ਕਾਰ ਰੁੱਖ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ !    ਜਲਾਲਪੁਰ ਦੀ ਕੋਠੀ ਦਾ ਘਿਰਾੳ ਕਰਨ ਜਾਂਦੇ ‘ਆਪ’ ਆਗੂ ਹਿਰਾਸਤ ’ਚ ਲਏ !    ਕਰੋਨਾ: ਭਾਰਤ ਵਿੱਚ ਐਮਰਜੈਂਸੀ ਦੌਰਾਨ ਰੈਮਡੀਸਿਵਿਰ ਦੀ ਵਰਤੋਂ ਨੂੰ ਮਨਜੂਰੀ !    ਭਾਰਤ ਆਰਥਿਕ ਵਿਕਾਸ ਦਰ ਮੁੜ ਹਾਸਲ ਕਰੇਗਾ: ਮੋਦੀ !    ਟਰੰਪ ਨੇ ਦੇਸ਼ ਵਿੱਚ ਫੌਜ ਲਾਉਣ ਦੀ ਚਿਤਾਵਨੀ ਦਿੱਤੀ !    ਦੇਸ਼ ਵਿੱਚ ਦੋ ਲੱਖ ਦੇ ਨੇੜੇ ਪੁੱਜੀ ਕਰੋਨਾ ਮਰੀਜ਼ਾਂ ਦੀ ਗਿਣਤੀ !    ਪੁਲਵਾਮਾ ਵਿੱਚ ਦੋ ਅਤਿਵਾਦੀ ਮਾਰੇ !    ਜਲੰਧਰ ਵਿੱਚ ਕਰੋਨਾ ਵਾਇਰਸ ਦੇ 10 ਮਰੀਜ਼ ਆਏ !    ਕਾਂਗਰਸੀ ਆਗੂ ਦੇ ਇਕਲੌਤੇ ਪੁੱਤ ਨੇ ਖ਼ੁਦਕੁਸ਼ੀ ਕੀਤੀ !    ਚੰਡੀਗੜ੍ਹ : ਕਰੋਨਾ ਪੀੜਤ ਬਜ਼ੁਰਗ ਔਰਤ ਦੀ ਮੌਤ !    

ਰਾਫ਼ਾਲ ਸੌਦੇ ਤੋਂ ਬਾਅਦ ਮੋਦੀ ਨੂੰ ਇਕ ਹੋਰ ਫ਼ਰਾਂਸੀਸੀ ਪੇਸ਼ਕਸ਼

Posted On December - 2 - 2019

ਪੈਰਿਸ, 1 ਦਸੰਬਰ
ਫਰਾਂਸ ਨੇ ਰਾਫਾਲ ਸੌਦੇ ਤੋਂ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤਿਵਾਦ ਦਾ ਮੁਕਾਬਲਾ ਕਰਨ ਲਈ ਇਕ ਹੋਰ ਪੇਸ਼ਕਸ਼ ਦਿੱਤੀ ਹੈ। ਭਵਿੱਖੀ ਕਾਢਾਂ ਲਈ ਜਾਣੇ ਜਾਂਦੇ ਮਾਰਕੋ ਐਰਮਾਨ ਨੇ ਆਈਏਐੱਨਐਸ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਕਿਹਾ ‘‘ ਅਸੀਂ ਭਾਰਤ ਦੇ ਨਾਲ ਮਿਲ ਕੇ ਭਵਿੱਖ ਦੀ ਕਲਪਨਾ ਕਰਨਾ ਚਾਹੁੰਦੇ ਹਾਂ।’’
ਫਰਾਂਸੀਸੀ ਕੰਪਨੀ ਥੇਲਜ਼ ਜੋ ਦਿੱਲੀ ਮੈਟਰੋ ਅਤੇ ਮਿਰਾਜ 2000 ਅਪਗ੍ਰੇਡ ਪ੍ਰੋਗਰਾਮ ਤੇ ਇਥੋਂ ਤੱਕ ਕਿ ਰਾਫਾਲ ਟੀਮ ਦਾ ਹਿੱਸਾ ਹੈ, ਦੇ ਮੁੱਖ ਤਕਨੀਕੀ ਅਧਿਕਾਰੀ ਮਾਰਕੋ ਐਰਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕੰਪਨੀ ਨਰਿੰਦਰ ਮੋਦੀ ਸਰਕਾਰ ਲਈ ਨਵੀਂ ਤਜਵੀਜ਼ ਲਿਆਈ ਹੈ। ‘ਚਲੋ ਮਿਲ ਕੇ ਅੱਤਵਾਦ ਨਾਲ ਲੜੀਏ।’ ਅਤਿਵਾਦ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਭਾਰਤ ਦੀ ਮਦਦ ਕਰਨ ਦੇ ਵਿਚਾਰ ਨੂੰ ਚੇਤੇ ਕਰਦਿਆਂ ਐਰਮਾਨ ਨੇ ਕਿਹਾ ਕਿ ਜਦੋਂ ਉਹ ਭਾਰਤ ਆਇਆ ਸੀ, ਉਦੋਂ ਮੈਟਰੋ ਸਟੇਸ਼ਨ ’ਤੇ ਉਸ ਦੇ ਸਾਮਾਨ ਦੀ ਚੈਕਿੰਗ ਅਤੇ ਮਗਰੋਂ ਉਸ ਦੀ ਸੁਰੱਖਿਆ ਬਲਾਂ ਵੱਲੋਂ ਜਾਂਚ ਬਾਅਦ ਉਹ ਬਿਲਿੰਗ ਪੁਆਇੰਟ ’ਤੇ ਪੁੱਜਿਆ ਸੀ। ਇਸ ਸਭ ਵਿਚੋਂ ਗੁਜ਼ਰਨ ਬਾਅਦ ਉਸ ਨੇ ਆਪਣੇ ਆਪ ਨੂੰ ਕਿਹਾ, ‘‘ਸਾਨੂੰ ਇਕ ਕੰਪਨੀ ਵਜੋਂ ਭਾਰਤ ਲਈ ਕੁਝ ਵਿਕਸਤ ਕਰਨਾ ਚਾਹੀਦਾ ਹੈ ਜਿਸ ਵਿੱਚ ਇਕੋ ਨੁਕਤੇ ’ਤੇ ਮੈਟਰੋ ਵਿੱਚ ਦਾਖ਼ਲ ਹੋਣ ਸਮੇਂ ਅਦਾਇਗੀ ਦੇ ਨਾਲ ਨਾਲ ਵਿਅਕਤੀ ਦੀ ਸ਼ਨਾਖਤ ਕਿ ਉਹ ‘ਦਹਿਸ਼ਗਰਦ ਹੈ ਜਾਂ ਨਹੀਂ ਹੈ’ ਦੀ ਤਸਦੀਕ ਵੀ ਸ਼ਾਮਲ ਹੋਵੇ।
ਮਾਰਕੋ ਐਰਮਾਨ ਨੇ ਭਵਿੱਖ ਦੇ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਮੋਦੀ ਸਰਕਾਰ ਨੂੰ ਕੰਪਨੀ ਦੀ ਭਵਿੱਖੀ ਮੁਹਾਰਤ ਦਾ ਲਾਹਾ ਲੈਣ ਦਾ ਸੱਦਾ ਦਿੰਦਿਆਂ ਕਿਹਾ.“ਭਵਿੱਖ ਵਿਚ ਹੋ ਸਕਦਾ ਹੈ, ਜੇ ਤੁਸੀਂ ਗੱਲਬਾਤ ਦਾ ਸਹੀ ਢੰਗ ਲੱਭ ਲੈਂਦੇ ਹੋ, ਤਾਂ ਤੁਸੀਂ ਸ਼ਾਇਦ ਜੋ ਕੁਝ ਵਾਪਰਿਆ ਹੈ, ਉਸ ਤੋਂ ਇਲਾਵਾ ਹੋਰ ਕਈ ਹੱਲ ਲੱਭੋਗੇ।” ਉਹ 26/11 ਹਮਲਿਆਂ ਦਾ ਜ਼ਿਕਰ ਕਰ ਰਹੇ ਸਨ।
ਕਾਬਿਲੇਗੌਰ ਹੈ ਕਿ ਥੇਲਜ਼ ਦਿੱਲੀ ਅਤੇ ਗੁਰੂਗ੍ਰਾਮ ਮੈਟਰੋ ਦੇ ਟਿਕਟ ਸਿਸਟਮ ਦੇ ਨਾਲ ਹੀ ਬੰਗਲੌਰ, ਹੈਦਰਾਬਾਦ, ਜੈਪੁਰ, ਮੁੰਬਈ ਅਤੇ ਦਿੱਲੀ ਮੈਟਰੋ ਲਈ ਏਕੀਕਿ੍ਤ ਸੰਚਾਰ ਨਿਗਰਾਨ ਪ੍ਰਬੰਧ ਵੀ ਮੁਹੱਈਆ ਕਰਾਉਂਦੀ ਹੈ। ਉਨ੍ਹਾਂ ਆਸ ਜਤਾਈ ਕਿ ਜੇ ਇਹ ਸਿਸਟਮ ਭਾਰਤ ਵਿਚ ਲਗਾਇਆ ਜਾਂਦਾ ਹੈ , ਤਾਂ ਕੋਈ ਵੀ ਯੂਰੋਪੀ ਮੁਲਕ ਭਾਰਤ ਵਿਚ ਦਾਖਲ ਨਹੀਂ ਹੋ ਸਕੇਗਾ, ਜੋ ਸਾਡੇ ਲਈ ਠੀਕ ਹੈ। ਉਨ੍ਹਾਂ ਕਿਹਾ, ‘‘ਥੇਲਜ਼ ਭਾਰਤ ਸਰਕਾਰ ਨੂੰ ਇਹ ਸੁਰੱਖਿਆ ਦਿੰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਇਹ ਮੋਦੀ ਸਰਕਾਰ ਲਈ ਹੈ ਜੋ ਸ਼ਾਇਦ ਇਸ ਬਾਰੇ ਫ਼ੈਸਲਾ ਲੈ ਸਕਦੀ ਹੈ। ’’
-ਆਈਏਐਨਐਸ

ਯੂਰਪੀਅਨ ਮੁਲਕਾਂ ਵਿੱਚ ਸਰਗਰਮ ਹੈ ਕੰਪਨੀ

ਥੇਲਜ਼ ਦੇ ਮੁੱਖ ਤਕਨੀਕੀ ਅਧਿਕਾਰੀ ਮਾਰਕੋ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸੈਟੇਲਾਈਟ ਜ਼ਰੀਏ ਭਾਰਤ ਦੀ ਸੰਚਾਰ ਪ੍ਰਣਾਲੀ, ਖ਼ਾਸਕਰ ਸਰਕਾਰ ਅਤੇ ਇਸ ਦੇ ਵੱਖ ਵੱਖ ਮੰਤਰਾਲਿਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ, ਜਿਵੇਂ ਕਿ ਇਹ ਯੂਰਪੀਅਨ ਯੂਨੀਅਨ ਦੇ ਮੁਲਕਾਂ ਵਿੱਚ ਇਸ ਸਮੇਂ ਕਰ ਰਹੀ ਹੈ। ਥੇਲਜ਼ ਕੰਪਨੀ ਕੁਆਂਟਮ ਕੰਪਿਊਟਰ ਜੋ ਡੇਟਾ ਪ੍ਰੋਸੈੱਸ ਕਰਨ ਵਿਚ ਸੈਂਕੜੇ ਅਤੇ ਸੌ ਗੁਣਾ ਤੇਜ਼ ਹੋਣਗੇ, ਬਣਾਉਣ ਦੇ ਨਾਲ ਹੀ ਕੁਆਂਟਮ ਯੁੱਗ ਤੋਂ ਅੱਗੇ ਕ੍ਰਿਪਟੋਗ੍ਰਾਫੀ ਦੀ ਤਕਨੀਕ ਵਿਕਸਿਤ ਕਰ ਰਹੀ ਹੈ, ਜੋ ਸਰਕਾਰ ਜਾਂ ਮੰਤਰਾਲਿਆਂ ਦੇ ਮਹੱਤਵਪੂਰਨ ਡਾਟਾ ਨੂੰ ਸੁਰੱਖਿਅਤ ਕਰੇਗੀ।


Comments Off on ਰਾਫ਼ਾਲ ਸੌਦੇ ਤੋਂ ਬਾਅਦ ਮੋਦੀ ਨੂੰ ਇਕ ਹੋਰ ਫ਼ਰਾਂਸੀਸੀ ਪੇਸ਼ਕਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.