ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਸਵੀਡਨ ਦਾ ਕਾਰੋਬਾਰੀ ਵਫ਼ਦ ਭਾਰਤ ਦੇ ਦੌਰੇ ’ਤੇ

Posted On December - 2 - 2019

ਨਵੀਂ ਦਿੱਲੀ, 1 ਦਸੰਬਰ
ਸਵੀਡਨ ਦੇ 100 ਤੋਂ ਵੱਧ ਕਾਰੋਬਾਰੀ ਆਗੂਆਂ ਦੇ ਇਕ ਉੱਚ ਪੱਧਰੀ ਵਫ਼ਦ ਦਾ ਭਾਰਤ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਵੀਡਨ ਦਾ ਰਾਜਾ ਤੇ ਰਾਣੀ ਵੀ ਏਬੀਬੀ, ਆਈਕੀਆ, ਐਰਿਕਸਨ ਜਿਹੀਆਂ ਕੰਪਨੀਆਂ ਦੇ ਆਗੂਆਂ ਨਾਲ ਛੇ ਦਿਨਾ ਸਰਕਾਰੀ ਦੌਰੇ ’ਤੇ ਭਾਰਤ ਆਏ ਹਨ। ਭਾਰਤ ਵਿਚ ਸਵੀਡਨ ਦੇ ਵਪਾਰ ਕਮਿਸ਼ਨਰ ਐਂਡਰਸ ਵਿਕਬਰਗ ਨੇ ਦੱਸਿਆ ਕਿ ਵਫ਼ਦ ਭਾਰਤੀ ਕਾਰੋਬਾਰੀਆਂ ਨਾਲ ਮੁੰਬਈ ਵਿਚ ਮੁਲਾਕਾਤ ਕਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਦੌਰੇ ਨਾਲ ਉੱਚ ਗੁਣਵੱਤਾ ਵਾਲਾ ਨਿਵੇਸ਼ ਪੈਦਾ ਹੋਵੇਗਾ। ਇਸ ਨਾਲ ਤਕਨੀਕ ਟਰਾਂਸਫਰ ਸੁਖਾਲੀ ਹੋਵੇਗੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੌਜੂਦਾ ਸਮੇਂ ਕਰੀਬ 200 ਸਵੀਡਿਸ਼ ਕੰਪਨੀਆਂ ਭਾਰਤ ਵਿਚ ਹਨ ਤੇ ਦੋ ਲੱਖ ਲੋਕਾਂ ਨੂੰ ਨੌਕਰੀਆਂ ਦੇ ਰਹੀਆਂ ਹਨ। ਵਿਕਬਰਗ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਸਵੀਡਿਸ਼ ਕੰਪਨੀਆਂ ਰਾਹੀਂ ਰੁਜ਼ਗਾਰ ਤੇ ਨਿਵੇਸ਼ 20 ਫ਼ੀਸਦ ਵਧਿਆ ਹੈ। ਵਫ਼ਦ ਸਵੀਡਨ ਦੇ ਰਾਜਾ ਕਾਰਲ ਗੁਸਤਾਫ਼ ਤੇ ਰਾਣੀ ਸਿਲਵੀਆ ਦੇ ਨਾਲ ਆਇਆ ਹੈ। ਭਾਰਤ ਏਸ਼ੀਆ ਵਿਚ ਸਵੀਡਨ ਦਾ ਤੀਜਾ ਸਭ ਤੋਂ ਵੱਡਾ ਵਪਾਰ ਭਾਈਵਾਲ ਹੈ। ਚੀਨ ਤੇ ਜਪਾਨ ਪਹਿਲੇ ਤੇ ਦੂਜੇ ਨੰਬਰ ’ਤੇ ਹਨ। ਦੋਵਾਂ ਮੁਲਕਾਂ ਵਿਚਾਲੇ ਉਸਾਰੀ, ਸਾਫ਼-ਸੁਥਰੀ ਤਕਨੀਕ, ਸਿਹਤ ਸੇਵਾਵਾਂ ਤੇ ਹੋਰ ਖੇਤਰਾਂ ਵਿਚ ਸਹਿਯੋਗ ਹੈ। ਇਸ ਤੋਂ ਇਲਾਵਾ ਸਵੀਡਨ ਦੀਆਂ ਰਿਟੇਲ ਕੰਪਨੀਆਂ ਆਈਕੀਆ, ਐੱਚਐਂਡਐੱਮ ਵੀ ਭਾਰਤ ਵਿਚ ਆਨਲਾਈਨ ਤੇ ਆਫ਼ਲਾਈਨ ਪਸਾਰ ਕਰ ਰਹੀਆਂ ਹਨ। ਵਿਕਬਰਗ ਨੇ ਮੀਡੀਆ ਸਰਵਿਸ ਪ੍ਰੋਵਾਈਡਰ ਸਪੋਟੀਫਾਈ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸ ਦਾ ਪਸਾਰ ਵੀ ਭਾਰਤ ਵਿਚ ਹੋ ਰਿਹਾ ਹੈ। ਆਈਕੀਆ ਭਾਰਤ ਵਿਚ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।
-ਪੀਟੀਆਈ


Comments Off on ਸਵੀਡਨ ਦਾ ਕਾਰੋਬਾਰੀ ਵਫ਼ਦ ਭਾਰਤ ਦੇ ਦੌਰੇ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.