ਭਾਜਪਾ ਚਲਾਏਗੀ ਸੀਏਏ ਦੇ ਪੱਖ ’ਚ ਮੁਹਿੰਮ !    ਸੁਖਬੀਰ ਬਾਦਲ ਨੇ ਭਾਜਪਾ ਨਾਲ ਵਖਰੇਵੇਂ ਨਕਾਰੇ !    ਪੁਲੀਸ ਨੇ ਥਾਣੇ ਡੱਕੇ ਬੇਰੁਜ਼ਗਾਰ ਅਧਿਆਪਕ !    ਲੁਧਿਆਣਾ ਬਣਿਆ ਸੂਬੇ ’ਚ ਸੀਏਏ ਦੇ ਵਿਰੋਧ ਦਾ ਕੇਂਦਰ !    ‘ਫਾਲ ਆਰਮੀ ਵਰਮ’ ਦਾ ਪੰਜਾਬ ’ਚ ਹਮਲਾ,ਕਿਸਾਨਾਂ ਨੂੰ ਚੌਕਸੀ ਲਈ ਕਿਹਾ !    ਗਣਤੰਤਰ ਦਿਵਸ ਮੌਕੇ ਫ਼ੌਜੀ ਤਾਕਤ ਦਾ ਮੁਜ਼ਾਹਰਾ !    ਕਸ਼ਮੀਰੀ ਪੰਡਿਤਾਂ ਨੂੰ ਵਾਦੀ ’ਚ ਪਰਤਣ ਤੋਂ ਕੋਈ ਨਹੀਂ ਰੋਕ ਸਕਦਾ: ਰਾਜਨਾਥ !    ਪਾਕਿ ’ਚ ਹਿੰਦੂ ਲੜਕੀ ਦਾ ਜਬਰੀ ਨਿਕਾਹ !    ਪਾਣੀਆਂ ਦਾ ਮਸਲਾ : ਪੰਜਾਬ ਨਾਲ ਧੋਖਾ !    ਵਿਸਰਿਆ ਪੰਜਾਬੀ ਆਗੂ ਅਨੂਪ ਸਿੰਘ ਢਿੱਲੋਂ !    

ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਡਰਾਈਵਰ ਰਿਸ਼ਵਤ ਲੈਂਦੇ ਕਾਬੂ

Posted On December - 6 - 2019

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਦਸੰਬਰ
ਵਿਜੀਲੈਂਸ ਨੇ ਸਿਹਤ ਵਿਭਾਗ ਦੇ ਇੰਸਪੈਕਟਰ ਅਭਿਨਵ ਖੋਸਲਾ ਅਤੇ ਸਰਕਾਰੀ ਗੱਡੀ ਦੇ ਡਰਾਈਵਰ ਜਗਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਮੌਕੇ ਤੋਂ ਸਰਕਾਰੀ ਗੱਡੀ ਵੀ ਜ਼ਬਤ ਕਰ ਕੇ ਜ਼ਿਲ੍ਹਾ ਸਿਹਤ ਅਧਿਕਾਰੀ, ਸਿਹਤ ਇੰਸਪੈਕਟਰ ਤੇ ਡਰਾਈਵਰ ਖਿਲਾਫ਼ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਹੈ।
ਪਟਿਆਲਾ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਵਪਾਰੀ ਰਿਸ਼ਵ ਜੈਨ ਨੇ ਵਿਜੀਲੈਂਸ ਵਿਭਾਗ ਪਟਿਆਲਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਰਨਾਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਤੇ ਇੰਸਪੈਕਟਰ ਸੈਂਪਲ ਨਾ ਭਰਨ ਦੀ ਆੜ ਵਿੱਚ ਰਿਸ਼ਵਤ ਮੰਗ ਰਹੇ ਹਨ ਅਤੇ ਉਹ ਪਹਿਲਾਂ ਵੀ ਦੀਵਾਲੀ ਸਮੇਂ 50 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਗਏ ਸਨ ਤੇ ਹੁਣ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਮੰਗ ਰਹੇ ਹਨ। ਵਿਜੀਲੈਂਸ ਨੇ ਅੱਜ ਇੰਸਪੈਕਟਰ ਅਭਿਨਵ ਖੋਸਲਾ ਅਤੇ ਸਰਕਾਰੀ ਡਰਾਈਵਰ ਜਗਪਾਲ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ ਪਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜ ਕੁਮਾਰ ਅਜੇ ਗ੍ਰਿਫਤ ਤੋਂ ਬਾਹਰ ਹਨ।


Comments Off on ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਡਰਾਈਵਰ ਰਿਸ਼ਵਤ ਲੈਂਦੇ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.