ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਮੁਕਤਸਰ ’ਚ ਦਿਨ ਦਿਹਾੜੇ ਨੌਜਵਾਨ ਅਗਵਾ

Posted On December - 7 - 2019

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ

ਮੁਕਤਸਰ ’ਚ ਪੁਲੀਸ ਪਾਰਟੀ ਦੀ ਗ੍ਰਿਫ਼ਤ ਵਿੱਚ ਅਗਵਾਕਾਰ।

ਇਥੋਂ ਦੇ ਇੱਕ ਆਈਲੈਟਸ ਸੈਂਟਰ ਤੋਂ ਦਿਨ ਦਿਹਾੜੇ ਮੁਲਜ਼ਮਾਂ ਨੇ ਇਕ ਨੌਜਵਾਨ ਅਗਵਾ ਕਰ ਲਿਆ ਗਿਆ। ਪੁਲੀਸ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਤਿੰਨ ਘੰਟਿਆਂ ’ਚ ਨੌਜਵਾਨ ਨੂੰ ਬਰਾਮਦ ਕਰ ਲਿਆ। ਸੂਤਰਾਂ ਅਨੁਸਾਰ ਇਹ ਅਗਵਾ ਕਾਂਡ ਕੁੜੀ-ਮੁੰਡੇ ਦੇ ਸਬੰਧਾਂ ਕਾਰਨ ਵਾਪਰਿਆ ਸੀ, ਜਿਸ ਬਾਰੇ ਪੁਲੀਸ ਤਫਤੀਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਫਾਜ਼ਿਲਕਾ ਲਾਗਲੇ ਪਿੰਡ ਰੋਹੀਵਾਲਾ ਦਾ ਲਵਦੀਪ ਸਿੰਘ ਆਈਲੈਟਸ ਸੈਂਟਰ ਤੋਂ ਆਪਣੇ ਦੋਸਤ ਲਵਜੋਤ ਸਿੰਘ ਨਾਲ ਮੋਟਰਸਾਈਕਲ ’ਤੇ ਜਾਣ ਲੱਗਿਆ ਤਾਂ ਉਨ੍ਹਾਂ ਨੂੰ ਦੋ ਕਾਰਾਂ ’ਚ ਆਏ 9 ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਅਤੇ ਲਵਦੀਪ ਨੂੰ ਅਗਵਾ ਕਰਕੇ ਫਰਾਰ ਹੋ ਗਏ।
ਸੂਚਨਾ ਮਿਲਦਿਆਂ ਹੀ ਮੁਕਤਸਰ ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਤੇ ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਤੇ ਤਕਨੀਕੀ ਵਿੰਗ ਦੀ ਮਦਦ ਨਾਲ ਲਵਦੀਪ ਸਿੰਘ ਅਤੇ ਮੁਲਜ਼ਮਾਂ ਦੇ ਮੋਬਾਈਲ ਫੋਨ ਟਰੇਸ ਕੀਤੇ ਅਤੇ ਉਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ। ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੇਰ ਸ਼ਾਮ ਦੱਸਿਆ ਕਿ ਅਗਵਾਕਾਰ ਲਵਦੀਪ ਸਿੰਘ ਨੂੰ ਮੁਕਤਸਰ ਤੋਂ ਮਲੋਟ ਲੈ ਗਏ ਤੇ ਰਾਹ ਵਿੱਚ ਉਸ ਦੀ ਕੁੱਟਮਾਰ ਕਰਕੇ ਪੁਲੀਸ ਨੂੰ ਝਕਾਨੀ ਦੇਣ ਦੀ ਖਾਤਰ ਲਵਦੀਪ ਸਿੰਘ ਨੂੰ ਇਕ ਹੋਰ ਸਵਿਫਟ ਕਾਰ ਵਿੱਚ ਤਬਦੀਲ ਕਰ ਕੇ ਉਸ ਨੂੰ ਜਲਾਲਾਬਾਦ ਵੱਲ ਲੈ ਗਏ। ਅਗਵਾਕਾਰਾਂ ਦਾ ਪਿੱਛਾ ਕਰ ਰਹੀ ਪੁਲੀਸ ਟੀਮ, ਜਿਸ ਦੀ ਅਗਵਾਈ ਐੱਸਐੱਚਓ ਸਿਟੀ ਤੇਜਿੰਦਰਪਾਲ ਸਿੰਘ ਬਰਾੜ ਕਰ ਰਹੇ ਸਨ। ਉਨ੍ਹਾਂ ਅਗਵਾਕਾਰਾਂ ਦੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰਦਿਆਂ ਉਨ੍ਹਾਂ ਨੂੰ ਝੁੱਗੀਆਂ ਵਾਲਾ ਚੌਕ ਪਿੰਡ ਕਾਲੇਵਾਲਾ (ਜਲਾਲਾਬਾਦ) ਕੋਲ ਘੇਰ ਕੇ ਕਾਬੂ ਕਰ ਲਿਆ ਅਤੇ ਨੌਜਵਾਨ ਨੂੰ ਸਹੀ ਸਲਾਮਤ ਛੁਡਾ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਤੋਤਿਆਂਵਾਲੀ, ਅਨੀਕੇਤ ਵਾਸੀ ਦਸਮੇਸ਼ ਨਗਰ ਜਲਾਲਾਬਾਦ ਅਤੇ ਸਤਬੀਰ ਸਿੰਘ ਵਾਸੀ ਜੰਡਵਾਲਾ ਖਰਤਾ ਵਜੋਂ ਹੋਈ ਹੈ ਤੇ ਮੁਲਜ਼ਮ ਸਾਹਿਲ ਤੇ ਗਗਨ ਦੀ ਭਾਲ ਜਾਰੀ ਹੈ। ਬਾਕੀ ਚਾਰ ਦੀ ਅਜੇ ਪਛਾਣ ਹੋਣੀ ਬਾਕੀ ਹੈ।


Comments Off on ਮੁਕਤਸਰ ’ਚ ਦਿਨ ਦਿਹਾੜੇ ਨੌਜਵਾਨ ਅਗਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.