ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਵਨਲਾਲ ਵੱਲੋਂ ਸੈਮੀ ਫਾਈਨਲ ’ਚ ਹਾਰਨ ਮਗਰੋਂ ਬੇਈਮਾਨੀ ਦੇ ਦੋਸ਼

Posted On December - 8 - 2019

ਕੰਨੂਰ, 7 ਦਸੰਬਰ
ਇੰਡੀਆ ਓਪਨ ਦੀ ਚਾਂਦੀ ਤਗ਼ਮਾ ਜੇਤੂ ਅਤੇ ਪਿਛਲੀ ਚੈਂਪੀਅਨ ਵਨਲਾਲ ਦੁਆਤੀ (51 ਕਿੱਲੋ) ਨੇ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਮੁਕਾਬਲੇ ’ਚ ਹਰਿਆਣਾ ਦੀ ਰਿਤੂ ਤੋਂ ਹਾਰਨ ਮਗਰੋਂ ਸ਼ਨਿਚਰਵਾਰ ਨੂੰ ਇੱਥੇ ਬੇਈਮਾਨੀ ਦੇ ਦੋਸ਼ ਲਗਾਏ ਹਨ।
ਪੰਜ ਵਾਰ ਦੀ ਕੌਮੀ ਚੈਂਪੀਅਨ ਮਿਜ਼ੋਰਮ ਦੀ ਇਸ ਮੁੱਕੇਬਾਜ਼ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਸ ਨੂੰ ਧੋਖਾਧੜੀ ਨਾਲ ਹਰਾਇਆ ਗਿਆ ਹੈ। ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਨੇ ਉਸ ਦੀ ਅਪੀਲ ’ਤੇ ਐਤਵਾਰ ਨੂੰ ਸਵੇਰੇ 7 ਵਜੇ ਤੱਕ ਫ਼ੈਸਲਾ ਕਰਨ ਦਾ ਭਰੋਸਾ ਦਿਵਾਇਆ ਹੈ।
ਦੁਆਤੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਹਿਲੇ ਗੇੜ ਦੇ ਮੁਕਾਬਲੇ ਤੋਂ ਬਾਅਦ ਅਚਾਨਕ ਇਕ ਜੱਜ (ਨੀਲਮ ਪੂਨੀਆ) ਨੂੰ ਬਦਲ ਕੇ ਦੂਜੇ ਜੱਜ ਡੀਐੱਸ ਰਾਜੂ ਨੂੰ ਬਿਠਾ ਦਿੱਤਾ ਗਿਆ। ਇਸ ਦੀ ਕੋਈ ਵਜ੍ਹਾ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਆਪਣੇ ਕਰੀਅਰ ’ਚ ਕਦੇ ਵੀ ਹਾਰ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਅੱਜ ਉਸ ਦੇ ਨਾਲ ਧੋਖਾ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੇ ਪੰਜ ਹਜ਼ਾਰ ਰੁਪਏ ਦੇ ਕੇ ਸਮੀਖਿਆ ਦੀ ਮੰਗ ਕੀਤੀ ਹੈ। ਉਹ ਭਲਕੇ ਐਤਵਾਰ ਨੂੰ ਸਵੇਰੇ 7 ਵਜੇ ਇਸ ਬਾਰੇ ਦੱਸਣਗੇ ਪਰ ਉਦੋਂ ਤੱਕ ਇਸ ਦਾ ਕੀ ਮਤਲਬ ਰਹਿ ਜਾਵੇਗਾ ਕਿਉਂਕਿ ਭਲਕੇ ਹੀ ਫਾਈਨਲ ਖੇਡਿਆ ਜਾਣਾ ਹੈ। ਉਸ ਨੇ ਕਿਹਾ ਕਿ ਉਸ ਨੂੰ ਕੋਈ ਆਸ ਨਹੀਂ ਹੈ। ਦੁਆਤੀ ਇਸ ਸਾਲ ਇੰਡੀਆ ਓਪਨ ਦੇ ਫਾਈਨਲ ’ਚ ਉੱਘੀ ਖਿਡਾਰਨ ਐੱਮਸੀ ਮੇਰੀਕੌਮ ਤੋਂ ਹਾਰ ਗਈ ਸੀ। ਮੁੱਕੇਬਾਜ਼ੀ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਿਚਾਲੇ ਸਿਰਫ਼ ਅਸਾਧਾਰਨ ਹਾਲਾਤ ’ਚ ਸਪੁਰਵਾਈਜ਼ਰ ਦੀ ਇਜਾਜ਼ਤ ਨਾਲ ਬਦਲਿਆ ਜਾ ਸਕਦਾ ਹੈ। ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਇਸ ਮਾਮਲੇ ’ਚ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੂਨੀਆ ਨੂੰ ਸ਼ਾਇਦ ਇਸ ਵਾਸਤੇ ਬਦਲਿਆ ਗਿਆ ਕਿਉਂਕਿ ਉਹ ਉਸ ਮੁੱਕੇਬਾਜ਼ੀ ਇਕਾਈ (ਐਸੋਸੀਏਸ਼ਨ) ਦੀ ਨੁਮਾਇੰਦਗੀ ਕਰਦੀ ਹੈ ਜਿਸ ਦਾ ਇਕ ਮੁੱਕੇਬਾਜ਼ ਇਸ ਮੁਕਾਬਲੇ ’ਚ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਖਣਾ ਹੋਵੇਗਾ ਕਿ ਕੀ ਇਸ ਸਬੰਧੀ ਸੁਪਰਵਾਈਜ਼ਰ ਦੀ ਇਜਾਜ਼ਤ ਲਈ ਗਈ ਹੈ ਜਾਂ ਨਹੀਂ।
-ਪੀਟੀਆਈ


Comments Off on ਵਨਲਾਲ ਵੱਲੋਂ ਸੈਮੀ ਫਾਈਨਲ ’ਚ ਹਾਰਨ ਮਗਰੋਂ ਬੇਈਮਾਨੀ ਦੇ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.