ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ ਕਬੱਡੀ ਕੱਪ ਸ਼ੁਰੂ

Posted On December - 1 - 2019

ਕਬੱਡੀ ਕੱਪ ਦਾ ਉਦਘਾਟਨ ਕਰਦੀ ਹੋਈ ਸ਼ਹੀਦ ਦੀ ਪਤਨੀ ਸੁਰਜੀਤ ਕੌਰ। -ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 30 ਨਵੰਬਰ
ਬੇਟ ਖੇਤਰ ਦੇ ਪਿੰਡ ਫੇਰੋਚੇਚੀ ਵਿੱਚ ਅੱਜ ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ 13ਵਾਂ ਕਬੱਡੀ ਕੱਪ ਸ਼ੁਰੂ ਕਰਵਾਇਆ ਗਿਆ।
ਇਸ ਸਬੰਧੀ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਬਾਜਵਾ ਅਤੇ ਗੁਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗੋਲਡਨ ਯੂਥ ਕਲੱਬ ਫੇਰੋਚੇਚੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਦਿਨਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਫਾਈਨਲ ਮੁਕਾਬਲੇ ਭਲਕੇ ਦੁਪਹਿਰ ਬਾਅਦ ਹੋਣਗੇ। ਇਸ ਟੂਰਨਾਮੈਂਟ ਵਿੱਚ 50 ਦੇ ਕਰੀਬ ਟੀਮਾਂ ਭਾਗ ਲੈਣਗੀਆਂ। ਇਨ੍ਹਾਂ ਟੀਮਾਂ ਵਿੱਚ ਪੰਜਾਬ ਦੀਆਂ ਨਾਮਵਰ ਕਲੱਬਾਂ ਭਗਵਾਨਪੁਰ ਕਬੱਡੀ ਕੱਬ, ਜੋਬਨ ਕਲੱਬ ਯੂਐੱਸਏ, ਬਾਬਾ ਲਖਬੀਰ ਕਲੱਬ ਘਰਿਆਲਾ, ਬਾਬਾ ਬੁੱਢਾ ਕਬੱਡੀ ਕਲੱਬ ਰਮਦਾਸ, ਬਾਬਾ ਨਾਮਦੇਵ ਕਬੱਡੀ ਕਲੱਬ ਘਮਾਣ, ਮੋਗਾ ਕਬੱਡੀ ਕਲੱਬ, ਮਲੇਸ਼ੀਆ ਕਬੱਡੀ ਕਲੱਬ ਸ਼ਿਕਾਰ ਮਾਸੀਆਂ ਅਤੇ ਮਾਲੂਪੁਰ ਕਬੱਡੀ ਕਲੱਬ ਸ਼ਾਮਲ ਹਨ। ਅੱਜ ਸਵੇਰ ਸਮੇਂ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਪਤਨੀ ਸੁਰਜੀਤ ਕੌਰ ਵੱਲੋਂ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿੱਚ 45 ਕਿੱਲੋ, 50 ਕਿੱਲੋ 55 ਕਿੱਲੋ ਅਤੇ ਓਪਨ ਵਰਗ ਦੇ ਵੱਖ ਵੱਖ ਮੁਕਾਬਲੇ ਹੋਣਗੇ। ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਨਗਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਦੌਰਾਨ ਗੋਲਡਨ ਯੂਥ ਕਲੱਬ ਦੇ ਮੈਂਬਰ ਸਤਨਾਮ ਸਿੰਘ ਟਾਂਡੀ, ਜਸਵਿੰਦਰ ਸਿੰਘ, ਬਿੱਕਾ, ਗਰੋਹ ਸਿੰਘ, ਸੋਨੀ ਪਹਿਲਵਾਨ, ਰਵਿੰਦਰ ਬਾਜਵਾ, ਬਾਬਾ ਤਰਸੇਮ ਸਿੰਘ, ਨਿਸ਼ਾਨ ਸਿੰਘ ਬਾਜਵਾ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।


Comments Off on ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ ਕਬੱਡੀ ਕੱਪ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.