ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਵਿਧਾਇਕ ਵਲੋਂ ਪਾਰਕਾਂ ਦਾ ਉਦਘਾਟਨ

Posted On December - 4 - 2019

ਸ਼ਿਮਲਾ ਪਹਾੜੀ ਪਾਰਕ ਦੇ ਆਧੁਨਿਕੀਕਰਨ ਦੇ ਕਾਰਜਾਂ ਦਾ ਰਿਬਨ ਕੱਟ ਕੇ ਆਰੰਭ ਕਰਦੇ ਹੋਏ ਵਿਧਾਇਕ ਅਮਿਤ ਵਿਜ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 3 ਦਸੰਬਰ
ਸ਼ਿਮਲਾ ਪਹਾੜੀ ਅਤੇ ਮੀਰਪੁਰ ਕਲੋਨੀ ਦੇ ਪਾਰਕਾਂ ਦਾ ਸੁੰਦਰੀਕਰਨ ਦੇ ਕਾਰਜਾਂ ਦਾ ਉਦਘਾਟਨ ਅੱਜ ਵਿਧਾਇਕ ਅਮਿਤ ਵਿੱਜ ਨੇ ਕੀਤਾ, ਜਿਸ ਵਿੱਚ ਲਗਭਗ 68 ਲੱਖ ਦੀ ਲਾਗਤ ਨਾਲ ਦੋਹੇਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਅੱਜ ਕੀਤੇ ਗਏ ਸਮਾਗਮਾਂ ਵਿੱਚ ਸਭ ਤੋਂ ਪਹਿਲਾਂ ਵਿਧਾਇਕ ਅਮਿਤ ਵਿੱਜ ਨੇ ਸ਼ਿਮਲਾ ਪਹਾੜੀ ਪਾਰਕ ਉੁਪਰ ਪਹਿਲੇ ਚਰਨ ਵਿੱਚ ਨਾਰੀਅਲ ਤੋੜ ਕੇ ਅਤੇ ਰਿਬਨ ਕੱਟ ਕੇ ਕਾਰਜਾਂ ਦਾ ਆਗਾਜ਼ ਕੀਤਾ। ਇਸ ਉਪਰੰਤ ਦੁਪਹਿਰ ਬਾਅਦ ਉਨ੍ਹਾਂ ਨੇ ਮੀਰਪੁਰ ਕਲੋਨੀ ਪਾਰਕ ਦਾ ਵੀ ਵਿਧੀਵਤ ਰੂਪ ਵਿੱਚ ਉਦਘਾਟਨ ਕੀਤਾ। ਇਸ ਮੌਕੇ ਕੌਂਸਲਰ ਪੰਨਾ ਲਾਲ ਭਾਟੀਆ, ਗੌਰਵ ਵਡੈਹਰਾ, ਐਕਸੀਅਨ ਸੁਰਜੀਤ ਸਿੰਘ, ਰਾਮ ਪਾਲ ਭੰਡਾਰੀ, ਰਾਜੇਸ਼ ਪੁਰੀ, ਅਸ਼ਵਨੀ ਬਜਾਜ, ਨਰੇਸ਼ ਕੋਹਲੀ, ਰਮਨ ਹਾਂਡਾ, ਭਰਤ ਮਹਾਜਨ, ਆਰਐੱਲ ਸੋਨੀ, ਗਨੇਸ਼ ਵਿਕੀ, ਰਮਨ ਹਾਂਡਾ, ਜੋਗਿੰਦਰ ਪਾਲ ਪਹਿਲਵਾਨ, ਵਿਕਾਸ ਦੱਤਾ, ਨਵਦੀਪ ਸੈਣੀ ਆਦਿ ਵੀ ਮੌਜੂਦ ਸਨ।
ਵਿਧਾਇਕ ਵਿਜ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੋਹੇਂ ਪਾਰਕਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਸ਼ਿਮਲਾ ਪਹਾੜੀ ਪਾਰਕ ਉਪਰ ਕਰੀਬ 27 ਲੱਖ ਰੁਪਏ ਤੇ ਮੀਰਪੁਰ ਕਲੋਨੀ ਉਪਰ 41 ਲੱਖ ਰੁਪਏੇ ਦੇ ਕਾਰਜ ਕੀਤੇ ਜਾਣਗੇ। ਪਾਰਕਾਂ ਵਿੱਚ ਸੈਰਗਾਹ ਲਈ ਟਾਈਲਾਂ ਲਗਾ ਕੇ ਪਾਥ ਬਣਾਇਆ ਜਾਵੇਗਾ। ਬਜ਼ੁਰਗਾਂ ਦੀ ਸੁਵਿਧਾ ਲਈ ਬੈਂਚ ਤੇ ਪਖਾਨੇ ਦੇ ਨਾਲ ਓਪਨ ਜਿੰਮ ਦੀ ਵੀ ਸੁਵਿਧਾ ਦਿੱਤੀ ਜਾਵੇਗੀ। ਸ਼ਿਮਲਾ ਪਹਾੜੀ ਪਾਰਕ ਉਪਰ ਕੌਮੀ ਚੇਤਨਾ ਪਰਿਸ਼ਦ ਦੇ ਮੈਂਬਰਾਂ ਨੇ ਵਿਧਾਇਕ ਅਮਿਤ ਵਿਜ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪਾਰਕ ਦੀ ਦੇਖਭਾਲ ਲਈ ਮਾਲੀ ਲਾਇਆ ਹੋਇਆ ਹੈ, ਜਿਸ ਲਈ ਨਿਗਮ ਨੂੰ ਵਿਸ਼ੇਸ਼ ਸਹਿਯੋਗ ਦੇਣਾ ਚਾਹੀਦਾ ਹੈ। ਵਿਧਾਇਕ ਅਮਿਤ ਵਿਜ ਨੇ ਉਸੇ ਸਮੇਂ ਸੰਸਥਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਪਾਰਕ ਵਿੱਚ ਘਾਹ ਨੂੰ ਕੱਟਣ ਲਈ ਕਟਰ ਮਸ਼ੀਨ ਦਿੱਤੀ ਜਾਵੇਗੀ।


Comments Off on ਵਿਧਾਇਕ ਵਲੋਂ ਪਾਰਕਾਂ ਦਾ ਉਦਘਾਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.