ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਯਾਸਿਰ ਦੇ ਸੈਂਕੜੇ ਦੇ ਬਾਵਜੂਦ ਪਾਕਿ ’ਤੇ ਹਾਰ ਦਾ ਖ਼ਤਰਾ

Posted On December - 2 - 2019

ਐਡੀਲੇਡ, 1 ਦਸੰਬਰ

ਆਸਟਰੇਲੀਆ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਯਾਸਿਰ ਸ਼ਾਹ। -ਫੋਟੋ: ਏਐੱਫਪੀ

ਯਾਸਿਰ ਸ਼ਾਹ ਦੇ ਪਹਿਲੇ ਟੈਸਟ ਸੈਂਕੜੇ ਦੇ ਬਾਵਜੂਦ ਫਾਲੋਆਨ ਲੈਣ ਲਈ ਮਜ਼ਬੂਰ ਹੋਏ ਪਾਕਿਸਤਾਨ ’ਤੇ ਦੂਜੀ ਪਾਰੀ ਵਿੱਚ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਦੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਹਾਰ ਦਾ ਖ਼ਤਰਾ ਮੰਡਰਾ ਰਿਹਾ ਹੈ। ਪਾਕਿਸਤਾਨ ਨੇ ਅੱਜ ਤੀਜੇ ਦਿਨ ਮੀਂਹ ਕਾਰਨ ਛੇਤੀ ਸਟੰਪ ਚੁੱਕੇ ਜਾਣ ਤੱਕ ਤਿੰਨ ਵਿਕਟਾਂ ’ਤੇ 39 ਦੌੜਾਂ ਬਣਾਈਆਂ ਸਨ ਅਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਹੁਣ ਵੀ 248 ਦੌੜਾਂ ਦੀ ਲੋੜ ਹੈ। ਪਾਕਿਸਤਾਨ ਨੇ ਆਸਟਰੇਲੀਆ ਵਿੱਚ ਲਗਾਤਾਰ 13 ਟੈਸਟ ਮੈਚ ਗੁਆਏ ਹਨ।
ਪਾਕਿਸਤਾਨ ਨੇ ਦੁਪਹਿਰ ਸਮੇਂ ਆਪਣੀ ਪਹਿਲੀ ਪਾਰੀ ਛੇ ਵਿਕਟਾਂ ’ਤੇ 96 ਦੌੜਾਂ ਤੋਂ ਅੱਗੇ ਵਧਾਈ। ਯਾਸਿਰ (113) ਦੇ ਸੈਂਕੜੇ ਅਤੇ ਬਾਬਰ ਆਜ਼ਮ ਦੀਆਂ 97 ਦੌੜਾਂ ਦੀ ਮਦਦ ਨਾਲ ਉਸ ਨੇ ਆਪਣੀ ਪਹਿਲੀ ਪਾਰੀ ਵਿੱਚ 302 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਉਹ ਆਸਟਰੇਲੀਆ ਤੋਂ 287 ਦੌੜਾਂ ਪਿੱਛੇ ਰਹਿ ਗਿਆ। ਮੇਜ਼ਬਾਨ ਟੀਮ ਨੇ ਡੇਵਿਡ ਵਾਰਨਰ ਦੀ ਨਾਬਾਦ 335 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਤਿੰਨ ਵਿਕਟਾਂ ’ਤੇ 589 ਦੌੜਾਂ ’ਤੇ ਬਣਾ ਕੇ ਐਲਾਨੀ ਸੀ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 66 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਆਸਟਰੇਲਿਆਈ ਕਪਤਾਨ ਟਿਮ ਪੇਨ ਨੇ ਪਾਕਿਸਤਾਨ ਨੂੰ ਫਾਲੋਆਨ ਲਈ ਸੱਦਾ ਦਿੱਤਾ। ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਜੋਸ਼ ਹੇਜ਼ਲਵੁੱਡ ਨੇ ਸਲਾਮੀ ਬੱਲੇਬਾਜ਼ ਇਮਾਮ-ਉੱਲ-ਹੱਕ ਨੂੰ ਐੱਲਬੀਡਬਲਯੂ ਆਊਟ ਕਰਕੇ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਸਟਾਰਕ ਨੇ ਕਪਤਾਨ ਅਜ਼ਹਰ ਅਲੀ (ਨੌਂ ਦੌੜਾਂ) ਨੂੰ ਸਟੀਵ ਸਮਿੱਥ ਹੱਥੋਂ ਕੈਚ ਕਰਵਾ ਕੇ ਸਕੋਰ ਦੋ ਵਿਕਟਾਂ ’ਤੇ 11 ਦੌੜਾਂ ਕਰ ਦਿੱਤਾ। -ਪੀਟੀਆਈ

ਰੋਹਿਤ ਤੋੜ ਸਕਦਾ ਹੈ ਲਾਰਾ ਦਾ ਟੈਸਟ ਰਿਕਾਰਡ: ਵਾਰਨਰ
ਐਡੀਲੇਡ: ਆਸਟਰੇਲੀਆ ਦੇ ਹਮਲਾਵਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਭਾਵੇਂ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਦਾ ਨਾਬਾਦ 400 ਦੌੜਾਂ ਦਾ ਰਿਕਾਰਡ ਤੋੜਨ ਤੋਂ ਖੁੰਝ ਗਿਆ, ਪਰ ਉਸ ਦਾ ਮੰਨਣਾ ਹੈ ਕਿ ਇਸ ਟੀਚੇ ਨੂੰ ਭਾਰਤ ਦਾ ਰੋਹਿਤ ਸ਼ਰਮਾ ਸਰ ਕਰ ਸਕਦਾ ਹੈ। ਵਾਰਨਰ ਨੇ ਪਾਕਿਸਤਾਨ ਖ਼ਿਲਾਫ਼ ਇੱਥੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਆਪਣਾ ਪਹਿਲਾ ਤੀਹਰਾ ਸੈਂਕੜਾ (335 ਦੌੜਾਂ) ਜੜਿਆ। ਜਦੋਂ ਉਹ ਲਾਰਾ ਦੇ ਰਿਕਾਰਡ ਤੋਂ ਸਿਰਫ਼ 65 ਦੌੜਾਂ ਦੂਰ ਸੀ, ਉਦੋਂ ਕਪਤਾਨ ਟਿਮ ਪੇਨ ਨੇ 589/3 ਦੇ ਸਕੋਰ ’ਤੇ ਪਾਰੀ ਐਲਾਨਣ ਦਾ ਫ਼ੈਸਲਾ ਕੀਤਾ। ਵਾਰਨਰ ਨੇ ਇਸ ਦੇ ਨਾਲ ਹੀ ਸਰ ਡੌਨ ਬਰੈਡਮੈਨ ਦੇ 334 ਦੇ ਸਰਵੋਤਮ ਨਿੱਜੀ ਸਕੋਰ ਨੂੰ ਜ਼ਰੂਰ ਪਛਾੜ ਦਿੱਤਾ। ਉਹ ਭਾਵੇਂ ਲਾਰਾ ਦੇ ਰਿਕਾਰਡ ਨੂੰ ਤੋੜ ਨਹੀਂ ਸਕਿਆ, ਪਰ ਉਸ ਦਾ ਮੰਨਣਾ ਹੈ ਕਿ 400 ਦੌੜਾਂ ਦੇ ਟੀਚੇ ਨੂੰ ਸਰ ਕਰਨਾ ਸੰਭਵ ਹੈ ਅਤੇ ਰੋਹਿਤ ਨੇੜ ਭਵਿੱਖ ਵਿੱਚ ਅਜਿਹਾ ਕਰ ਸਕਦਾ ਹੈ। ਲਾਰਾ ਦੀਆਂ ਨਾਬਾਦ 400 ਦੌੜਾਂ ਟੈਸਟ ਕ੍ਰਿਕਟ ਵਿੱਚ ਸਰਵੋਤਮ ਨਿੱਜੀ ਸਕੋਰ ਹੈ, ਜੋ ਉਸ ਨੇ ਸਾਲ 2004 ਵਿੱਚ ਇੰਗਲੈਂਡ ਖ਼ਿਲਾਫ਼ ਬਣਾਇਆ ਸੀ। -ਪੀਟੀਆਈ


Comments Off on ਯਾਸਿਰ ਦੇ ਸੈਂਕੜੇ ਦੇ ਬਾਵਜੂਦ ਪਾਕਿ ’ਤੇ ਹਾਰ ਦਾ ਖ਼ਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.