ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮਾਲ ਰੋਡ ’ਤੇ ਖੌਰੂ ਪਾਉਣ ਵਾਲੇ ਪੰਜ ਨਾਮਜ਼ਦ,ਦੋ ਗ੍ਰਿਫ਼ਤਾਰ

Posted On December - 4 - 2019

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਸਥਾਨਕ ਮਾਲ ਰੋਡ ਵਿਖੇ ਇਕ ਪਰਿਵਾਰ ਦੀ ਮਾਰ ਕੁਟਾਈ ਕਰਨ ਅਤੇ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਕਰਕੇ ਖੌਰੂ ਪਾਉਣ ਦੇ ਮਾਮਲੇ ਵਿਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਦੋਂਕਿ ਇਸ ਮਾਮਲੇ ਵਿਚ ਹੁਣ ਪੰਜ ਨੂੰ ਨਾਮਜ਼ਦ ਕੀਤਾ ਹੈ।
ਪੁਲੀਸ ਨੇ ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਵਿਚ ਆਈਪੀਸੀ ਦੀ ਧਾਰਾ 307, 323, 341, 355, 382, 427, 148, 149 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਜਿਨ੍ਹਾਂ ਦੀ ਸ਼ਨਾਖਤ ਰਾਜਬੀਰ ਸਿੰਘ ਉਰਫ ਆਂਸ਼ੁਲ, ਸਰਬਜੀਤ ਸਿੰਘ, ਜਤਿੰਦਰ ਸਿੰਘ ਉਰਫ ਬਿੱਲੂ ਸਾਰੇ ਵਾਸੀ ਜੋਸ਼ੀ ਕਲੋਨੀ, ਦੀਪਕ ਪਾਲ ਕੈਨੇਡੀ ਐਵੀਨਿਊ, ਸਤਿੰਦਰਪਾਲ ਸਿੰਘ ਕਸ਼ਮੀਰ ਐਵੀਨਿਊ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਦੋ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਸ਼ਿਕਾਇਤ ਕਰਤਾ ਡਾ. ਸਵਿਤਾ ਨੇ ਦਸਿਆ ਕਿ ਉਹ ਆਪਣੇ ਪਤੀ ਅਤੇ ਸੱਸ ਨਾਲ ਐਤਵਾਰ ਸ਼ਾਮ ਨੂੰ ਮਾਲ ਰੋਡ ਇਕ ਰੈਸਟੋਰੈਂਟ ਵਿਚ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦੇ ਅੱਗੇ ਕਿਸੇ ਹੋਰ ਨੇ ਕਾਰ ਖੜੀ ਕਰ ਦਿੱਤੀ ਸੀ, ਜਿਸ ਨੂੰ ਵਾਪਸੀ ਵੇਲੇ ਅੱਗੋਂ ਹਟਾਉਣ ਵਾਸਤੇ ਉਸ ਦੇ ਪਤੀ ਨੇ ਦੋ ਤਿੰਨ ਵਾਰ ਹੌਰਨ ਦਿੱਤਾ ਅਤੇ ਕਾਰ ਸਵਾਰਾਂ ਨੂੰ ਵੀ ਕਾਰ ਅੱਗੋਂ ਹਟਾਉਣ ਦੀ ਅਪੀਲ ਕੀਤੀ। ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਇਸ ਮਾਮਲੇ ਨੂੰ ਲੈ ਕੇ ਤਕਰਾਰ ਸ਼ੁਰੂ ਕਰ ਦਿੱਤੀ ।ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ ਉਸ ਦੇ ਪਤੀ ਦੀ ਮਾਰ ਕੁਟਾਈ ਕੀਤੀ ਸਗੋਂ ਕਾਰ ਦੀ ਵੀ ਭੰਨ ਤੋੜ ਕੀਤੀ ।


Comments Off on ਮਾਲ ਰੋਡ ’ਤੇ ਖੌਰੂ ਪਾਉਣ ਵਾਲੇ ਪੰਜ ਨਾਮਜ਼ਦ,ਦੋ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.