ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਵਿਸ਼ਵ ਜੰਗ: ਸਿੱਖ ਸੈਨਿਕ ਦੇ ਪਰਿਵਾਰਾਂ ਨੂੰ ਮਿਲੀ ਬਰਤਾਨਵੀ ਲੇਖਿਕਾ

Posted On December - 8 - 2019

ਕੈਪਟਨ ਅਮਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਬਰਤਾਨਵੀ ਲੇਖਿਕਾ ਵੀ. ਵਾਕਰ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਦਸੰਬਰ
ਬਰਤਾਨਵੀ ਲੇਖਿਕਾ ਵੀ. ਵਾਕਰ ਨੇ ਅੱਜ ਇਥੇ ਪਹਿਲੀ ਵਿਸ਼ਵ ਜੰਗ ਨਾਲ ਸਬੰਧਤ ਕੈਪਟਨ ਅਮਰ ਸਿੰਘ ਦੇ ਪਰਿਵਾਰ ਨਾਲ ਯਾਦਾਂ ਨੂੰ ਤਾਜ਼ਾ ਕੀਤਾ ਹੈ। ਬੀਤੇ ਕੱਲ੍ਹ ਉਹ ਇਥੇ ਇਕ ਸਕੂਲ ਵਿਚ ਬੱਚਿਆਂ ਨੂੰ ਵੀ ਮਿਲੇ ਸਨ ਅਤੇ ਉਨ੍ਹਾਂ ਜੱਲ੍ਹਿਆਂਵਾਲਾ ਬਾਗ ਤੇ ਪਾਰਟੀਸ਼ੀਅਨ ਮਿਊਜ਼ੀਅਮ ਵਿਚ ਆਪਣੇ ਤਜਰਬੇ ਸਾਂਝੇ ਕੀਤੇ ਸਨ।
ਲੇਖਿਕਾ ਨਾਵਲ ‘ਮੇਜਰ ਟੌਮਜ਼ ਵਾਰ’ ਦੀ ਰਚੇਤਾ ਹੈ। ਇਹ ਨਾਵਲ ਪਹਿਲੀ ਵਿਸ਼ਵ ਜੰਗ ਦੇ ਸੈਨਿਕਾਂ ਨਾਲ ਸਬੰਧਤ ਹੈ, ਜਿਸ ਵਿਚ ਸਿੱਖ ਸੈਨਿਕਾਂ, ਜੰਗ ਦੀਆਂ ਘਟਨਾਵਾਂ, ਤਸਵੀਰਾਂ ਅਤੇ ਟੌਮ ਦੀ ਜੰਗ ਡਾਇਰੀ ਵਿਚ ਦਰਜ ਪੱਤਰਾਂ ਦੇ ਹਵਾਲੇ ਸ਼ਾਮਲ ਹਨ। ਇਸ ਵਿਚ ਦਰਜ ਸਿੱਖ ਸੈਨਿਕਾਂ ਦੀ ਜਾਣਕਾਰੀ ਦੇ ਆਧਾਰ ’ਤੇ ਹੀ ਸ੍ਰੀਮਤੀ ਵਾਕਰ ਇਨ੍ਹਾਂ ਸੈਨਿਕਾਂ ਦੀ ਭਾਲ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਆਏ ਹਨ।
ਅੱਜ ਉਨ੍ਹਾਂ ਅਮਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਹੈ, ਜਿਥੇ ਆਨਰੇਰੀ ਕੈਪਟਨ ਅਮਰ ਸਿੰਘ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਹ ਸਕੂਲ ਅਮਰ ਸਿੰਘ ਦੇ ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਹੈ। ਉਸ ਦੇ ਪਰਿਵਾਰ ਵਿਚ ਪੋਤੇ, ਪੜਪੋਤੇ ਹਨ, ਜੋ ਅੱਜ ਹਾਜ਼ਰ ਸਨ। ਪੜਪੋਤੇ ਦੀਪਇੰਦਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਪਟਨ ਅਮਰ ਸਿੰਘ ਨਾਲ ਸਬੰਧਤ ਜੰਗੀ ਘਟਨਾਵਾਂ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਹੈ। ਅੱਜ ਸ੍ਰੀਮਤੀ ਵੀ. ਵਾਕਰ ਨਾਲ ਮਿਲ ਕੇ ਵਿਸ਼ਵ ਜੰਗ ਦੀਆਂ ਘਟਨਾਵਾਂ ਬਾਰੇ ਜਾਨਣ ਦਾ ਮੌਕਾ ਮਿਲਿਆ ਹੈ।
ਸ੍ਰੀਮਤੀ ਵਾਕਰ ਨੇ ਆਖਿਆ ਕਿ ਉਸ ਲਈ ਵੀ ਇਕ ਵੱਡਾ ਮੌਕਾ ਹੈ ਕਿ ਉਸ ਨੂੰ ਆਪਣੇ ਦਾਦਾ ਮੇਜਰ ਟੌਮ ਦੇ ਸਾਥੀਆਂ ਦੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੀ ਡਾਇਰੀ ਵਿਚੋਂ ਰਸਾਲਦਾਰ ਮੇਜਰ ਅਮਰ ਸਿੰਘ ਬਾਰੇ ਜਾਣਕਾਰੀ ਮਿਲੀ ਸੀ। ਉਹ ਇਸ ਪਰਿਵਾਰ ਨੂੰ ਮਿਲਣ ਲਈ ਬਰਤਾਨੀਆ ਤੋਂ ਆਈ ਹੈ। ਉਸ ਦੀ ਮਿਹਨਤ ਸਫ਼ਲ ਹੋ ਗਈ ਹੈ। ਇਸ ਤੋਂ ਪਹਿਲਾਂ ਉਹ ਅਰਜਨ ਸਿੰਘ ਦੇ ਪਰਿਵਾਰ ਨੂੰ ਵੀ ਮਿਲ ਚੁੱਕੀ ਹੈ। ਪਹਿਲੀ ਵਿਸ਼ਵ ਜੰਗ ਵਿਚ ਸਿੱਖ ਸੈਨਿਕ ਰਹੇ ਅਰਜਨ ਸਿੰਘ ਨੇ ਉਸ ਦੇ ਦਾਦਾ ਮੇਜਰ ਟੌਮ ਨਾਲ ਨਿੱਜੀ ਸਹਾਇਕ ਵਜੋਂ ਕੰਮ ਕੀਤਾ ਸੀ। ਉਸ ਨੇ ਦੱਸਿਆ ਕਿ ਡਾਇਰੀ ਵਿਚੋਂ ਭਾਰਤੀ ਸਿੱਖ ਫੌਜੀਆਂ ਦੇ ਚਾਰ ਨਾਂ ਮਿਲੇ ਸਨ, ਜਿਨ੍ਹਾਂ ਵਿਚ ਅਮਰ ਸਿੰਘ, ਰਸਾਲਦਾਰ ਹਰਨਾਮ ਸਿੰਘ, ਯਾਦ ਰਾਮ ਸਿੰਘ ਅਤੇ ਸਿਪਾਹੀ ਅਰਜਨ ਸਿੰਘ ਦੇ ਨਾਂ ਸ਼ਾਮਲ ਸਨ।


Comments Off on ਵਿਸ਼ਵ ਜੰਗ: ਸਿੱਖ ਸੈਨਿਕ ਦੇ ਪਰਿਵਾਰਾਂ ਨੂੰ ਮਿਲੀ ਬਰਤਾਨਵੀ ਲੇਖਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.