ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮੋਹਨ ਰਾਕੇਸ਼ ਦੇ ‘ਆਧੇ ਅਧੂਰੇ’ ਨੇ ਬਿਆਨ ਦਿੱਤਾ ਪੂਰਾ ਸੱਚ

Posted On December - 4 - 2019

ਕਲਾ ਭਵਨ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।

ਰਵੇਲ ਸਿੰਘ ਭਿੰਡਰ
ਪਟਿਆਲਾ, 3 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਰਵਾਾਏ ਜਾ ਰਹੇ ਛੇਵੇਂ ਨੋਰਾ ਰਿਚਰਡਜ਼ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਹਿੰਦੀ ਦੇ ਨਾਮਵਰ ਲੇਖਕ ਮੋਹਨ ਰਾਕੇਸ਼ ਦੀ ਰਚਨਾ ‘ਆਧੇ ਅਧੂਰੇ’ ਨੂੰ ‘ਦਿ ਥੀਏਟਰ ਵਰਲਡ ਅੰਮ੍ਰਿਤਸਰ ਦੀ ਟੀਮ ਵੱਲੋਂ ਪਾਵੇਲ ਸੰਧੂ ਦੀ ਨਿਰਦੇਸ਼ਦਨਾ ਹੇਠ ਖੇਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਕੇਂਦਰ ਡਾ. ਯੋਗਰਾਜ ਨੇ ਕਿਹਾ ਕਿ ਇਹ ਨਾਟਕ ਰਿਸ਼ਤਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਦਾ ਹੈ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਤਾਰਾ ਸਿੰਘ ਨੇ ਵੀ ਸੰਬੋਧਨ ਕੀਤਾ। ਨਾਟਕ ਦੀ ਕਹਾਣੀ ਮੱਧਵਰਗੀ ਪਰਿਵਾਰ ਦੇ ਦੁਆਲੇ ਬੁਣੀ ਗਈ ਹੈ, ਜਿਸ ਵਿਚ ਕੋਈ ਵੀ ਇਕ-ਦੂਜੇ ਤੋਂ ਸੰਤੁਸ਼ਟ ਨਹੀਂ। ਪਤਨੀ ‘ਸਵਿੱਤਰੀ‘ ਨੂੰ ਜਾਪਦਾ ਰਹਿੰਦਾ ਹੈ ਕਿ ਉਸ ਦਾ ਪਤੀ ਕਾਬਲ ਪਤੀ ਨਹੀਂ ਹੈ। ਇਸ ਲਈ ਉਹ ਆਪਣੇ ਸੰਪਰਕ ਵਿਚਲੇ ਹੋਰ ਮਰਦਾਂ ਨੂੰ ਪਰਖਦੀ ਹੈ ਪਰ ਕਿਸੇ ਵਿਚੋਂ ਵੀ ਉਸ ਨੂੰ ਮੁਕੰਮਲ ਇਨਸਾਨ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਪਤੀ ਨੂੰ ਜਾਪਦਾ ਰਹਿੰਦਾ ਹੈ ਕਿ ਪਤਨੀ ਬਹੁਤ ਹੀ ਬਦਤਮੀਜ ਅਤੇ ਅਸੱਭਿਅਕ ਹੈ। ਇਸੇ ਕਾਰਨ ਉਹ ਵੀ ਸਾਰਾ ਦਿਨ ਖਿਝਿਆ ਰਹਿੰਦਾ ਹੈ। ਇਸ ਦਾ ਅਸਰ ਬੱਚਿਆਂ ਉੱਪਰ ਪੈ ਰਿਹਾ ਹੈ। ਵੱਡੀ ਬੇਟੀ ਆਪਣੇ ਸਹੁਰੇ ਘਰ ਆਪਣੇ ਪਤੀ ਨਾਲ ਠੀਕ ਤਰ੍ਹਾਂ ਵਿਚਰ ਨਹੀਂ ਰਹੀ। ਉਸ ਦੇ ਪਤੀ ਦਾ ਸ਼ਿਕਵਾ ਹੈ ਕਿ ਉਹ ਆਪਣੇ ਪੇਕੇ ਪਰਿਵਾਰ ਵਿਚੋਂ ਬਹੁਤ ਕੁੱਝ ਆਪਣੇ ਨਾਲ ਹੀ ਲੈ ਆਈ ਹੈ। ਲੜਕੀ ਨੂੰ ਖੁਦ ਵੀ ਇੰਝ ਜਾਪਦਾ ਹੈ ਪਰ ਉਹ ਇਹ ਬੁੱਝ ਨਹੀਂ ਪਾਉਂਦੀ ਕਿ ਆਖਿਰ ਇਹ ਬਹੁਤ ਕੁੱਝ ਹੈ ਕੀ? ਛੋਟੀ ਬੇਟੀ ਕਾਨਵੈਂਟ ਸਕੂਲ ਵਿਚ ਪੜ੍ਹਨ ਦੇ ਬਾਵਜੂਦ ਨਿੱਕੀ ਉਮਰੇ ਬਹੁਤ ਸਾਰਾ ਅਸੱਭਿਅਕ ਵਿਹਾਰ ਗ੍ਰਹਿਣ ਕਰ ਰਹੀ ਹੈ। ਇਸ ਛੋਟੀ ਬੇਟੀ ਨੂੰ ਆਪਣੇ ਭਰਾ ਦੀ ਪ੍ਰੇਮਿਕਾ ਬਾਰੇ ਵੀ ਪਤਾ ਹੈ। ਇਸ ਤਰ੍ਹਾਂ ਦੇ ਕਥਾਨਕ ਵਿਚ ਜੋ ਉਲਝਣਾਂ ਸਿਰਜੀਆਂ ਜਾਂਦੀਆਂ ਹਨ ਉਨ੍ਹਾਂ ਦੀ ਕਲਾਤਮਕ ਪੇਸ਼ਕਾਰੀ ਹੀ ਇਸ ਨਾਟਕ ਨੂੰ ਸ਼ਾਹਕਾਰ ਹੋਣ ਦਾ ਦਰਜਾ ਦਿੰਦੀ ਹੈ।
ਨਾਟਕ ਦੀ ਨਾਇਕਾ ਦੀ ਭੂਮਿਕਾ ਕਾਜਲ ਸ਼ਰਮਾ ਨੇ ਨਿਭਾਅ ਕੇ ਵਾਹ ਵਾਹ ਖੱਟੀ ਅਤੇ ਪੰਜ ਵੱਖ-ਵੱਖ ਮਰਦਾਂ ਦੇ ਕਿਰਦਾਰ ਨਿਭਾਅ ਕੇ ਸੁਦੇਸ਼ ਵਿੰਕਲ ਵੀ ਦਰਸ਼ਕਾਂ ਦੇ ਦਿਲਾਂ ’ਤੇ ਛਾ ਗਿਆ। ਵੱਡੀ ਲੜਕੀ ਦੀ ਭੂਮਿਕਾ ਗਜ਼ਲ ਜੱਟੂ, ਛੋਟੀ ਲੜਕੀ ਦੀ ਭੂਮਿਕਾ ਸਰਿਤਾ ਅਤੇ ਲੜਕੇ ਦਾ ਕਿਰਦਾਰ ਨਵੀਨ ਵਰਮਾ ਨੇ ਨਿਭਾਇਆ। ਸੰਗੀਤ ਹਰਿੰਦਰ ਸੋਹਲ ਅਤੇ ਲਾਈਟਿੰਗ ਜਤਿੰਦਰ ਸੋਨੂ ਵੱਲੋਂ ਕੀਤੀ ਗਈ।


Comments Off on ਮੋਹਨ ਰਾਕੇਸ਼ ਦੇ ‘ਆਧੇ ਅਧੂਰੇ’ ਨੇ ਬਿਆਨ ਦਿੱਤਾ ਪੂਰਾ ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.