ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਵੋਡਾਫੋਨ-ਆਈਡੀਆ ਨੇ ਪੋਸਟ ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ ਵਧਾਈਆਂ

Posted On December - 2 - 2019

ਨਵੀਂ ਦਿੱਲੀ, 1 ਦਸੰਬਰ
ਟੈਲੀਕਾਮ ਅਪਰੇਟਰ ਵੋਡਾਫੋਨ ਆਈਡੀਆ ਨੇ ਅੱਜ ਐਲਾਨੇ ਨਵੇਂ ਪਲਾਨਾਂ ਤਹਿਤ 3 ਦਸੰਬਰ ਤੋਂ ਆਪਣੇ ਪ੍ਰੀ-ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ 42 ਫੀਸਦ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਉਂਜ ਪਿਛਲੇ ਚਾਰ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਟੈਲੀਕਾਮ ਜਾਇੰਟ ਨੇ ਮੋਬਾਈਲ ਟੈਰਿਫ ਦਰਾਂ ਵਧਾਈਆਂ ਹਨ। ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਹੁਣ ਆਪਣੇ ਨੈੱਟਵਰਕ ਤੋਂ ਬਾਹਰ ਦੂਜੇ ਕਿਸੇ ਵੀ ਅਪਰੇਟਰ ਨੂੰ ਕੀਤੀ ਆਊਟਗੋਇੰਗ ਕਾਲ ਲਈ ਪ੍ਰਤੀ ਮਿੰਟ 6 ਪੈਸੇ ਅਦਾ ਕਰਨੇ ਹੋਣਗੇ। ਇਸ ਦੌਰਾਨ ਭਾਰਤੀ ਏਅਰਟੈੱਲ ਨੇ ਵੀ ਵੋਡਾਫੋਨ-ਆਈਡੀਆ ਦੇ ਨਕਸ਼ੇ ਕਦਮ ’ਤੇ ਤੁਰਦਿਆਂ 3 ਦਸੰਬਰ ਤੋਂ ਆਪਣੇ ਪ੍ਰੀ-ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ ਮਹਿੰਗੀਆਂ ਕਰ ਦਿੱਤੀਆਂ ਹਨ। ਏਅਰਟੈੱਲ ਨੇ ਵੀ ਇਹ ਦਰਾਂ 42 ਫੀਸਦ ਤਕ ਵਧਾਉਣ ਦਾ ਐਲਾਨ ਕੀਤਾ ਹੈ। ਵੋਡਾਫੋਨ-ਆਈਡੀਆ ਨੇ ਇਕ ਬਿਆਨ ਵਿੱਚ ਕਿਹਾ, ‘ਭਾਰਤ ਦੀ ਮੋਹਰੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਵੋਡਾਫੋਨ ਆਈਡੀਆ ਲਿਮਟਿਡ (ਵੀਆਈਐੱਲ) ਨੇ ਆਪਣੇ ਪ੍ਰੀਪੇਡ ਪ੍ਰਾਡਕਟਸ ਤੇ ਸਰਵਸਿਜ਼ ਲਈ ਨਵੇਂ ਟੈਰਿਫ਼/ਪਲਾਨਾਂ ਦਾ ਐਲਾਨ ਕੀਤਾ ਹੈ, ਜੋ 3 ਦਸੰਬਰ ਤੋਂ ਅਮਲ ਵਿੱਚ ਆਉਣਗੇ।’ ਨਵੇਂ ਪਲਾਨਾਂ ਤਹਿਤ ਅਨਲਿਮਟਿਡ ਪਲਾਨਜ਼ ਜਿਵੇਂ 2 ਦਿਨ, 28 ਦਿਨ, 84 ਦਿਨ, 365 ਦਿਨ ਲਗਪਗ ਪਹਿਲਾਂ ਦੇ ਮੁਕਾਬਲੇ 41.2 ਫੀਸਦ ਤਕ ਮਹਿੰਗੇ ਹੋਣਗੇ। ਮੌਜੂਦਾ ਸਮੇਂ ਇਕ ਸਾਲ ਦਾ ਅਨਲਿਮਟਿਡ ਪਲਾਨ ਜਿਹੜਾ 1699 ਰੁਪਏ ਵਿੱਚ ਮਿਲਦਾ ਹੈ, ਉਹ ਮੰਗਲਵਾਰ ਤੋਂ 2399 ਰੁਪਏ ਦਾ ਹੋ ਜਾਵੇਗਾ। ਡੇਢ ਜੀਬੀ 84 ਦਿਨ ਦੀ ਵੈਧਤਾ ਵਾਲਾ ਪਲਾਨ 458 ਰੁਪਏ ਦੀ ਥਾਂ 599 ਰੁਪਏ ਵਿੱਚ ਮਿਲੇਗਾ। ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਵੱਲੋਂ ਕੀਤੀਆਂ ਹਦਾਇਤਾਂ ਮਗਰੋਂ ਵੀਆਈਐੱਲ ਅਨੁਮਾਨਿਤ 44,150 ਕਰੋੜ ਰੁਪਏ ਦੀ ਦੇਣਦਾਰ ਹੈ ਤੇ ਕਾਲ ਤੇ ਡੇਟਾ ਦਰਾਂ ਵਿੱਚ ਵਾਧਾ ਇਸੇ ਕੜੀ ਦਾ ਹਿੱਸਾ ਹੈ।
-ਪੀਟੀਆਈ

ਨਿੱਜੀ ਟੈਲੀਕਾਮ ਕੰਪਨੀਆਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਟੈਲੀਕਾਮ ਸੈਕਟਰ ਵਿੱਚ ਸਰਕਾਰੀ ਮਾਲਕੀ ਵਾਲੇ ਅਦਾਰਿਆਂ ਦੀ ਕੀਮਤ ’ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ‘ਵਿਸ਼ੇਸ਼ ਆਓ-ਭਗਤ’ ਕਰ ਰਹੀ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕਿਤੇ ਸੱਤਾਧਾਰੀ ਪਾਰਟੀ ਇਨ੍ਹਾਂ (ਨਿੱਜੀ) ਕੰਪਨੀਆਂ ਤੋਂ ਚੋਣ ਬਾਂਡਾਂ ਦੇ ਰੂਪ ਵਿੱਚ ਲਾਹੇ ਤਾਂ ਨਹੀਂ ਲੈ ਰਹੀ। ਪਾਰਟੀ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਯੂਪੀਏ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਵਿੱਚ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਮੁਨਾਫ਼ੇ ਵਿੱਚ ਸਨ, ਜਿਹੜੀਆਂ ਅੱਜ ਘਾਟੇ ਵਿੱਚ ਹਨ।
-ਪੀਟੀਆਈ


Comments Off on ਵੋਡਾਫੋਨ-ਆਈਡੀਆ ਨੇ ਪੋਸਟ ਪੇਡ ਗਾਹਕਾਂ ਲਈ ਕਾਲ ਤੇ ਡਾਟਾ ਦਰਾਂ ਵਧਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.