੂੰ ਅਰਥਚਾਰੇ ਦਾ ਕੋਈ ਗਿਆਨ ਨਹੀਂ: ਸਵਾਮੀ

Posted On December - 2 - 2019

ਸੁਬਰਾਮਨੀਅਨ ਸਵਾਮੀ

ਨਵੀਂ ਦਿੱਲੀ, 1 ਦਸੰਬਰ
ਭਾਜਪਾ ਆਗੂ ਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਕਰਨ ਵਾਲੇ ਸੁਬਰਾਮਨੀਅਨ ਸਵਾਮੀ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਰਥਚਾਰੇ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਚਾਪਲੂਸਾਂ ਨਾਲ ਘਿਰੇ ਹੋਏ ਹਨ ਜਦੋਂਕਿ ਭਾਰਤੀ ਅਰਥਚਾਰਾ ਮੰਦੀ ਦੇ ਰਾਹ ਪਿਆ ਤਬਾਹ ਹੋਣ ਦੇ ਕੰਢੇ ਪੁੱਜ ਗਿਆ ਹੈ। ਵਿੱਤ ਮੰਤਰੀ ਵੱਲੋਂ ਅਰਥਚਾਰੇ ਬਾਰੇ ਮੋਦੀ ਸਰਕਾਰ ਦੇ ਰਿਕਾਰਡ ਦਾ ਬਚਾਅ ਕਰਨ ਤੋਂ ਇਕ ਦਿਨ ਮਗਰੋਂ ਸਵਾਮੀ ਨੇ ਸੀਤਾਰਾਮਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇਸ਼ ਦੀ ਅਸਲ ਵਿਕਾਸ ਦਰ ਕੀ ਹੈ? ਉਹ ਕਹਿੰਦੇ ਹਨ ਕਿ ਜੀਡੀਪੀ ਘੱਟ ਕੇ 4.8 ਫੀਸਦ ਰਹਿ ਗਈ ਹੈ। ਮੈਂ ਕਹਿੰਦਾ ਹਾਂ ਕਿ ਇਹ ਡੇਢ ਫੀਸਦ ਹੈ।’ ਵਿੱਤ ਮੰਤਰੀ ਨੇ ਲੰਘੇ ਦਿਨੀਂ ਹਫ਼ਪੋਸਟ ਇੰਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਅਰਥਚਾਰੇ ਦੇ 4.5 ਫੀਸਦ ਦੀ ਦਰ ਨਾਲ ਵਧਣ ਫੁਲਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਦਰ ਪਿਛਲੇ ਸਾਢੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਸਵਾਮੀ ਨੇ ਕਿਹਾ ਕਿ ਵਿੱਤ ਮੰਤਰੀ ਕਾਨਫਰੰਸਾਂ ਦੌਰਾਨ ਪੁੱਛੇ ਸਵਾਲਾਂ ਦੇ ਜਵਾਬ ਲਈ ਮਾਈਕ ਨੌਕਰਸ਼ਾਹਾਂ ਦੇ ਮੂਹਰੇ ਕਰ ਦਿੰਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਸਚਾਈ ਦੱਸਣ ਤੋਂ ਡਰਦੇ ਹਨ।

ਯਸ਼ਵੰਤ ਸਿਨਹਾ

ਇਸ ਦੌਰਾਨ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਰਤੀ ਅਰਥਚਾਰਾ ‘ਬਹੁਤ ਗੰਭੀਰ ਸੰਕਟ’ ਵਿੱਚ ਹੈ, ਜਿੱਥੇ ‘ਮੰਗ ਲਗਾਤਾਰ ਘਟਦੀ’ ਜਾ ਰਹੀ ਹੈ। ਇਥੇ ਟਾਈਮਜ਼ ਲਿੱਟਫੈਸਟ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸਰਕਾਰ, ਵਿਕਾਸ ਦਰ ਅਗਲੀ ਤਿਮਾਹੀ, ਉਸ ਤੋਂ ਅਗਲੀ ਤਿਮਾਹੀ ’ਚ ਬਿਹਤਰ ਹੋਣ ਦਾ ਪਹਾੜਾ ਪੜ੍ਹ ਕੇ ਲੋਕਾਂ ਨੂੰ ‘ਮੂਰਖ’ ਬਣਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਚਥਾਰੇ ਨੂੰ ਦਰਪੇਸ਼ ਮੌਜੂਦਾ ਸੰਕਟ ’ਚੋਂ ਨਿਕਲਣ ਵਿੱਚ ਤਿੰਨ ਤੋਂ ਚਾਰ ਜਾਂ ਫਿਰ ਪੰਜ ਸਾਲ ਵੀ ਲੱਗ ਸਕਦੇ ਹਨ।
-ਪੀਟੀਆਈ

ਖ਼ੌਫ਼ ਵਿੱਚ ਹਨ ਕਾਰਪੋਰੇਟਸ: ਬਜਾਜ

ਨਵੀਂ ਦਿੱਲੀ: ਉੱਘੇ ਸਨਅਤਕਾਰ ਰਾਹੁਲ ਬਜਾਜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਮੋਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਰਪੋਰੇਟਸ ਖੌਫ਼ ਵਿੱਚ ਹਨ, ਹਾਲਾਂਕਿ ਕੋਈ ਵੀ ਸਨਅਤਕਾਰ ਜਨਤਕ ਤੌਰ ’ਤੇ ਇਹ ਗੱਲ ਕਹਿਣ ਤੋਂ ਇਨਕਾਰੀ ਹੈ। ਸ੍ਰੀ ਬਜਾਜ ਨੇ ਕਿਹਾ ਕਿ ਕਾਰਪੋਰੇਟਸ ਕੇਂਦਰ ਸਰਕਾਰ ਦੀ ਨੁਕਤਾਚੀਨੀ ਕਰਨ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਿੰਚਿੰਗ ਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਖ਼ਿਲਾਫ਼ ਕਾਰਗਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਸਮਾਗਮ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਵਣਜ ਮੰਤਰੀ ਪਿਯੂਸ਼ ਗੋਇਲ ਵੀ ਮੌਜੂਦ ਸਨ।
-ਏਜੰਸੀ


Comments Off on ਸੀਤਾਰਾਮਨ ਨੂੰ ਅਰਥਚਾਰੇ ਦਾ ਕੋਈ ਗਿਆਨ ਨਹੀਂ: ਸਵਾਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.