ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 5 - 2019

1- ਫੇਅਰ ਐਂਡ ਲਵਲੀ ਕਰੀਅਰ ਫਾਊਂਡੇਸ਼ਨ ਸਕਾਲਰਸ਼ਿਪ: ਜੋ ਵਿਦਿਆਰਥਣਾਂ ਗਰੈਜੂਏਸ਼ਨ ਦੇ ਕਿਸੇ ਵੀ ਸਾਲ ‘ਚ ਹੋਣ, ਕਿਸੇ ਵੀ ਸਟ੍ਰੀਮ ਜਿਵੇਂ ਬੀਏ, ਬੀਐੱਸਸੀ, ਬੀਕਾਮ, ਬੀਈ, ਬੀਟੈੱਕ, ਐੱਲਐੱਲਬੀ, ਬੀਫਾਰਮੇਸੀ, ਬੀਡੀਐੱਸ, ਬੀਐੱਚਐੱਮਐੱਚ, ਬੀਐੱਚਐੱਮ, ਬੀਪੀਐੱਡ, ਬੀਐੱਡ, ਬੀਐੱਸਐੱਲ, ਬੀਬੀਏ ਜਾਂ ਇਨ੍ਹਾਂ ਕੋਰਸਾਂ ਨਾਲ ਪੋਸਟ ਗਰੈਜੂਏਸ਼ਨ ਕਰ ਰਹੀਆਂ ਹੋਣ ਜਾਂ ਕਿਸੇ ਕੋਚਿੰਗ ਸੈਂਟਰ ਤੋਂ ਬੈਂਕਿੰਗ ਸਰਵਿਸ, ਸੀਏ, ਸੀਐੱਸ, ਆਈਸੀਡਬਲਿਊਏ, ਐੱਮਬੀਏ, ਸਿਵਲ ਸਰਵਿਸਿਜ਼, ਗੌਰਮਿੰਟ ਸਰਵਿਸਿਜ਼, ਆਈਆਈਟੀ, ਜੇਈਈ-ਇੰਜੀਨੀਅਰਿੰਗ, ਪੀਐੱਮਟੀ-ਏਆਈਆਈਐੱਮਐੱਸ ਆਦਿ ਦੀ ਕੋਚਿੰਗ ਵੀ ਲੈ ਰਹੀਆਂ ਹੋਣ, ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀਆਂ ਹਨ। ਸਕਾਲਰਸ਼ਿਪ ਲਈ ਚੋਣ ਆਨਲਾਈਨ ਅਰਜ਼ੀਆਂ ਜਾਂ ਇੰਟਰਵਿਊ ਦੇ ਆਧਾਰ ‘ਤੇ ਹੋਵੇਗੀ। 15 ਤੋਂ 30 ਸਾਲ ਦੀਆਂ ਵਿਦਿਆਰਥਣਾਂ, ਜਿਨ੍ਹਾਂ ਵੇ 10ਵੀਂ ਤੇ 12ਵੀਂ ‘ਚੋਂ 60 ਫ਼ੀਸਦੀ ਅੰਕ ਲਏ ਹੋਣ ਤੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਤੋਂ ਜ਼ਿਆਦਾ ਨਾ ਹੋਵੇ, ਯੋਗ ਹਨ। ਚੁਣੇ ਜਾਣ ’ਤੇ 25,000 ਤੋਂ 50,000 ਰੁਪਏ ਤਕ ਦੀ ਇਕਮੁਸ਼ਤ ਰਕਮ ਦਿੱਤੀ ਜਾਵੇਗੀ। ਚਾਹਵਾਨ ਵਿਦਿਆਰਥਣਾਂ ਆਨਲਾਈਨ ਅਪਲਾਈ ਕਰ ਸਕਦੀਆਂ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 15 ਦਸੰਬਰ, 2019
ਲਿੰਕ: http://www.b4s.in/PT/FAL11
2- ਪ੍ਰਾਈਮ ਮਿਨਿਸਟਰ ਸਕਾਲਰਸ਼ਿਪ ਸਕੀਮ ਫਾਰ ਸੈਂਟਰਲ ਆਰਮਡ ਪੁਲੀਸ ਫੋਰਸਿਜ਼ ਐਂਡ ਅਸਾਮ ਰਾਈਫਲਜ਼ 2019-20: ਭਲਾਈ ਤੇ ਮੁੜ ਵਸੇਬਾ ਬੋਰਡ (ਡਬਲਿਊਏਆਰਬੀ), ਗ੍ਰਹਿ ਮੰਤਰਾਲੇ ਵੱਲੋਂ ਕੇਂਦਰੀ ਹਥਿਆਰਬੰਦ ਪੁਲੀਸ ਬਲ ਅਤੇ ਅਸਾਮ ਰਾਈਫਲਜ਼ ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਤਾਂ ਕੋਲੋਂ ਇਸ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਯੋਜਨਾ ਤਹਿਤ ਸੂਬਾ ਪੁਲੀਸ ਮੁਲਾਜ਼ਮਾਂ ਨੂੰ ਇੰਜਨੀਅਰਿੰਗ, ਮੈਡੀਸਨ, ਡੈਂਟਲ, ਵੈਟਰਨਰੀ, ਬੀਬੀਏ, ਬੀਸੀਏ, ਬੀਫਾਰਮਾ, ਬੀਐੱਸਸੀ, ਐੱਮਬੀ, ਐੱਮਸੀਏ ਡਿਗਰੀ ਪੂਰੀ ਕਰਨ ਲਈ ਆਰਥਿਕ ਸਹਾਇਤਾ ਮਿਲੇਗੀ। ਸੀਏਪੀਐੱਫ ਜਾਂ ਏਆਰ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਈ ਹੋਵੇ, ਦੀਆਂ ਵਿਧਵਾਵਾਂ ਜਾਂ ਡਿਊਟੀ ਦੌਰਾਨ ਅਪਾਹਜ ਹੋਏ ਜਵਾਨਾਂ ਦੇ ਆਸ਼ਰਤਾਂ, ਸੇਵਾਮੁਕਤ, ਏਆਰ ਮੁਲਾਜ਼ਮਾਂ ਦੇ ਆਸ਼ਰਤਾਂ, ਸੂਬਾ ਪੁਲੀਸ ਮੁਲਾਜ਼ਮ, ਜੋ ਨਕਸਲੀ ਜਾਂ ਅੱਤਵਾਦੀ ਹਮਲਿਆਂ ‘ਚ ਸ਼ਹੀਦ ਹੋਏ ਹੋਣ, ਉਨ੍ਹਾਂ ਦੇ ਆਸ਼ਰਤ, ਜਿਨ੍ਹਾਂ ਨੇ 12ਵੀਂ ਬੋਰਡ ਦੀ ਪ੍ਰੀਖਿਆ, ਡਿਪਲੋਮਾ ਆਦਿ ‘ਚੋਂ ਘੱਟੋ-ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ, ਅਪਲਾਈ ਕਰ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ 2500 ਤੇ ਵਿਦਿਆਰਥਣਾਂ ਨੂੰ 3000 ਰੁਪਏ ਮਾਸਕ ਦੇ ਹਿਸਾਬ ਨਾਲ ਇਕਮੁਸ਼ਤ ਸਾਲਾਨਾ ਰਕਮ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਨਾਲਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 15 ਦਸੰਬਰ, 2019
ਲਿੰਕ: http://www.b4s.in/PT/PMS14
3- ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019-20: ਕਾਲਜ ਬੋਰਡ ਵੱਲੋਂ ਹੋਣਹਾਰ ਤੇ ਆਰਥਿਕ ਰੂਪ ‘ਚ ਕਮਜ਼ੋਰ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਐਸਏਟੀ ਪ੍ਰੀਖਿਆ ਫ਼ੀਸ ‘ਚ ਛੋਟ ਦਿੱਤੀ ਜਾ ਰਹੀ ਹੈ। ਐਸਏਟੀ ਪ੍ਰੀਖਿਆ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 12ਵੀਂ ਦੇ ਵਿਦਿਆਰਥੀਆਂ ਨੂੰ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ ਇੰਸਟੀਚਿਊਸ਼ਨਜ਼ ਤੋਂ ਗਰੈਜੂਏਸ਼ਨ ਡਿਗਰੀ/ਡਿਪਲੋਮਾ ਕਰਨ ਲਈ ਪੂਰੀ ਸਕਾਲਰਸ਼ਿਪ ਪ੍ਰਾਪਤ ਹੋਵੇਗੀ। ਇਹ ਵਜ਼ੀਫ਼ਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੇ ਮਈ 2019, ਐਸਏਟੀ ਪ੍ਰੀਖਿਆ ‘ਚ ਵਧੀਆ ਪ੍ਰਦਰਸ਼ਨ ਕੀਤਾ ਹੋਵੇ। ਸੈਸ਼ਨ 2019-20 ‘ਚ ਬਾਰ੍ਹਵੀਂ ਦੇ ਵਿਦਿਆਰਥੀ, ਜੋ ਭਾਰਤ ‘ਚ ਰਹਿ ਕੇ ਪੜ੍ਹਾਈ ਕਰ ਰਹੇ ਹਨ ਤੇ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ ਤੇ ਪ੍ਰੀਖਿਆ ‘ਚ ਬਿਹਤਰੀਨ ਰੈਂਕਿੰਗ (1350/1600) ਪ੍ਰਾਪਤ ਕਰਨਗੇ, ਇਸ ਸਕਾਲਰਸ਼ਿਪ ਲਈ ਯੋਗ ਹੋਣਗੇ। ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਘੱਟ ਹੈ, ਨੂੰ ਐਸਏਟੀ ਪ੍ਰੀਖਿਆ ਫ਼ੀਸ ‘ਚ 50 ਫ਼ੀਸਦੀ ਤਕ ਦੀ ਛੋਟ ਮਿਲੇਗੀ। ਵਧੀਆ ਰੈਂਕਿੰਗ ਵਾਲੇ ਜਿਨ੍ਹਾਂ ਵਿਦਿਆਰਥੀਆਂ ਦੀ ਪਰਿਵਾਰਕ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ, ਨੂੰ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ ਇੰਸਟੀਚਿਊਸ਼ਨਜ਼ ‘ਚ ਗਰੈਜੂਏਸ਼ਨ ਡਿਗਰੀ ਪ੍ਰੋਗਾਰਮ ਲਈ ਪੂਰੀ ਸਕਾਲਰਸ਼ਿਪ ਮਿਲੇਗੀ। ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2020
ਲਿੰਕ: http://www.b4s.in/PT/CBI2
www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.