ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਲਿਫ਼ਟ ਪੰਪਾਂ ਨੂੰ ਮੋਘਿਆਂ ’ਚ ਬਦਲਣ ਦੀ ਨੀਤੀ ਦਾ ਵਿਰੋਧ

Posted On December - 5 - 2019

ਲੰਬੀ ਵਿੱਚ ਮੀਟਿੰਗ ਕਰਦੇ ਹੋਏ ਲਿਫ਼ਟ ਪੰਪ ਧਾਰਕ ਕਿਸਾਨ।

ਇਕਬਾਲ ਸਿੰਘ ਸ਼ਾਂਤ
ਲੰਬੀ, 4 ਦਸੰਬਰ
ਸਰਹਿੰਦ ਫੀਡਰ ਨਹਿਰ ਦੇ ਨਵੀਨੀਕਰਨ ਦੌਰਾਨ ਲਿਫ਼ਟ ਪੰਪ ਦੀ ਜਗ੍ਹਾ ਮੋਘਿਆਂ ਦੀ ਹੌਦੀਆਂ ਬਣਾਉਣ ਦੀ ਨੀਤੀ ਬਾਰੇ ਸੂਬਾ ਸਰਕਾਰ ਵੱਲੋਂ ਸਖ਼ਤ ਰਵੱਈਆ ਅਪਣਾਉਣ ਕਾਰਨ ਮਾਲਵੇ ਦੇ ਪੰਜ ਹਲਕਿਆਂ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਲੰਬੀ, ਕੋਟਕਪੂਰਾ ਅਤੇ ਫਰੀਦਕੋਟ ’ਚ ਸਿੱਧੇ ਤੌਰ ’ਤੇ ਕਾਂਗਰਸ ਪਾਰਟੀ ਦੀ ਵੋਟ ਜ਼ਮੀਨ ਲਿਫ਼ਟ ਪੰਪ ਦੀ ਪਾਈਪਾਂ ਵਿੱਚ ਖੁਰਦੀ ਵਿਖਾਈ ਦੇ ਰਹੀ ਹੈ। ਇਸ ਵਿਰੁੱਧ ਪ੍ਰਭਾਵਿਤ ਕਿਸਾਨਾਂ ਦੀ ਜਥੇਬੰਦੀ ਨੇ 8 ਦਸੰਬਰ ਨੂੰ ਲੰਬੀ ’ਚ ਰੋਸ ਰੈਲੀ ਦਾ ਐਲਾਨ ਕਰ ਕੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਪ੍ਰਭਾਵਿਤ ਹੋਣ ਵਾਲੇ ਲਿਫ਼ਟ ਪੰਪ ਧਾਰਕਾਂ ਵਿੱਚ ਕਰੀਬ 50 ਫ਼ੀਸਦੀ ਕਾਂਗਰਸ ਪਾਰਟੀ ਨਾਲ ਜੁੜੇ ਕਿਸਾਨ ਵੀ ਸ਼ਾਮਲ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਕਾਂਗਰਸ ਸਰਕਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਹੁਰਾਂ ਦਾ ਪੱਖ ਪੂਰਨ ਲਈ ਪਾਰਟੀ ਕਾਡਰ ਦੇ ਢਿੱਡ ਨੂੰ ਲੱਤ ਮਾਰਨ ਤੋਂ ਗੁਰੇਜ਼ ਨਹੀਂ ਕਰ ਰਹੀ। 2005 ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਲਿਫ਼ਟ ਪੰਪਾਂ ਦੇ ਵਜੂਦ ’ਤੇ ਸੰਕਟ ਆਇਆ ਸੀ।
ਹਰੀਕੇ ਬੈਰਾਜ ਤੋਂ ਨਿਕਲਦੀ ਸਰਹਿੰਦ ਫੀਡਰ ’ਤੇ ਲੋਹਗੜ੍ਹ ਹੈੱਡ ਦੇ ਨੇੜੇ ਟੇਲ ਤੱਕ ਕਰੀਬ 250 ਲਿਟਫ਼ ਪੰਪ ਹਨ। ਇਸ ਬਦਲਵੀਂ ਨੀਤੀ ਨਾਲ ਇੱਕ ਲੱਖ ਏਕੜ ਵਾਹੀਯੋਗ ਜ਼ਮੀਨ ਬੰਜ਼ਰ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਨਿਫ਼ਟ ਪੰਪ ਧਾਰਕ ਕਿਸਾਨਾਂ ਨੇ ਬੁੱਧਵਾਰ ਨੂੰ ਇੱਕ ਮੀਟਿੰਗ ਕਰ ਕੇ ਕਾਂਗਰਸ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਖ਼ਿਲਾਫ਼ ਲੰਬੀ ਵਿੱਚ 8 ਦਸੰਬਰ ਨੂੰ ਰੋਸ ਰੈਲੀ ਕਰਨ ਦਾ ਐਲਾਨ ਕੀਤਾ।
ਲਿਫਟ ਪੰਪ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਲਕਾਰ ਸਿੰਘ ਹੁਸਨਰ ਨੇ ਮੀਟਿੰਗ ਮੌਕੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਰਿਵਾਰ ਨੂੰ ਲਾਭ ਦੇਣ ਲਈ ਸੂਬੇ ਦੇ ਕਰੀਬ ਇੱਕ ਲੱਖ ਤੋਂ ਵੱਧ ਰਕਬੇ ਨੂੰ ਤਬਾਹ ਕਰਨ ਦੇ ਰਸਤੇ ’ਤੇ ਚੱਲ ਰਹੀ ਹੈ ਜਿਸ ਨੂੰ ਸੰਘਰਸ਼ੀ ਕਿਸਾਨ ਬਰਦਾਸ਼ਤ ਨਹੀਂ ਕਰਨਗੇ।

ਸਰਕਾਰੀਆ ਅਤੇ ਵੜਿੰਗ ਆਹਮੋ-ਸਾਹਮਣੇ

ਲਿਫ਼ਟਾਂ ਪੰਪਾਂ ਨੂੰ ਹੌਦੀਆਂ ਵਾਲੇ ਮੋਘਿਆਂ ’ਚ ਬਦਲਣ ਦੇ ਮਾਮਲੇ ’ਤੇ ਸਿੰਚਾਈ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਵਿਧਾਇਕ ਰਾਜਾ ਵੜਿੰਗ ਆਹਮੋ-ਸਾਹਮਣੇ ਆ ਗਏ ਹਨ। ਬੀਤੇ ਦਿਨੀਂ ਸਿੰਚਾਈ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਸਰਹਿੰਦ ਫੀਡਰ ਤੋਂ ਹੱਦੋਂ ਵੱਧ ਪਾਣੀ ਲੈ ਰਹੇ ਹਨ, ਜਿਸਦੀ ਰੋਕਥਾਮ ਲਈ ਲਿਫ਼ਟ ਪੰਪਾਂ ਨੂੰ ਮੋਘਾ ਹੌਦੀ ਆਧਾਰਤ ਬਣਾਇਆ ਜਾਵੇਗਾ। ਦੂਜੇ ਪਾਸੇ ਬੀਤੇ ਮੰਗਲਵਾਰ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਜੱਦੀ ਜ਼ਿਲ੍ਹੇ ਅਤੇ ਲਾਗਲੇ ਹਲਕਿਆਂ ’ਚ ਜ਼ਮੀਨੀ ਸਮੱਸਿਆ ਅਤੇ ਭਵਿੱਖ ’ਚ ਸਿਆਸੀ ਖੋਰੇ ਨੂੰ ਭਾਂਪਦਿਆਂ ਸੋਸ਼ਲ ਮੀਡੀਆ ਰਾਹੀਂ ਲਿਫ਼ਟ ਪੰਪ ਨੀਤੀ ’ਚ ਤਬਦੀਲੀ ਨਾ ਆਉਣ ਦੇਣ ਦਾ ਭਰੋਸਾ ਦਿੱਤਾ ਹੈ। ਵੜਿੰਗ ਨੇ ਨੀਤੀ ਤਬਦੀਲੀ ਦੇ ਸੁਝਾਆਂ ਲਈ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ।


Comments Off on ਲਿਫ਼ਟ ਪੰਪਾਂ ਨੂੰ ਮੋਘਿਆਂ ’ਚ ਬਦਲਣ ਦੀ ਨੀਤੀ ਦਾ ਵਿਰੋਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.