ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਮੈਕਸਿਕੋ: ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਹਲਾਕ

Posted On December - 2 - 2019

ਮੈਕਸਿਕੋ ਸਿਟੀ, 1 ਦਸੰਬਰ
ਅਮਰੀਕੀ ਸਰਹੱਦ ਲਾਗੇ ਮੈਕਸਿਕੋ ਦੇ ਇਕ ਕਸਬੇ ਵਿਚ ਹੋਈ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਜਣੇ ਮਾਰੇ ਗਏ ਹਨ। ਮਰਨ ਵਾਲੇ 10 ਜਣੇ ਕਿਸੇ ਗੈਂਗ ਦਾ ਹਿੱਸਾ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਹ ਗੈਂਗਸਟਰਾਂ ਨੂੰ ਅਤਿਵਾਦੀ ਐਲਾਨਣਗੇ। ਇਸ ਤੋਂ ਬਾਅਦ ਇਲਾਕੇ ’ਚ ਤਣਾਅ ਵਧ ਗਿਆ ਸੀ।
ਮੈਕਸਿਕੋ ਦੇ ਉੱਤਰੀ ਸੂਬੇ ਕੋਵਾਵਿਲਾ ਦੀ ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀਆਂ ਕੋਲ ਕਾਫ਼ੀ ਅਸਲਾ ਸੀ ਤੇ ਪਿੱਕਅਪ ਟਰੱਕਾਂ ’ਚ ਜਾ ਰਹੇ ਸਨ। ਵਿਲਾ ਯੂਨੀਅਨ ਦੇ ਇਕ ਛੋਟੇ ਜਿਹੇ ਕਸਬੇ ਕੋਲ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਸੂਬੇ ਦੇ ਗਵਰਨਰ ਨੇ ਕਿਹਾ ਕਿ ਉਹ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠ ਰਹੇ ਹਨ। ਛੇ ਪੁਲੀਸ ਕਰਮੀ ਗੋਲੀਬਾਰੀ ਵਿਚ ਫੱਟੜ ਵੀ ਹੋਏ ਹਨ। ਗੋਲੀਬਾਰੀ ਕਰੀਬ ਘੰਟਾ ਚੱਲਦੀ ਰਹੀ। ਇਸ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਕੁਝ ਲੋਕ ਲਾਪਤਾ ਵੀ ਹਨ। ਪੁਲੀਸ ਨੇ 14 ਵਾਹਨ ਜ਼ਬਤ ਕੀਤੇ ਹਨ ਤੇ ਕਰੀਬ ਦਰਜਨ ਬੰਦੂਕਾਂ ਵੀ ਕਬਜ਼ੇ ਵਿਚ ਲਈਆਂ ਹਨ। ਮੈਕਸਿਕੋ ਦੇ ਰਾਸ਼ਟਰਪਤੀ ਆਂਦਰੀਜ਼ ਮੈਨੂਏਲ ਲੋਪੇਜ਼ ਓਬਰਾਡੋਰ ਨੇ ਟਰੰਪ ਦੇ ਬਿਆਨ ਤੋਂ ਬਾਅਦ ਕਿਹਾ ਸੀ ਕਿ ਮੁਲਕ ਹਿੰਸਕ ਅਪਰਾਧੀ ਗੈਂਗਸਟਰ ਨਾਲ ਨਜਿੱਠਣ ਦੀ ਇਜਾਜ਼ਤ ਕਿਸੇ ਬਾਹਰੀ ਤਾਕਤ ਨੂੰ ਨਹੀਂ ਦੇਵੇਗਾ। ਲੋਪੇਜ਼ ਨੇ ਕਿਹਾ ਕਿ ਉਹ ਖ਼ੁਦ ਇਸ ਸਮੱਸਿਆ ਨਾਲ ਨਜਿੱਠਣਗੇ। ਉਨ੍ਹਾਂ ਕਿਹਾ ਕਿ ਸਹਿਯੋਗ ਕੀਤਾ ਜਾ ਸਕਦਾ ਹੈ। ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਅਗਲੇ ਹਫ਼ਤੇ ਮੈਕਸਿਕੋ ਦੇ ਦੌਰੇ ’ਤੇ ਆ ਰਹੇ ਹਨ।
-ਰਾਇਟਰਜ਼


Comments Off on ਮੈਕਸਿਕੋ: ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਪੁਲੀਸ ਕਰਮੀਆਂ ਸਣੇ 14 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.