ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਲਿਵਰਪੂਲ ਨੇ ਜਿੱਤ ਨਾਲ ਲੀਡ ਮਜ਼ਬੂਤ ਕੀਤੀ

Posted On December - 2 - 2019

ਲੰਡਨ, 1 ਦਸੰਬਰ
ਲਿਵਰਪੂਲ ਨੇ ਕਰੀਬੀ ਮੁਕਾਬਲੇ ’ਚ ਬਰਾਈਟਨ ਨੂੰ 2-1 ਨਾਲ ਹਰਾ ਕੇ ਫੁਟਬਾਲ ਦੀ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਚੋਟੀ ’ਤੇ ਆਪਣੀ ਲੀਡ 11 ਅੰਕ ਕਰ ਲਈ। ਮੈਨਚੈਸਟਰ ਸਿਟੀ ਨੇ ਨਿਊਕਾਸਲੇ ਨੂੰ 2-2 ਦੀ ਬਰਾਬਰੀ ’ਤੇ ਰੋਕਿਆ। ਚੈਲਸੀ ਨੂੰ ਵੈਸਟ ਹੈਮ ਖ਼ਿਲਾਫ਼ 0-1 ਨਾਲ ਹਾਰ ਝੱਲਣੀ ਪਈ, ਜਿਸ ਨਾਲ ਟੀਮ ਨੇ ਦੂਜੇ ਸਥਾਨ ’ਤੇ ਚੱਲ ਰਹੀ ਸਿਟੀ ਦੀ ਟੀਮ ਦੀ ਬਰਾਬਰੀ ਕਰਨ ਦਾ ਮੌਕਾ ਗੁਆ ਲਿਆ। ਟੋਟੇਨਹੈਮ ਨੇ ਜੋਸ ਮੋਰਿਨ੍ਹੋ ਦੇ ਮਾਰਗਦਰਸ਼ਨ ਹੇਠ ਜੇਤੂ ਲੈਅ ਜਾਰੀ ਰੱਖਦਿਆਂ ਡੈਲੇ ਅਲੀ ਦੇ ਦੋ ਗੋਲਾਂ ਨਾਲ ਬੌਰਨੇਮਾਊਥ ਨੂੰ 3-2 ਨਾਲ ਹਰਾਇਆ। ਲਿਵਰਪੂਲ ਦੀ ਟੀਮ 14 ਮੈਚਾਂ ਵਿੱਚ 40 ਅੰਕਾਂ ਨਾਲ ਸਿਖਰ ’ਤੇ ਚੱਲ ਰਹੀ ਹੈ। ਮੈਨਚੈਸਟਰ ਸਿਟੀ ਇੰਨੇ ਹੀ ਮੈਚਾਂ ਵਿੱਚ 29 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਲੈਸਟਰ ਸਿਟੀ ਦੇ ਵੀ 13 ਮੈਚਾਂ ਵਿੱਚ 29 ਅੰਕ ਹਨ ਅਤੇ ਟੀਮ ਤੀਜੇ ਨੰਬਰ ’ਤੇ ਹੈ। ਚੈਲਸੀ ਅਤੇ ਟੋਟੇਨਹੈਮ ਦੀਆਂ ਟੀਮਾਂ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ਉੱਤੇ ਚੱਲ ਰਹੀਆਂ ਹਨ। ਚੈਲਸੀ ਦੇ 26 ਅੰਕ, ਜਦੋਂਕਿ ਟੋਟੇਨਹੈਮ ਦੇ 20 ਅੰਕ ਹਨ। -ਏਐੱਫਪੀ

 


Comments Off on ਲਿਵਰਪੂਲ ਨੇ ਜਿੱਤ ਨਾਲ ਲੀਡ ਮਜ਼ਬੂਤ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.