ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਯੂਥ ਕਾਂਗਰਸ ਚੋਣਾਂ ਦੌਰਾਨ ਝਗੜਾ

Posted On December - 6 - 2019

ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਦਸੰਬਰ
ਅੱਜ ਇੱਥੋਂ ਦੇ ਕਾਂਗਰਸ ਦਫ਼ਤਰ ਵਿਚ ਪਈਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੌਰਾਨ ਕੁਝ ਵਰਕਰ ਆਪਸ ਵਿਚ ਭਿੜ ਗਏ ਤੇ ਇਕ-ਦੂਜੇ ਨਾਲ ਹੱਥੋਪਾਈ ਕੀਤੀ। ਮੌਕੇ ’ਤੇ ਪੁੱਜੀ ਪੁਲੀਸ ਤੇ ਮੋਹਤਬਰਾਂ ਨੇ ਮਾਮਲਾ ਸ਼ਾਂਤ ਕਰਵਾਇਆ। ਅੱਜ ਸਵੇਰ ਤੋਂ ਹੀ ਯੂਥ ਕਾਂਗਰਸ ਦੇ ਵਰਕਰ ਇੱਥੇ ਪੁੱਜਣੇ ਸ਼ੁਰੂ ਹੋ ਗਏ ਸਨ। ਇਸ ਮੌਕੇ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਵਜੋਂ ਯਸ਼ਪਾਲ ਰਾਇਡੂ ਆਪਣੇ ਸਾਥੀਆਂ ਸਮੇਤ ਪੁੱਜੇ ਸਨ। ਇਸੇ ਦੌਰਾਨ ਕਰੀਬ 11 ਵਜੇ ਕੁਝ ਵਰਕਰਾਂ ਦਾ ਵੋਟਾਂ ਪਾਉਂਦਿਆਂ ਝਗੜਾ ਹੋ ਗਿਆ ਅਤੇ ਉਹ ਗਾਲੀ ਗਲੋਚ ਕਰਨ ਲੱਗੇ। ਕੁਝ ਵਿਅਕਤੀਆਂ ਨੇ ਦੋਵਾਂ ਧਿਰਾਂ ਨੂੰ ਚੁੱਪ ਕਰਵਾ ਦਿੱਤਾ ਪਰ ਕਰੀਬ ਦੋ ਵਜੇ ਜਾਅਲੀ ਵੋਟ ਪਾਉਣ ਤੋਂ ਦੋਵਾਂ ਧਿਰਾਂ ਵਿਚਕਾਰ ਫਿਰ ਝਗੜਾ ਹੋ ਗਿਆ। ਕਾਂਗਰਸੀ ਵਰਕਰ ਗੁਰਪ੍ਰੀਤ ਲਾਡੀ, ਗੁਰਦੀਪ ਦੀਪੀ ਅਲੌੜ ਆਦਿ ਨੇ ਲੱਕੀ ਪੁੱਤਰ ਚੰਦਰਪਾਲ ਦੀ ਕੁੱਟਮਾਰ ਕੀਤੀ। ਮੌਕੇ ’ਤੇ ਪੁਲੀਸ ਕਰਮਚਾਰੀ ਵੀ ਪੁੱਜ ਗਏ। ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਅਮਿਤ ਤਿਵਾੜੀ, ਡਾ. ਗੁਰਮੁਖ ਸਿੰਘ ਚਾਹਲ, ਯਾਦਵਿੰਦਰ ਸਿੰਘ ਜੰਡਾਲੀ ਆਦਿ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ।
ਖੰਨਾ ਅਸੈਂਬਲੀ ਵਿਚ ਅੱਜ 1080 ਵਿਚੋਂ ਸਿਰਫ਼ 357 ਵੋਟਾਂ ਹੀ ਭੁਗਤੀਆਂ, ਜੋ 34 ਫ਼ੀਸਦੀ ਬਣਦੀਆਂ ਹਨ। ਇਨ੍ਹਾਂ ਵੋਟਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਸੋਨੀ, ਅੰਕਿਤ ਸ਼ਰਮਾ, ਅਮਨ ਕਟਾਰੀਆ, ਹਰਮਨ ਸ਼ੇਰਗਿੱਲ, ਬੇਅੰਤ ਸਿੰਘ ਹਾਜ਼ਰ ਸਨ।

ਮੰਤਰੀ ਆਸ਼ੂ ਨੇ ਕਾਂਗਰਸੀ ਆਗੂ ਤੇ ਏਸੀਪੀ ’ਚ ਸਮਝੌਤਾ ਕਰਵਾਇਆ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਬੀਤੇ ਦਿਨੀਂ ਮਾਡਲ ਟਾਊਨ ਇਲਾਕੇ ’ਚ ਗੋਲੀ ਚੱਲਣ ਮਗਰੋਂ ਕਾਂਗਰਸੀ ਕੌਂਸਲਰ ਦੇ ਪੁੱਤਰ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਗੋਪੀ ਤੇ ਏਸੀਪੀ ਸਿਵਲ ਲਾਈਨ ਜਤਿੰਦਰ ਚੋਪੜਾ ਵਿਚਕਾਰ ਹੋਏ ਵਿਵਾਦ ਨੂੰ ਅੱਜ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸੁਲਝਾ ਕੇ ਸਮਝੌਤਾ ਕਰਵਾ ਦਿੱਤਾ ਹੈ। ਬੀਤੇ ਦਿਨੀਂ ਕਾਂਗਰਸੀ ਆਗੂ ’ਤੇ ਲਾਠੀਚਾਰਜ ਦੇ ਵਿਰੋਧ ਵਿਚ ਕਾਂਗਰਸੀ ਕਾਰਕੁਨ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਵਿਧਾਇਕ ਕੁਲਦੀਪ ਸਿੰਘ ਵੈਦ ਨਾਲ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਦੀ ਅਗਵਾਈ ਹੇਠ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮਿਲਣ ਪੁੱਜੇ ਸਨ। ਇਸ ਮਗਰੋਂ ਕਾਂਗਰਸੀ ਆਗੂਆਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਗੱਲ ਕੀਤੀ ਤੇ ਕਮਲਜੀਤ ਸਿੰਘ ਕੜਵਲ ਦੇ ਘਰ ਪੁੱਜੇ। ਏਸੀਪੀ ਜਤਿੰਦਰ ਨੂੰ ਉੱਥੇ ਬੁਲਾ ਕੇ ਬਲਾਕ ਪ੍ਰਧਾਨ ਗੁਰਪ੍ਰੀਤ ਗੋਪੀ ਦਾ ਵਿਵਾਦ ਖਤਮ ਕਰਵਾਇਆ ਗਿਆ।


Comments Off on ਯੂਥ ਕਾਂਗਰਸ ਚੋਣਾਂ ਦੌਰਾਨ ਝਗੜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.